Punjabi – Coronavirus (COVID-19)
ਕਰੋਨਾਵਾਇਰਸ (ਕੋਵਿਡ-19)
ਕਰੋਨਾਵਾਇਰਸ, ਵਾਇਰਸਾਂ ਦਾ ਇਕ ਸਮੂਹ ਹੈ, ਜੋ ਆਮ ਤੌਰ ‘ਤੇ ਆਮ ਜ਼ੁਕਾਮ ਵਰਗੇ ਲੱਛਣਾਂ ਦੇ ਨਾਲ ਹਲਕੀ ਜਿਹੀ ਬਿਮਾਰੀ ਦਾ ਕਾਰਨ ਬਣਦੇ ਹਨ। ਦਸੰਬਰ 2019 ਦੇ ਵਿੱਚ, ਕਰੋਨਾਵਾਇਰਸ ਦੀ ਇਕ ਨਵਾਂ ਕਿਸਮ ਲੱਭੀ ਗਈ, ਜਿਸ ਨੂੰ ਕੋਵਿਡ-19 ਕਿਹਾ ਜਾਂਦਾ ਹੈ। ਇਹ ਕਿਸਮ ਬਹੁਤ ਹੀ ਜ਼ਿਆਦਾ ਛੂਤ ਕਾਰੀ ਹੈ, ਅਤੇ ਇਹ ‘ਜ਼ਿਆਦਾ ਖਤਰੇ’ ਵਿੱਚ ਮੰਨੇ ਜਾਂਦੇ ਲੋਕਾਂ ਵਿੱਚ ਗੰਭੀਰ ਬਿਮਾਰੀ, ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਕੋਵਿਡ-19 ਨੇ ਸਾਡੀ ਸਿਹਤ ਅਤੇ ਆਰਥਿਕਤਾ ਲਈ ਇਕ ਬੇਮਿਸਾਲ ਸੰਕਟ ਪੈਦਾ ਕਰ ਦਿੱਤਾ ਹੈ। ਕਰਮਚਾਰੀਆਂ ਨੂੰ ਨੌਕਰੀਆਂ ਦੀ ਅਸੁਰੱਖਿਆ ਅਤੇ ਸਿਹਤ ਦੇ ਗੰਭੀਰ ਖਤਰਿਆਂ ਦੇ ਸਮੇਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ ਅਸੀਂ ਸਾਰੇ ਮਹਾਂਮਾਰੀ ਨੂੰ ਰੋਕਣ ਲਈ ਆਪਣਾ ਯੋਗਦਾਨ ਦੇ ਰਹੇ ਹਾਂ, ਆਸਟ੍ਰੇਲੀਆ ਦੀਆਂ ਯੂਨੀਅਨਾਂ ਸਾਰੇ ਕਰਮਚਾਰੀਆਂ ਦੇ ਅਧਿਕਾਰਾਂ, ਸੁਰੱਖਿਆ ਅਤੇ ਰੋਜ਼ੀ-ਰੋਟੀ ਦੀ ਰੱਖਿਆ ਕਰਨ ਲਈ ਲੜ ਰਹੀਆਂ ਹਨ। ਇਸ ਹਿੱਸੇ ਵਿੱਚ ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲੇਗੀ, ਕਿ ਕੋਵਿਡ-19 ਕੰਮ ਕਰਨ ਵਾਲੀ ਜਿੰਦਗੀ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ, ਅਤੇ ਤੁਸੀਂ ਆਪਣੇ ਕੰਮ ਉੱਤੇ ਆਪਣੇ ਅਧਿਕਾਰਾਂ ਦੀ ਰੱਖਿਆ ਕਿਵੇਂ ਕਰ ਸਕਦੇ ਹੋ।
- ਆਰਜ਼ੀ ਤੌਰ ਤੇ ਨੌਕਰੀ ਤੋਂ ਹਟਾਉਣਾ (ਸਟੈਂਡ ਡਾਊਨ)
- ਜੌਬਕੀਪਰ ਭੁਗਤਾਨ
- ਘਰੋਂ ਕੰਮ ਕਰਨਾ
- ਨਿੱਜੀ ਰੱਖਿਆਤਮਕ ਸਾਜ਼ੋ-ਸਾਮਾਨ (PPE)
- ਕੰਮ ਦੀ ਜਗ੍ਹਾ ਦੀ ਸਫਾਈ ਅਤੇ ਨਿੱਜੀ ਸਾਫ-ਸਫਾਈ
- ਸਰੀਰਕ ਦੂਰੀ
- ਛੁੱਟੀਆਂ ਦੀਆਂ ਹੱਕਦਾਰੀਆਂ
- ਕੰਮ ਦੀ ਜਗ੍ਹਾ ਵਿੱਚ ਸਿਹਤ ਅਤੇ ਸੁਰੱਖਿਆ
ਛੁੱਟੀ ਦੀਆਂ ਹੱਕਦਾਰੀਆਂ
ਛੁੱਟੀ ਕੰਮ ਤੋਂ ਦੂਰ ਰਹਿਣ ਵਾਲਾ ਸਮਾਂ ਹੈ, ਜੋ ਕਈ ਕਾਰਨਾਂ ਕਰਕੇ ਲਈ ਜਾ ਸਕਦੀ ਹੈ, ਜਿਵੇਂ ਕਿ ਬਿਮਾਰ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਨਾ ਜਾਂ ਛੁੱਟੀਆਂ ਤੇ ਘੁੰਮਣ ਜਾਣਾ। ਛੁੱਟੀ ਦੀਆਂ ਘੱਟੋ ਘੱਟ ਹੱਕਦਾਰੀਆਂਰਾਸ਼ਟਰੀ ਰੁਜ਼ਗਾਰ ਮਿਆਰਾਂ ਵਿੱਚ ਸ਼ਾਮਲ ਹਨ। ਤੁਹਾਡੇ ਅਵਾਰਡ, ਉਦਯੋਗਿਕ ਇਕਰਾਰਨਾਮੇ, ਰਜਿਸਟਰਡ ਇਕਰਾਰਨਾਮੇ, ਜਾਂ ਨੌਕਰੀ ਦੇ ਇਕਰਾਰਨਾਮੇ ਵਿੱਚ ਛੁੱਟੀ ਦੀਆਂ ਵਾਧੂ ਹੱਕਦਾਰੀਆਂ ਸ਼ਾਮਲ ਹੋ…
https://www.australianunions.org.au/factsheet/punjabi-leave-entitlements/
ਕੰਮ ਦੀ ਜਗ੍ਹਾ ਵਿੱਚ ਸਿਹਤ ਅਤੇ ਸੁਰੱਖਿਆ
ਕੋਵਿਡ-19 ਇਕ ਸਾਹ ਦੀ ਬਿਮਾਰੀ ਹੈ, ਜੋ ਕਿਸੇ ਲਾਗ ਗ੍ਰਸਤ ਵਿਅਕਤੀ ਦੇ ਨਾਲ ਨਜ਼ਦੀਕੀ ਸੰਪਰਕ ਹੋਣ ਰਾਹੀਂ ਫੈਲਦੀ ਹੈ, ਜਾਂ ਕਿਸੇ ਲਾਗ ਗ੍ਰਸਤ ਵਿਅਕਤੀ ਦੁਆਰਾ ਹਵਾ ਵਿੱਚ ਛੱਡੀਆਂ ਬੂੰਦਾਂ ਵਿੱਚ ਸਾਹ ਲੈਣਾ, ਜਾਂ ਉਹਨਾਂ ਤਲਾਂ ਨੂੰ ਛੂਹਣਾ ਜਿੰਨ੍ਹਾਂ ਉੱਤੇ ਕਿਸੇ ਲਾਗ ਗ੍ਰਸਤ ਵਿਅਕਤੀ ਦੀਆਂ ਬੂੰਦਾਂ ਲੱਗੀਆਂ ਹੁੰਦੀਆਂ ਹਨ। ਜਦੋਂ ਲਾਗ ਗ੍ਰਸਤ ਹੋ, ਤਾਂ ਤੁਸੀਂ ਕਈ…
https://www.australianunions.org.au/factsheet/punjabi-workplace-health-and-safety/
ਸਰੀਰਕ ਦੂਰੀ
ਕਰਮਚਾਰੀਆਂ ਨੂੰ ਕਰੋਨਾਵਾਇਰਸ ਤੋਂ ਬਚਾਉਣ ਲਈ, ਕਈ ਤਰ੍ਹਾਂ ਦੇ ਸੁਰੱਖਿਆ ਉਪਾਵਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਸਰੀਰਕ ਦੂਰੀ ਹੈ। ਸਰੀਰਕ ਦੂਰੀ (ਜਿਸ ਨੂੰ ਸਮਾਜਿਕ ਦੂਰੀ ਵੀ ਕਿਹਾ ਜਾਂਦਾ ਹੈ) ਦਾ ਮਤਲਬ ਹੈ, ਕਰੋਨਾਵਾਇਰਸ ਦੇ ਫੈਲਣ ਨੂੰ ਮੁਸ਼ਕਿਲ ਬਨਾਉਣ ਲਈ, ਤੁਹਾਡੇ ਅਤੇ ਹੋਰ ਲੋਕਾਂ ਦੇ ਵਿਚਕਾਰ ਖਾਲੀ ਥਾਂ ਰੱਖਣਾ। ਸਰੀਰਕ ਦੂਰੀ, ਕੋਵਿਡ…
https://www.australianunions.org.au/factsheet/punjabi-physical-distancing/
ਕੰਮ ਦੀ ਜਗ੍ਹਾ ਵਿੱਚ ਸਫਾਈ ਅਤੇ ਨਿੱਜੀ ਸਾਫ-ਸਫਾਈ
ਹੋਰ ਕਾਬੂ ਕਰਨ ਵਾਲੇ ਉਪਾਵਾਂ ਦੇ ਨਾਲ-ਨਾਲ, ਕੋਵਿਡ-19 ਦੇ ਖਤਰਿਆਂ ਨੂੰ ਘਟਾਉਣ ਲਈ ਕੰਮ ਦੀ ਜਗ੍ਹਾ ਵਿੱਚ ਸਫਾਈ ਅਤੇ ਨਿੱਜੀ ਸਾਫ-ਸਫਾਈ ਜ਼ਰੂਰੀ ਹੈ। ਕੰਮ ਦੀ ਜਗ੍ਹਾ ਨੂੰ ਉਚਿਤ ਤਰੀਕੇ ਨਾਲ ਸਾਫ਼ ਰੱਖਣ ਲਈ, ਸੇਫਵਰਕ ਆਸਟ੍ਰੇਲੀਆ ਦੀਆਂ ਸੇਧਾਂ, ਹੇਠ ਲਿਖੇ ਸੁਮੇਲਾਂ ਦੀ ਸਿਫਾਰਸ਼ ਕਰਦੀਆਂ ਹਨ: ਸਫਾਈ – ਡਿਟਰਜੈਂਟ ਅਤੇ ਪਾਣੀ ਦੇ ਮਿਸ਼ਰਣਾਂ ਦੀ ਵਰਤੋਂ ਕਰਕੇ ਤਲਾਂ…
https://www.australianunions.org.au/factsheet/punjabi-workplace-cleanliness-and-hygiene/
ਨਿੱਜੀ ਸੁਰੱਖਿਆ ਵਾਲਾ ਸਾਜ਼ੋ-ਸਾਮਾਨ (PPE)
ਨਿੱਜੀ ਸੁਰੱਖਿਆ ਵਾਲਾ ਸਾਜ਼ੋ-ਸਮਾਨ (PPE) ਉਹ ਚੀਜ਼ ਹੈ, ਜੋ ਕਰਮਚਾਰੀ ਆਪਣੀ ਸਿਹਤ ਅਤੇ ਸੁਰੱਖਿਆ ਲਈ ਖਤਰਿਆਂ ਨੂੰ ਘਟਾਉਣ ਲਈ ਵਰਤਦੇ ਹਨ ਜਾਂ ਪਹਿਨਦੇ ਹਨ। PPE, ਜਿਵੇਂ ਕਿ ਚਿਹਰੇ ਵਾਲਾ ਮਾਸਕ, ਦਸਤਾਨੇ, ਅੱਖਾਂ ਦੀ ਸੁਰੱਖਿਆ ਅਤੇ ਚਿਹਰੇ ਦੀਆਂ ਢਾਲਾਂ ਦੀ ਵਰਤੋਂ, ਕੋਵਿਡ-19 ਦੀ ਬਿਮਾਰੀ ਤੋਂ ਬਚਣ ਲਈ ਕੀਤੀ ਜਾ ਸਕਦੀ ਹੈ। ਤੁਹਾਡੇ ਕੰਮ ਦੀ ਜਗ੍ਹਾ ਵਿੱਚ…
https://www.australianunions.org.au/factsheet/punjabi-personal-protective-equipment-ppe/
ਘਰੋਂ ਕੰਮ ਕਰਨਾ
ਕੋਵਿਡ-19 ਨੇ ਕਰਮਚਾਰੀਆਂ ਨੂੰ ਕੰਮ ਕਰਨ ਦੀਆਂ ਨਵੀਆਂ ਸਥਿਤੀਆਂ ਦੇ ਹਿਸਾਬ ਨਾਲ, ਤੇਜ਼ੀ ਨਾਲ ਬਦਲਣ ਲਈ ਮਜਬੂਰ ਕੀਤਾ ਹੈ। ਬਹੁਤ ਸਾਰੇ ਕਰਮਚਾਰੀਆਂ ਨੂੰ, ਨਵੇਂ ਤਰੀਕੇ ਵਾਲੇ ਘਰ ਤੋਂ ਕੰਮ ਕਰਨ ਦੇ ਪ੍ਰਬੰਧਾਂ ਵੱਲ ਤਬਦੀਲ ਹੋਣਾ ਪਿਆ ਹੈ। ਜ਼ਿਆਦਾਤਰ ਕਰਮਚਾਰੀਆਂ ਲਈ, ਇਹ ਇਕ ਨਵਾਂ ਅਤੇ ਮੁਸ਼ਕਿਲ ਤਜ਼ਰਬਾ ਰਿਹਾ ਹੈ। ਹੋ ਸਕਦਾ ਹੈ ਕਿ ਕੁਝ ਲੋਕਾਂ ਲਈ,…
https://www.australianunions.org.au/factsheet/punjabi-working-from-home/
ਜੌਬਕੀਪਰ ਭੁਗਤਾਨ
ਜੌਬਕੀਪਰ ਭੁਗਤਾਨ ਇਕ ਤਨਖਾਹ ਵਾਲੀ ਸਬਸਿਡੀ ਸੀ, ਜੋ ਕੋਵਿਡ-19 ਸੰਕਟ ਦੌਰਾਨ ਕਰਮਚਾਰੀਆਂ ਅਤੇ ਕਾਰੋਬਾਰਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤੀ ਗਈ ਸੀ। ਜੌਬਕੀਪਰ ਸਕੀਮ ਦੇ ਅਧੀਨ, ਰਜਿਸਟਰਡ ਹੋਏ ਇਮਪਲੋਇਰ ਨੂੰ ਹਰੇਕ ਯੋਗ ਕਾਮੇ ਵਾਸਤੇ ਪੰਦਰਵਾੜੇ ਵਾਲੇ ਭੁਗਤਾਨ ਮਿਲੇ ਸਨ। ਇਹ ਭੁਗਤਾਨ, ਤਨਖਾਹਾਂ ਦੀ ਲਾਗਤ ਨੂੰ ਪੂਰਾ ਕਰਨ ਅਤੇ ਸੰਕਟ ਦੌਰਾਨ ਕਰਮਚਾਰੀਆਂ ਨੂੰ ਰੁਜ਼ਗਾਰ ਦੇਣ ਲਈ…
https://www.australianunions.org.au/factsheet/punjabi-jobkeeper-payment/
ਆਰਜ਼ੀ ਤੌਰ ਤੇ ਨੌਕਰੀ ਤੋਂ ਹਟਾਉਣਾ (ਸਟੈਂਡ ਡਾਊਨ)
ਜਦੋਂ ਕਿਸੇ ਕਰਮਚਾਰੀ ਨੂੰ ਲਾਭਦਾਇਕ ਤਰੀਕੇ ਨਾਲ ਨੌਕਰੀ ਉੱਤੇ ਨਹੀਂ ਰੱਖਿਆ ਜਾ ਸਕਦਾ, ਤਾਂ ਰੁਜ਼ਗਾਰਦਾਤਾ ਉਸ ਕਰਮਚਾਰੀ ਨੂੰ ਉਹਨਾਂ ਦਿਨਾਂ ਲਈ ਕੰਮ ਤੋਂ ਹਟਾ ਸਕਦਾ ਹੈ। ਇਹ ਉਹਨਾਂ ਕਾਰਨਾਂ ਕਰਕੇ ਹੋ ਸਕਦਾ ਹੈ ਜੋ ਰੁਜ਼ਗਾਰਦਾਤੇ ਦੇ ਵੱਸ ਵਿੱਚ ਨਹੀਂ ਹਨ, ਅਤੇ ਉਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਜਿਵੇਂ ਕਿ ਕੰਮ ਬੰਦ ਹੋਣਾ। ਇਹ ਨੌਕਰੀ…
https://www.australianunions.org.au/factsheet/punjabi-stand-downs/