Factsheets: Punjabi – Leave

ਛੁੱਟੀਆਂ

ਛੁੱਟੀ ਕੰਮ ਤੋਂ ਦੂਰ ਰਹਿਣ ਵਾਲਾ ਸਮਾਂ ਹੁੰਦਾ ਹੈ, ਜਿਸ ਨੂੰ ਕਈ ਕਾਰਨਾਂ ਕਰਕੇ, ਜਿਵੇਂ ਕਿ ਪਰਿਵਾਰ ਦੇ ਬਿਮਾਰ ਜੀਆਂ ਦੀ ਦੇਖਭਾਲ ਕਰਨਾ ਜਾਂ ਛੁੱਟੀਆਂ ਮਨਾਉਣ ਵਾਸਤੇ ਲਿਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਕਰਮਚਾਰੀਆਂ ਅਤੇ ਉਹਨਾਂ ਦੀਆਂ ਯੂਨੀਅਨਾਂ ਨੇ ਛੁੱਟੀਆਂ ਦੇ ਬਹੁਤ ਸਾਰੀਆਂ ਮਹੱਤਵਪੂਰਣ ਹੱਕਾਂ ਵਾਸਤੇ ਲੜਾਈ ਲੜੀ ਹੈ, ਅਤੇ ਇਹਨਾਂ ਨੂੰ ਜਿੱਤਿਆ ਹੈ ਜੋ ਦੁਨੀਆਂ ਵਿੱਚ ਸਭ ਤੋਂ ਵਧੀਆ ਹਨ। ਛੁੱਟੀ ਦੀਆਂ ਘੱਟੋ ਘੱਟ ਹੱਕਦਾਰੀਆਂ ਨੂੰ ਕੌਮੀ ਰੁਜ਼ਗਾਰ ਮਿਆਰਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਤੁਹਾਡੇ ਅਵਾਰਡ, ਉਦਯੋਗਿਕ ਇਕਰਾਰਨਾਮੇ ਜਾਂ ਰੁਜ਼ਗਾਰ ਦੇ ਇਕਰਾਰਨਾਮੇ ਵਿੱਚ ਛੁੱਟੀ ਦੀਆਂ ਵਾਧੂ ਹੱਕਦਾਰੀਆਂ ਸ਼ਾਮਲ ਹੋ ਸਕਦੀਆਂ ਹਨ। ਇਸ ਹਿੱਸੇ ਵਿੱਚ ਤੁਸੀਂ ਹੇਠ ਲਿਖਿਆਂ ਬਾਰੇ ਜਾਣਕਾਰੀ ਵੇਖੋਗੇ:

ਜਨਤਕ ਛੁੱਟੀਆਂ 

ਜਨਤਕ ਛੁੱਟੀਆਂ ਸਾਲ ਦੇ ਸਰਕਾਰੀ ਨਿਰਧਾਰਤ ਦਿਨ ਹੁੰਦੇ ਹਨ, ਜਿੱਥੇ ਕਰਮਚਾਰੀ ਦਿਨ, ਜਾਂ ਦਿਨ ਦੇ ਕੁਝ ਹਿੱਸੇ ਵਾਸਤੇ ਕੰਮ ਤੋਂ ਗੈਰ-ਹਾਜ਼ਰ ਰਹਿ ਸਕਦੇ ਹਨ। ਤੁਹਾਨੂੰ ਲਾਜ਼ਮੀ ਤੌਰ ‘ਤੇ ਅਜੇ ਵੀ ਇਸ ਦਿਨ ਵਾਸਤੇ ਤੁਹਾਡੀ ਤਨਖਾਹ ਦੀ ਮੂਲ ਦਰ ਨਾਲ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ, ਜਦ ਤੱਕ ਕਿ ਤੁਸੀਂ ਕੋਈ ਕੈਜ਼ੂਅਲ ਕਰਮਚਾਰੀ ਨਾ ਹੋਵੋ। ਇਹ ਹੱਕਦਾਰੀਆਂ…

https://www.australianunions.org.au/factsheet/punjabi-public-holidays/

ਭਾਈਚਾਰਕ ਸੇਵਾ ਵਾਲੀ ਛੁੱਟੀ 

ਸਾਰੇ ਕਰਮਚਾਰੀਆਂ ਨੂੰ ਨਿਆਂ-ਮੰਡਲ (ਜਿਊਰੀ) ਦੀ ਡਿਊਟੀ ਵਿੱਚ ਹਾਜ਼ਰ ਹੋਣ ਲਈ ਜਾਂ ਸਵੈ-ਸੇਵਕ ਵਜੋਂ ਸੰਕਟਕਾਲੀਨ ਸੇਵਾਵਾਂ ਵਿੱਚ ਸਹਿਯੋਗ ਕਰਨ ਵਾਲੀਆਂ ਸਰਗਰਮੀਆਂ ਵਾਸਤੇ ਭਾਈਚਾਰਕ ਸੇਵਾ ਵਾਲੀ ਛੁੱਟੀ ਲੈਣ ਦਾ ਹੱਕ ਹੈ।  ਸਿਵਾਏ ਨਿਆਂ-ਮੰਡਲ (ਜਿਊਰੀ) ਦੀ ਡਿਊਟੀ ਵਿੱਚ ਹਾਜ਼ਰ ਹੋਣ ਲਈ, ਭਾਈਚਾਰਕ ਸੇਵਾ ਵਾਲੀ ਛੁੱਟੀ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ।  ਜਦ ਤੁਸੀਂ ਸਰਗਰਮੀ ਵਿੱਚ ਹਿੱਸਾ ਲੈ…

https://www.australianunions.org.au/factsheet/punjabi-community-service-leave/

ਲੰਮੀ ਸੇਵਾ ਵਾਲੀ ਛੁੱਟੀ 

ਕਿਸੇ ਰੁਜ਼ਗਾਰਦਾਤੇ ਨਾਲ ਸੇਵਾ ਦੀ ਲੰਬੀ ਮਿਆਦ ਦੇ ਬਾਅਦ, ਕਰਮਚਾਰੀਆਂ ਨੂੰ ਲੰਬੀ ਸੇਵਾ ਵਾਲੀ ਛੁੱਟੀ ਦਾ ਹੱਕ ਹੁੰਦਾ ਹੈ। ਕੁਝ ਪ੍ਰਾਂਤਾਂ ਅਤੇ ਕੇਂਦਰੀ ਪ੍ਰਦੇਸ਼ਾਂ ਵਿੱਚ, ਹੋ ਸਕਦਾ ਹੈ ਕਿ ਤੁਹਾਨੂੰ ਲੰਬੀ ਸੇਵਾ ਵਾਲੀ ਛੁੱਟੀ ਦਾ ਵੀ ਹੱਕ ਹੋਵੇ ਭਾਂਵੇਂ ਕਿ ਤੁਸੀਂ ਆਪਣਾ ਰੁਜ਼ਗਾਰਦਾਤਾ ਬਦਲ ਵੀ ਲੈਂਦੇ ਹੋ, ਜਾਂ ਤੁਸੀਂ ਕੋਈ ਸਾਧਾਰਣ ਕਰਮਚਾਰੀ (ਕੈਜ਼ੂਅਲ) ਹੋ।  ਇਹ…

https://www.australianunions.org.au/factsheet/punjabi-long-service-leave/

ਬਿਮਾਰੀ ਅਤੇ ਸੰਭਾਲ ਕਰਤਾ ਅਤੇ ਹਮਦਰਦੀ ਵਾਲੀ ਛੁੱਟੀ 

ਬਿਮਾਰੀ ਤੇ ਸੰਭਾਲ ਕਰਤਾ ਦੀ ਛੁੱਟੀ ਅਤੇ ਹਮਦਰਦੀ ਵਾਲੀ ਛੁੱਟੀ, ਦੋਨੋਂ ਹੀ ਤੁਹਾਨੂੰ ਲੋੜ ਪੈਣ ‘ਤੇ ਬਿਨਾਂ ਆਮਦਨ ਗੁਆਏ ਕੰਮ ਤੋਂ ਛੁੱਟੀ ਲੈਣ ਦੇ ਯੋਗ ਬਣਾਉਂਦੀਆਂ ਹਨ।  ਕੰਮ ਦੀਆਂ ਜਗ੍ਹਾਵਾਂ ਵਿੱਚ ਤੁਹਾਡੇ ਜ਼ਿਆਦਾਤਰ ਅਧਿਕਾਰਾਂ ਦੀ ਤਰ੍ਹਾਂ, ਇਸ ਕਿਸਮ ਦੀਆਂ ਛੁੱਟੀਆਂ ਵੀ ਉਸ ਸਮੇਂ ਕਾਨੂੰਨ ਬਣ ਗਈਆਂ ਜਦ ਯੂਨੀਅਨ ਲਹਿਰ ਨੇ ਇਹਨਾਂ ਵਾਸਤੇ ਮੁਹਿੰਮ ਚਲਾਈ ਅਤੇ…

https://www.australianunions.org.au/factsheet/punjabi-sick-carers-compassionate-leave/

ਸਲਾਨਾ ਛੁੱਟੀ 

ਸਾਲਾਨਾ ਛੁੱਟੀ, ਜਿਸ ਨੂੰ ਛੁੱਟੀਆਂ ਦੀ ਤਨਖਾਹ ਵਜੋਂ ਵੀ ਜਾਣਿਆ ਜਾਂਦਾ ਹੈ, ਤੁਹਾਨੂੰ ਉਸ ਸਮੇਂ ਤਨਖਾਹ ਲੈਣ ਦੇ ਯੋਗ ਬਣਾਉਂਦੀ ਹੈ ਜਦ ਤੁਸੀਂ ਕੰਮ ਤੋਂ ਛੁੱਟੀ ਲੈਂਦੇ ਹੋ। 1970 ਵਿੱਚ ਯੂਨੀਅਨ ਦੀ ਇਕ ਸਖਤ-ਸੰਘਰਸ਼ ਵਾਲੀ ਮੁਹਿੰਮ ਦੇ ਬਾਅਦ ਸਾਲਾਨਾ ਛੁੱਟੀ ਸਭ ਲਈ ਹੱਕ ਬਣ ਗਈ ਸੀ।  ਪੂਰੇ ਸਮਾਂ ਕੰਮ ਕਰਨ ਵਾਲੇ, ਸਥਾਈ ਕਰਮਚਾਰੀਆਂ ਨੂੰ ਚਾਰ…

https://www.australianunions.org.au/factsheet/punjabi-annual-leave/

ਛੁੱਟੀ ਵਾਸਤੇ ਵਾਧੂ ਤਨਖਾਹ (ਲੋਡਿੰਗ) 

ਛੁੱਟੀ ਵਾਸਤੇ ਵਾਧੂ ਤਨਖਾਹ (ਲੋਡਿੰਗ) ਇਕ ਵਾਧੂ ਭੁਗਤਾਨ ਹੁੰਦਾ ਹੈ, ਜੋ ਸਾਲਾਨਾ ਛੁੱਟੀ ਵਾਲੀ ਤਨਖਾਹ ਦੇ ਉੱਪਰੋਂ ਦੀ ਦਿੱਤਾ ਜਾਂਦਾ ਹੈ। ਇਸ ਨੂੰ ਛੁੱਟੀ ਦੀ ਲੋਡਿੰਗ ਜਾਂ ਸਾਲਾਨਾ ਛੁੱਟੀ ਦੀ ਲੋਡਿੰਗ ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਛੁੱਟੀ ਦੇ ਉਹਨਾਂ ਬਹੁਤ ਸਾਰੇ ਅਹਿਮ ਹੱਕਾਂ ਵਿੱਚੋਂ ਇਕ ਹੈ, ਜਿੰਨ੍ਹਾਂ ਵਾਸਤੇ ਆਸਟ੍ਰੇਲੀਆ ਦੇ ਕਰਮਚਾਰੀਆਂ ਅਤੇ ਉਹਨਾਂ ਦੀਆਂ…

https://www.australianunions.org.au/factsheet/punjabi-leave-loading/

ਜਣੇਪਾ ਅਤੇ ਪਿਤਰੀ ਛੁੱਟੀ 

ਜਣੇਪਾ ਅਤੇ ਪਿਤਰੀ ਛੁੱਟੀ ਤੁਹਾਨੂੰ ਕੰਮ ਤੋਂ ਛੁੱਟੀ ਲੈਣ ਦਾ ਅਧਿਕਾਰ ਦਿੰਦੀ ਹੈ, ਜੇ ਤੁਸੀਂ ਕੋਈ ਬੱਚਾ ਪੈਦਾ ਕਰ ਰਹੇ ਹੋ ਜਾਂ ਬੱਚੇ ਨੂੰ ਗੋਦ ਲੈ ਰਹੇ ਹੋ।  ਤੁਸੀਂ ਜਣੇਪਾ ਜਾਂ ਪਿਤਰੀ ਛੁੱਟੀ ਉਸ ਸਮੇਂ ਲੈ ਸਕਦੇ ਹੋ ਜਦੋਂ:  ਤੁਸੀਂ ਬੱਚੇ ਨੂੰ ਜਨਮ ਦਿੰਦੇ ਹੋ  ਤੁਹਾਡਾ ਜੀਵਨ-ਸਾਥੀ ਬੱਚੇ ਨੂੰ ਜਨਮ ਦਿੰਦਾ ਹੈ  ਤੁਸੀਂ 16 ਸਾਲ…

https://www.australianunions.org.au/factsheet/punjabi-maternity-and-paternity-leave/

ਪਰਿਵਾਰਕ ਅਤੇ ਘਰੇਲੂ ਹਿੰਸਾ ਛੁੱਟੀ 

ਪਰਿਵਾਰਕ ਅਤੇ ਘਰੇਲੂ ਹਿੰਸਾ ਬਹੁਤ ਸਾਰੇ ਲੋਕਾਂ ਵਾਸਤੇ ਇਕ ਵਹਿਸ਼ੀਆਨਾ ਹਕੀਕਤ ਹੈ। ਆਸਟ੍ਰੇਲੀਆ ਵਿੱਚ ਹਰ ਹਫ਼ਤੇ, ਘਰੇਲੂ ਹਿੰਸਾ ਦੇ ਨਤੀਜੇ ਵਜੋਂ ਇਕ ਔਰਤ ਦੀ ਮੌਤ ਹੋ ਜਾਵੇਗੀ।  ਘਰੇਲੂ ਅਤੇ ਪਰਿਵਾਰਕ ਹਿੰਸਾ ਕਿਸੇ ਜੀਵਨ-ਸਾਥੀ ਦੁਆਰਾ, ਅਤੇ ਨਾਲ ਹੀ ਨਾਲ ਤੁਹਾਡੇ ਪਰਿਵਾਰ ਦੇ ਕਿਸੇ ਨਜ਼ਦੀਕੀ ਜੀਅ ਦੁਆਰਾ, ਜਾਂ ਤੁਹਾਡੇ ਨਾਲ ਰਹਿਣ ਵਾਲੇ ਕਿਸੇ ਹੋਰ ਵਿਅਕਤੀ ਦੁਆਰਾ ਕੀਤੀ…

https://www.australianunions.org.au/factsheet/punjabi-family-and-domestic-violence-leave/