ਪਰਦੇਦਾਰੀ ਦੀ ਨੀਤੀ

ਜਾਣ-ਪਛਾਣ

ਆਸਟ੍ਰੇਲੀਅਨ ਕੌਂਸਲ ਆਫ ਟਰੇਡ ਯੂਨੀਅਨਜ਼ (ACTU) ਆਸਟ੍ਰੇਲੀਆ ਦੀਆਂ 46 ਸਹਿਯੋਗੀ ਟਰੇਡ ਯੂਨੀਅਨਾਂ, ਅਤੇ ਆਸਟ੍ਰੇਲੀਆ ਭਰ ਵਿੱਚ ਲਗਭਗ 2 ਮਿਲੀਅਨ ਕਰਮਚਾਰੀਆਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲੀ ਚੋਟੀ ਦੀ ਸੰਸਥਾ ਹੈ। ਆਸਟ੍ਰੇਲੀਆ ਦੀਆਂ ਟਰੇਡ ਯੂਨੀਅਨਾਂ ਨੂੰ ਉਤਸ਼ਾਹਿਤ ਕਰਨ, ਅਤੇ ਸਾਰੇ ਆਸਟ੍ਰੇਲੀਆ ਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਵਿੱਚ ਸੁਧਾਰ ਕਰਨ ਦੇ ਆਪਣੇ ਕੰਮ-ਕਾਰ ਨੂੰ ਚਲਾਉਣ ਲਈ ACTU ਨਿੱਜੀ ਜਾਣਕਾਰੀ ਇਕੱਠੀ ਕਰਦੀ ਹੈ। ਅਸੀਂ ਤੁਹਾਨੂੰ ਉਤਪਾਦਾਂ ਅਤੇ ਸੇਵਾਵਾਂ ਬਾਰੇ ਸੂਚਿਤ ਕਰਨ, ਜਾਂ ਪ੍ਰਦਾਨ ਕਰਨ ਲਈ ਜਾਣਕਾਰੀ ਵੀ ਇਕੱਠੀ ਕਰ ਸਕਦੇ ਹਾਂ। ACTU ਰਾਜਨੀਤਿਕ, ਕਾਨੂੰਨੀ, ਉਦਯੋਗਿਕ ਅਤੇ ਸਮਾਜਿਕ ਖੇਤਰਾਂ ਵਿੱਚ ਕੰਮ ਕਰਦੀ ਹੈ। ਤੁਹਾਡੀ ਪਰਦੇਦਾਰੀ ਦੀ ਰੱਖਿਆ ਕਰਨ ਅਤੇ ਤੁਹਾਨੂੰ ਤੁਹਾਡੇ ਨਾਲ ਸਬੰਧਿਤ ਜਾਣਕਾਰੀ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ACTU ਵਚਨਬੱਧ ਹੈ। ACTU ਪਰਦੇਦਾਰੀ ਕਾਨੂੰਨ 1988 (ਕੌਮਨਵੈਲਥ) (ਪਰਦੇਦਾਰੀ ਕਾਨੂੰਨ) ਅਤੇ ਆਸਟ੍ਰੇਲੀਆ ਦੇ ਪਰਦੇਦਾਰੀ ਸਿਧਾਂਤਾਂ (APP) ਦੀ ਪਾਲਣਾ ਕਰਦੀ ਹੈ। ਇਸ ਪਰਦੇਦਾਰੀ ਨੀਤੀ (ਨੀਤੀ) ਨੂੰ ਪਰਦੇਦਾਰੀ ਕਾਨੂੰਨ ਅਤੇ APP ਦੇ ਨਾਲ ਮਿਲ ਕੇ ਪੜ੍ਹਿਆ ਜਾਣਾ ਚਾਹੀਦਾ ਹੈ।

ਇਸ ਨੀਤੀ ਵਿੱਚ, ACTU ਦੇ ਵਿੱਚ ACTU ਮੈਂਬਰ ਕਨੈਕਟ ਪੀਟੀਵਾਈ ਲਿਮਟਿਡ, ACTU ਔਰਗੇਨਾਈਜ਼ਿੰਗ ਸੈਂਟਰ ਵਜੋਂ ਵਪਾਰ ਕਰ ਰਹੀ ACTU ਐਜੂਕੇਸ਼ਨ ਇਨਕਾਰਪੋਰੇਟ, ਅਤੇ ਯੂਨੀਅਨ ਐਜੂਕੇਸ਼ਨ ਫਾਊਂਡੇਸ਼ਨ ਲਿਮਟਿਡ (TUEF) ਸ਼ਾਮਲ ਹਨ।

ਇਹ ਨੀਤੀ ਕਿਵੇਂ ਲਾਗੂ ਹੁੰਦੀ ਹੈ

ਇਹ ਨੀਤੀ ਤੁਹਾਡੇ ਕੋਲੋਂ ਇਕੱਠੀ ਕੀਤੀ ਨਿੱਜੀ ਜਾਣਕਾਰੀ ਉੱਤੇ ਲਾਗੂ ਹੁੰਦੀ ਹੈ:

 • ਸਾਡੀ ਵੈੱਬਸਾਈਟ ਰਾਹੀਂ;
 • ਸੋਸ਼ਲ ਮੀਡੀਆ ਰਾਹੀਂ;
 • ਟੈਲੀਫੋਨ ਰਾਹੀਂ;
 • ਈਮੇਲ ਰਾਹੀਂ;
 • ਫੈਕਸ ਰਾਹੀਂ;
 • ਵਿਅਕਤੀਗਤ ਤੌਰ ‘ਤੇ; ਅਤੇ/ਜਾਂ
 • ਲਿਖਤੀ ਰੂਪ ਵਿੱਚ।

ਇਹ ਨੀਤੀ ਤੁਹਾਡੇ ਬਾਰੇ, ਆਸਟ੍ਰੇਲੀਆ ਦੀਆਂ ਸਾਡੀਆਂ ਸਹਿਯੋਗੀ ਟਰੇਡ ਯੂਨੀਅਨਾਂ, ਜਾਂ ਕਿਸੇ ਹੋਰ ਤੀਜੀ ਧਿਰ ਤੋਂ ACTU ਵੱਲੋਂ ਇਕੱਠੀ ਕੀਤੀ ਨਿੱਜੀ ਜਾਣਕਾਰੀ ਉੱਤੇ ਵੀ ਲਾਗੂ ਹੁੰਦੀ ਹੈ।

ACTU ਵੈੱਬਸਾਈਟਾਂ

ACTU ਵੈੱਬਸਾਈਟਾਂ ਦੋ ਕਿਸਮਾਂ ਦੀ ਜਾਣਕਾਰੀ ਇਕੱਠੀ ਕਰਦੀਆਂ ਹਨ। ਪਹਿਲੀ ਕਿਸਮ ਗੁੰਮਨਾਮ ਜਾਣਕਾਰੀ ਹੈ। ਵੈੱਬ ਸਰਵਰ ਤੁਹਾਡੀ ਮੁਲਾਕਾਤ ਦਾ ਰਿਕਾਰਡ ਬਣਾਉਂਦਾ ਹੈ, ਅਤੇ ਅੰਕੜਿਆਂ ਦੇ ਉਦੇਸ਼ਾਂ ਵਾਸਤੇ ਹੇਠ ਲਿਖੀ ਜਾਣਕਾਰੀ ਨੂੰ ਇਕੱਠਾ ਕਰਦਾ ਹੈ:

 • ਵਰਤਣ ਵਾਲੇ ਦਾ ਸਰਵਰ ਪਤਾ;
 • ਵਰਤਣ ਵਾਲੇ ਦਾ ਸਿਖਰਲੇ ਪੱਧਰ ਦਾ ਡੋਮੇਨ ਨਾਮ (ਜਿਵੇਂ ਕਿ .com, .gov, .net, .au ਆਦਿ);
 • ਸਾਈਟ ਉੱਤੇ ਗੇੜਾ ਮਾਰਨ ਦੀ ਤਰੀਕ ਅਤੇ ਸਮਾਂ;
 • ਜਿਹੜੇ ਪੰਨਿਆਂ ਤੱਕ ਪਹੁੰਚ ਕੀਤੀ ਗਈ ਅਤੇ ਦਸਤਾਵੇਜ਼ ਡਾਊਨਲੋਡ ਕੀਤੇ ਗਏ;
 • ਕਿਹੜੀ ਅਖੀਰਲੀ ਸਾਈਟ ਦਾ ਦੌਰਾ ਕੀਤਾ ਗਿਆ ਸੀ; ਅਤੇ
 • ਜਿਸ ਕਿਸਮ ਦਾ ਬ੍ਰਾਊਜ਼ਰ ਵਰਤਿਆ ਗਿਆ ਸੀ।

ਹੇਠ ਲਿਖੇ ਹਾਲਾਤ ਨੂੰ ਛੱਡ ਕੇ ਵਰਤਣ ਵਾਲਿਆਂ ਜਾਂ ਉਹਨਾਂ ਦੀਆਂ ਬ੍ਰਾਊਜ਼ਿੰਗ ਗਤੀਵਿਧੀਆਂ ਦੀ ਪਛਾਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਵੇਗੀ:

 • ਕਿਸੇ ਤਫ਼ਤੀਸ਼ ਦੀ ਸੰਭਾਵਨਾ ਨਾ ਹੋਣ ਦੀ ਸੂਰਤ ਵਿੱਚ, ਜਿੱਥੇ ਕੋਈ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਇੰਟਰਨੈੱਟ ਸੇਵਾ ਪ੍ਰਦਾਤੇ ਦੇ ਲੌਗਾਂ ਦੀ ਜਾਂਚ ਕਰਨ ਲਈ ਵਾਰੰਟ ਦੀ ਵਰਤੋਂ ਕਰ ਸਕਦੀ ਹੈ।

ਦੂਜੀ ਕਿਸਮ ਦੀ ਜਾਣਕਾਰੀ ਜੋ ACTU ਵੈੱਬਸਾਈਟਾਂ ਇਕੱਠੀ ਕਰਦੀਆਂ ਹਨ, ਉਹ ਨਿੱਜੀ ਜਾਣਕਾਰੀ ਹੈ। ਨਿੱਜੀ ਜਾਣਕਾਰੀ ਲਈ ਬੇਨਤੀ ਕੀਤੀ ਜਾਂਦੀ ਹੈ, ਤਾਂ ਜੋ ਨਿੱਜੀ ਅਤੇ ਵਧੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ, ਜੋ ਗੁੰਮਨਾਮ ਵਰਤਣ ਵਾਲਿਆਂ ਲਈ ਉਪਲਬਧ ਨਹੀਂ ਹਨ।

ਕੁੱਕੀ, ਵਰਤਣ ਵਾਲੇ ਦੇ ਕੰਪਿਊਟਰ ਉੱਤੇ ਸਟੋਰ ਕੀਤੇ ਡੈਟਾ ਦਾ ਇਕ ਟੁਕੜਾ ਹੈ, ਜੋ ਵਰਤਣ ਵਾਲੇ ਬਾਰੇ ਜਾਣਕਾਰੀ ਨਾਲ ਜੁੜਿਆ ਹੋਇਆ ਹੈ। ਕੁੱਕੀਜ਼ ਦੀ ਵਰਤੋਂ ACTU ਦੀਆਂ ਵੈੱਬਸਾਈਟਾਂ ਉੱਤੇ ਕੀਤੀ ਜਾ ਸਕਦੀ ਹੈ।

ਸਾਡੀਆਂ ਵੈੱਬਸਾਈਟਾਂ ਵਿੱਚ ਫੇਸਬੁੱਕ, ਟਵਿੱਟਰ ਅਤੇ ਲਿੰਕਡ-ਇਨ ਸਮੇਤ ਹੋਰ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪੇਜਾਂ ਦੇ ਲਿੰਕ ਹੋ ਸਕਦੇ ਹਨ। ਅਸੀਂ ਉਹਨਾਂ ਵੈੱਬਸਾਈਟਾਂ ਵਾਸਤੇ ਜ਼ਿੰਮੇਵਾਰ ਇਕਾਈਆਂ ਦੀਆਂ ਪਰਦੇਦਾਰੀ ਨੀਤੀਆਂ ਵਾਸਤੇ ਜ਼ਿੰਮੇਵਾਰ ਨਹੀਂ ਹਾਂ, ਅਤੇ ਅਸੀਂ ਸਿਫਾਰਸ਼ ਕਰਦੇ ਹਾਂ, ਕਿ ਤੁਸੀਂ ਕਿਸੇ ਹੋਰ ਵੈੱਬਸਾਈਟਾਂ ਉੱਤੇ ਲਾਗੂ ਹੋਣ ਵਾਲੀਆਂ ਪਰਦੇਦਾਰੀ ਨੀਤੀਆਂ ਦੀ ਸਮੀਖਿਆ ਕਰੋ।

ACTU ਕਿਸ ਕਿਸਮਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਸਕਦ ਹੈ

ਸਮੇਂ-ਸਮੇਂ ‘ਤੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ACTU ਨੂੰ ਸਵੈ-ਇੱਛਾ ਨਾਲ ਪ੍ਰਦਾਨ ਕਰ ਸਕਦੇ ਹੋ। ਜੇ ਤੁਸੀਂ ਸਾਨੂੰ ਕੋਈ ਸੁਨੇਹਾ ਭੇਜਦੇ ਹੋ, ਈਮੇਲ ਨਿਊਜ਼ਲੈਟਰ ਦੀ ਗਾਹਕੀ ਲੈਂਦੇ ਹੋ, ਜਾਂ ਜੇ ਇਸ ਜਾਣਕਾਰੀ ਦੀ ਬੇਨਤੀ ਕੀਤੀ ਜਾਂਦੀ ਹੈ, ਤਾਂ ਵੀ ACTU ਤੁਹਾਡਾ ਈ-ਮੇਲ ਪਤਾ ਵੀ ਰਿਕਾਰਡ ਕਰੇਗੀ।

ਜਦੋਂ ਤੁਸੀਂ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਕਰਦੇ ਹੋ, ਤਾਂ ਇਹ ਸਾਨੂੰ ਉਦਯੋਗਿਕ ਸਬੰਧਾਂ ਅਤੇ ਰੁਜ਼ਗਾਰ ਦੇ ਸਵਾਲਾਂ ਵਿੱਚ ਤੁਹਾਡੀ ਸਹਾਇਤਾ ਕਰਨ, ਉਦਯੋਗਿਕ, ਸਮਾਜਿਕ ਅਤੇ ਰਾਜਨੀਤਿਕ ਮੁਹਿੰਮਾਂ ਬਾਰੇ ਤੁਹਾਨੂੰ ਸੂਚਿਤ ਕਰਨ ਅਤੇ ਤੁਹਾਨੂੰ ਇਕ ਉਚਿਤ ਆਸਟ੍ਰੇਲੀਆ ਦੀਆਂ ਟਰੇਡ ਯੂਨੀਅਨ ਕੋਲ ਭੇਜਣ ਦੀ ਆਗਿਆ ਦਿੰਦੀ ਹੈ। ਉਦਾਹਰਣ ਲਈ, ਤੁਸੀਂ ਕਿਸੇ ਸਰਵੇਖਣ ਦਾ ਜਵਾਬ ਦੇ ਕੇ, ਕਿਸੇ ਮੁਕਾਬਲੇ ਵਿੱਚ ਹਿੱਸਾ ਲੈ ਕੇ, ਜਾਂ ਕਿਸੇ ਮੁਹਿੰਮ ਉੱਤੇ ਦਸਤਖਤ ਕਰਕੇ, ACTU ਨੂੰ ਨਿੱਜੀ ਜਾਣਕਾਰੀ ਪ੍ਰਦਾਨ ਕਰ ਸਕਦੇ ਹੋ। ACTU ਕੇਵਲ ਉਹੀ ਨਿੱਜੀ ਜਾਣਕਾਰੀ ਇਕੱਠੀ ਕਰਦੀ ਹੈ, ਜੋ ACTU ਲਈ ਆਪਣੇ ਕੰਮਾਂ ਅਤੇ/ਜਾਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ।

ਹਾਲਾਤਾਂ ਦੇ ਆਧਾਰ ‘ਤੇ, ਤੁਸੀਂ ACTU ਨੂੰ ਇਹ ਪ੍ਰਦਾਨ ਕਰ ਸਕਦੇ ਹੋ, ਅਤੇ ACTU ਅਜਿਹੀ ਜਾਣਕਾਰੀ ਇਕੱਠੀ ਕਰ ਸਕਦੀ ਹੈ, ਜਿਵੇਂ ਕਿ, ਪਰ ਇਹ ਇੱਥੇ ਤੱਕ ਸੀਮਤ ਨਹੀਂ ਹੈ:

 • ਤੁਹਾਡਾ ਨਾਮ;
 • ਤੁਹਾਡੇ ਸੰਪਰਕ ਵੇਰਵੇ;
 • ਤੁਹਾਡੇ ਸੋਸ਼ਲ ਮੀਡੀਆ ਵੇਰਵੇ (ਜਿਵੇਂ ਕਿ ਬਲੌਗ, ਟਵਿੱਟਰ, ਫੇਸਬੁੱਕ, ਲਿੰਕਡ-ਇਨ);
 • ਤੁਹਾਡੀ ਲਿੰਗਤਾ;
 • ਤੁਹਾਡੀ ਵਿਆਹੁਤਾ ਸਥਿਤੀ;
 • ਤੁਹਾਡੇ ਰੁਜ਼ਗਾਰ ਦੇ ਵੇਰਵੇ;
 • ਤੁਹਾਡੀਆਂ ਵਿਦਿਅਕ ਯੋਗਤਾਵਾਂ; ਅਤੇ
 • ਤੁਹਾਡੀ ਪੁੱਛ-ਗਿੱਛ ਜਾਂ ਸ਼ਿਕਾਇਤ ਦੇ ਵੇਰਵੇ।

ਕੁਝ ਨਿੱਜੀ ਜਾਣਕਾਰੀ ਨੂੰ ਸੰਵੇਦਨਸ਼ੀਲ ਜਾਣਕਾਰੀ ਮੰਨਿਆ ਜਾਂਦਾ ਹੈ, ਅਤੇ ਇਸ ਵਿੱਚ ਸ਼ਾਮਲ ਹਨ:

 • ਤੁਹਾਡੇ ਰਾਜਨੀਤਿਕ ਵਿਚਾਰ;
 • ਤੁਹਾਡੀ ਰਾਜਨੀਤਿਕ ਪਾਰਟੀ ਦੀ ਮੈਂਬਰਸ਼ਿਪ (ਜੇ ਕੋਈ ਹੈ);
 • ਤੁਹਾਡੀ ਯੂਨੀਅਨ ਮੈਂਬਰਸ਼ਿਪ (ਜੇ ਕੋਈ ਹੈ);
 • ਤੁਹਾਡਾ ਪਿਛੋਕੜ ਜਾਂ ਨਸਲੀ ਮੂਲ;
 • ਤੁਹਾਡਾ ਜਿਨਸੀ ਰੁਝਾਨ;
 • ਕੋਈ ਵੀ ਅਪੰਗਤਾਵਾਂ, ਬਿਮਾਰੀਆਂ ਜਾਂ ਸੱਟਾਂ ਜੋ ਤੁਹਾਨੂੰ ਲੱਗੀਆਂ ਹੋ ਸਕਦੀਆਂ ਹਨ; ਅਤੇ/ਜਾਂ
 • ਕੋਈ ਹੋਰ ਸਿਹਤ ਜਾਣਕਾਰੀ।

ਅਸੀਂ ਸੰਵੇਦਨਸ਼ੀਲ ਜਾਣਕਾਰੀ ਨੂੰ ਕੇਵਲ ਤਾਂ ਹੀ ਇਕੱਠੀ ਕਰਾਂਗੇ, ਜਿੱਥੇ ਅਸੀਂ ਇਸ ਨੀਤੀ ਦੇ ਅਨੁਸਾਰ ACTU ਦੁਆਰਾ ਇਕੱਠੀ ਕੀਤੀ, ਵਰਤੀ ਜਾ ਰਹੀ, ਖੁਲਾਸਾ ਅਤੇ ਸੰਭਾਲ ਕੀਤੀ ਜਾ ਰਹੀ ਜਾਣਕਾਰੀ ਵਾਸਤੇ ਤੁਹਾਡੀ ਸਹਿਮਤੀ ਪ੍ਰਾਪਤ ਕੀਤੀ ਹੈ, ਅਤੇ ਬਸ਼ਰਤੇ ਕਿ ਸਾਡੇ ਵਾਸਤੇ ਆਪਣੇ ਇਕ ਜਾਂ ਵਧੇਰੇ ਕੰਮਾਂ ਜਾਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਇਸ ਨੂੰ ਇਕੱਠਾ ਕਰਨਾ ਵਾਜਬ ਤੌਰ ‘ਤੇ ਜ਼ਰੂਰੀ ਹੋਵੇ।

ਜਿੱਥੇ ਤੁਸੀਂ ਕਿਸੇ ਨੌਕਰੀ ਦੀ ਅਰਜ਼ੀ ਦੇ ਸਬੰਧ ਵਿੱਚ ACTU ਨੂੰ ਜਾਣਕਾਰੀ ਪ੍ਰਦਾਨ ਕਰਦੇ ਹੋ, ਤੁਹਾਡੇ ਵੱਲੋਂ ਪ੍ਰਦਾਨ ਕੀਤੀ ਨਿੱਜੀ ਜਾਣਕਾਰੀ ਕੇਵਲ ACTU ਨਾਲ ਤੁਹਾਡੇ ਸੰਭਾਵਿਤ ਰੁਜ਼ਗਾਰ ਉੱਤੇ ਵਿਚਾਰ ਕਰਨ ਦੇ ਉਦੇਸ਼ਾਂ ਵਾਸਤੇ ਇਕੱਠੀ ਕੀਤੀ ਜਾਵੇਗੀ, ਰੱਖੀ ਜਾਵੇਗੀ, ਵਰਤੀ ਜਾਵੇਗੀ ਅਤੇ ਖੁਲਾਸਾ ਕੀਤੀ ਜਾਵੇਗੀ। ਜਿੱਥੇ ਤੁਸੀਂ ਰੈਫਰੀਆਂ ਦੇ ਵੇਰਵੇ ਪ੍ਰਦਾਨ ਕਰਦੇ ਹੋ, ਤੁਸੀਂ ਪੁਸ਼ਟੀ ਕਰਦੇ ਹੋ ਕਿ ਤੁਸੀਂ ਰੈਫਰੀਆਂ ਨੂੰ ਸੂਚਿਤ ਕਰ ਦਿੱਤਾ ਹੈ, ਕਿ ਤੁਸੀਂ ਉਹਨਾਂ ਦੀ ਸੰਪਰਕ ਜਾਣਕਾਰੀ ACTU ਨੂੰ ਪ੍ਰਦਾਨ ਕਰ ਰਹੇ ਹੋ, ਅਤੇ ਉਹਨਾਂ ਨੇ ACTU ਨੂੰ ਉਹਨਾਂ ਨਾਲ ਸੰਪਰਕ ਕਰਨ ਅਤੇ ਨੌਕਰੀ ਦੀ ਅਰਜ਼ੀ ਦੇ ਸਬੰਧ ਵਿੱਚ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਨਿੱਜੀ ਜਾਣਕਾਰੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸਹਿਮਤੀ ਦਿੱਤੀ ਹੈ। ਅਸੀਂ ਤੁਹਾਡੇ ਕੋਲੋਂ ਨਿੱਜੀ ਜਾਣਕਾਰੀ ਸਿੱਧੇ ਤੌਰ ਉੱਤੇ ਇਕੱਠੀ ਕਰਾਂਗੇ ਜਦ ਤੱਕ ਕਿ ਇਹ ਹੇਠ ਲਿਖਿਆ ਲਾਗੂ ਨਹੀਂ ਹੁੰਦਾ ਹੈ:

 • ਤੁਸੀਂ ACTU ਨੂੰ ਤੀਜੀਆਂ ਧਿਰਾਂ ਤੋਂ ਆਪਣੀ ਨਿੱਜੀ ਜਾਣਕਾਰੀ ਇਕੱਠੀ ਕਰਨ ਲਈ ਸਹਿਮਤੀ ਦਿੱਤੀ ਹੈ – ਉਦਾਹਰਣ ਲਈ, ACTU ਦੀਆਂ ਆਸਟ੍ਰੇਲੀਆ ਦੀਆਂ ਸਹਿਯੋਗੀ ਟਰੇਡ ਯੂਨੀਅਨਾਂ, ਸਾਡੇ ਭਾਈਵਾਲਾਂ ਜਾਂ ਸਪੌਂਸਰਾਂ ਵਿੱਚੋਂ ਇਕ, ਜਾਂ ਤੁਹਾਡੇ ਨੁਮਾਇੰਦੇ; ਜਾਂ
 • ਜਦੋਂ ਸਾਨੂੰ ਕਾਨੂੰਨੀ ਤੌਰ ‘ਤੇ ਅਜਿਹਾ ਕਰਨ ਦੀ ਲੋੜ ਪੈਂਦੀ ਹੈ; ਜਾਂ
 • ਅਜਿਹਾ ਕਰਨਾ ਗੈਰ-ਵਾਜਬ ਜਾਂ ਵਿਵਹਾਰਕ ਨਹੀਂ ਹੈ।

ਜਿੱਥੇ ਅਸੀਂ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਸਿੱਧੇ ਜਾਂ ਹੋਰ ਸਾਧਨਾਂ ਦੁਆਰਾ ਇਕੱਠੀ ਕੀਤੀ ਹੈ, ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਅਸੀਂ ਤੁਹਾਨੂੰ ਉਸ ਸਮੇਂ, ਜਾਂ ਜਿੰਨੀ ਜਲਦੀ ਵਿਹਾਰਕ ਹੋਵੇ, ਸੂਚਿਤ ਕਰਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਅਜਿਹੇ ਇਕੱਠੀ ਕਰਨ ਦੀ ਕਾਰਵਾਈ ਅਤੇ ਇਸ ਦੇ ਉਦੇਸ਼ ਤੋਂ ਜਾਣੂ ਹੋ।

ਤੁਸੀਂ ਗੁੰਮਨਾਮ ਤੌਰ ‘ਤੇ ਜਾਂ ਇਕ ਉਪਨਾਮ ਦੀ ਵਰਤੋਂ ਕਰਕੇ ਸਾਡੇ ਨਾਲ ਗੱਲਬਾਤ ਕਰਨ ਦੀ ਚੋਣ ਕਰ ਸਕਦੇ ਹੋ, ਜਿੱਥੇ ਇਹ ਕਾਨੂੰਨੀ ਅਤੇ ਵਿਹਾਰਕ ਹੈ। ਉਦਾਹਰਣ ਲਈ, ਤੁਸੀਂ ਕਿਸੇ ਬਲੌਗ ਵਿੱਚ ਹਿੱਸਾ ਲੈਣਾ ਪਸੰਦ ਕਰ ਸਕਦੇ ਹੋ, ਜਾਂ ਕਿਸੇ ਵਿਸ਼ੇਸ਼ ਮੁਹਿੰਮ ਬਾਰੇ ਗੁੰਮਨਾਮ ਜਾਂ ਕਿਸੇ ਉਪਨਾਮ ਦੇ ਅਧੀਨ ਪੁੱਛਗਿੱਛ ਕਰਨਾ ਪਸੰਦ ਕਰ ਸਕਦੇ ਹੋ। ਗੁੰਮਨਾਮ ਤੌਰ ‘ਤੇ ਜਾਂ ਉਪਨਾਮ ਦੀ ਵਰਤੋਂ ਕਰਕੇ ਗੱਲਬਾਤ ਕਰਨ ਦਾ ਤੁਹਾਡਾ ਫੈਸਲਾ, ਉਸ ਸੇਵਾ ਦੇ ਪੱਧਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੋ ਅਸੀਂ ਤੁਹਾਨੂੰ ਪੇਸ਼ ਕਰ ਸਕਦੇ ਹਾਂ। ਉਦਾਹਰਣ ਲਈ, ਹੋ ਸਕਦਾ ਹੈ ਅਸੀਂ ਕਿਸੇ ਵਿਸ਼ੇਸ਼ ਉਦਯੋਗਿਕ ਪੁੱਛ-ਗਿੱਛ ਵਿੱਚ ਤੁਹਾਡੀ ਸਹਾਇਤਾ ਕਰਨ ਦੇ ਯੋਗ ਨਾ ਹੋ ਸਕੀਏ, ਜਾਂ ਕਿਸੇ ਗੁੰਮਨਾਮ ਜਾਂ ਉਪਨਾਮ ਦੇ ਆਧਾਰ ਉੱਤੇ ਪਰਦੇਦਾਰੀ ਸ਼ਿਕਾਇਤ ਦੀ ਜਾਂਚ ਨਾ ਕਰ ਸਕੀਏ। ਜੇ ਅਜਿਹਾ ਹੈ ਤਾਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ, ਅਤੇ ਤੁਹਾਨੂੰ ਤੁਹਾਡੇ ਕੋਲ ਉਪਲਬਧ ਵਿਕਲਪਾਂ ਬਾਰੇ ਦੱਸਾਂਗੇ।

ਜੇ ਅਸੀਂ ਤੁਹਾਡੇ ਬਾਰੇ ਜਾਂ ਸੰਬੰਧਿਤ ਅਣਚਾਹੀ ਨਿੱਜੀ ਜਾਣਕਾਰੀ ਪ੍ਰਾਪਤ ਕਰਦੇ ਹਾਂ, ਅਤੇ ਅਸੀਂ ਇਹ ਨਿਰਣਾ ਕਰਦੇ ਹਾਂ ਕਿ ਅਜਿਹੀ ਜਾਣਕਾਰੀ ਉਸੇ ਤਰੀਕੇ ਨਾਲ ਇਕੱਠੀ ਕੀਤੀ ਜਾ ਸਕਦੀ ਸੀ, ਜੇ ਅਸੀਂ ਜਾਣਕਾਰੀ ਮੰਗੀ ਹੁੰਦੀ, ਤਾਂ ਅਸੀਂ ਇਸ ਨਾਲ ਉਸੇ ਤਰ੍ਹਾਂ ਵਿਵਹਾਰ ਕਰਾਂਗੇ ਜਿਵੇਂ ਕਿ ਮੰਗੀ ਗਈ ਨਿੱਜੀ ਜਾਣਕਾਰੀ ਅਤੇ APP ਦੇ ਅਨੁਸਾਰ ਕਰਦੇ ਹਾਂ। ਨਹੀਂ ਤਾਂ, ਜੇ ਅਸੀਂ ਇਹ ਨਿਰਧਾਰਤ ਕਰਦੇ ਹਾਂ ਕਿ ਅਜਿਹੀ ਜਾਣਕਾਰੀ ਮੰਗੀ ਨਿੱਜੀ ਜਾਣਕਾਰੀ ਦੇ ਸਮਾਨ ਤਰੀਕੇ ਨਾਲ ਇਕੱਠੀ ਨਹੀਂ ਕੀਤੀ ਜਾ ਸਕਦੀ ਸੀ, ਅਤੇ ਇਹ ਜਾਣਕਾਰੀ ਕੌਮਨਵੈਲਥ ਰਿਕਾਰਡ ਵਿੱਚ ਸ਼ਾਮਲ ਨਹੀਂ ਹੈ, ਜੇ ਅਜਿਹਾ ਕਰਨਾ ਕਾਨੂੰਨੀ ਅਤੇ ਵਾਜਬ ਹੈ, ਤਾਂ ਅਸੀਂ ਜਾਣਕਾਰੀ ਨੂੰ ਨਸ਼ਟ ਕਰ ਦੇਵਾਂਗੇ ਜਾਂ ਜਾਣਕਾਰੀ ਨੂੰ ਬੇ-ਪਛਾਣ ਕਰ ਦੇਵਾਂਗੇ।

ਉਹ ਉਦੇਸ਼ ਜਿੰਨ੍ਹਾਂ ਵਾਸਤੇ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਰੱਖੀ ਜਾਂਦੀ ਹੈ, ਵਰਤੀ ਜਾਂਦੀ ਹੈ ਅਤੇ ਖੁਲਾਸਾ ਕੀਤਾ ਜਾਂਦਾ ਹੈ

ACTU ਤੁਹਾਡੀ ਨਿੱਜੀ ਜਾਣਕਾਰੀ ਨੂੰ ਇਕੱਠੀ ਕਰਦੀ, ਰੱਖਦੀ, ਵਰਤਦੀ ਅਤੇ ਖੁਲਾਸਾ ਕਰਦੀ ਹੈ ਜਿਸ ਵਿੱਚ ਤੁਹਾਡਾ ਈਮੇਲ ਪਤਾ ਵੀ ਸ਼ਾਮਲ ਹੈ:        

 • ਉਦਯੋਗਿਕ ਸਬੰਧਾਂ ਅਤੇ ਰੁਜ਼ਗਾਰ ਦੇ ਸਵਾਲਾਂ ਵਿੱਚ ਤੁਹਾਡੀ ਸਹਾਇਤਾ ਕਰਨ ਲਈ;
 • ਤੁਹਾਨੂੰ ਉਦਯੋਗਿਕ, ਸਮਾਜਿਕ ਅਤੇ ਰਾਜਨੀਤਿਕ ਮੁਹਿੰਮਾਂ ਬਾਰੇ ਸੂਚਿਤ ਕਰਨ ਲਈ;
 • ਕੰਮ ਉੱਤੇ ਆਪਣੇ ਅਧਿਕਾਰਾਂ ਬਾਰੇ ਤੁਹਾਨੂੰ ਸੂਚਿਤ ਕਰਨ ਲਈ;
 • ਤੁਹਾਨੂੰ ਕਾਨੂੰਨ ਵਿੱਚ ਤਬਦੀਲੀਆਂ ਬਾਰੇ ਸੂਚਿਤ ਕਰਨ ਲਈ;
 • ਤੁਹਾਨੂੰ ਇਕ ਉਚਿਤ ਯੂਨੀਅਨ ਕੋਲ ਭੇਜਣ ਲਈ;
 • ਸਾਡੀ ਸੇਵਾ ਦੀ ਅਦਾਇਗੀ ਅਤੇ ਵੈੱਬਸਾਈਟਾਂ ਵਿੱਚ ਸੁਧਾਰ ਕਰਨ ਲਈ;
 • ਤੁਹਾਡੇ ਨਾਲ ACTU ਦੇ ਰਿਸ਼ਤੇ ਦਾ ਪ੍ਰਬੰਧ ਕਰਨ ਲਈ;
 • ਸਰਵੇਖਣ ਅਤੇ ਖੋਜ ਕਰਨ ਲਈ;
 • ਵਿਦਿਅਕ ਸੇਵਾਵਾਂ ਅਤੇ ਪੇਸ਼ੇਵਰ ਵਿਕਾਸ ਪ੍ਰਦਾਨ ਕਰਨ ਲਈ;
 • ACTU ਸਮਾਗਮਾਂ, ਉਤਪਾਦਾਂ ਜਾਂ ਸੇਵਾਵਾਂ ਨੂੰ ਉਤਸ਼ਾਹਿਤ ਅਤੇ ਮਾਰਕੀਟ ਕਰਨ ਲਈ;
 • ਸਾਡੇ ਭਾਈਵਾਲਾਂ ਅਤੇ ਸਪੌਂਸਰਾਂ ਨੂੰ ਉਹਨਾਂ ਦੇ ਸਮਾਗਮਾਂ, ਉਤਪਾਦਾਂ ਜਾਂ ਸੇਵਾਵਾਂ ਦਾ ਇਸ਼ਤਿਹਾਰ ਅਤੇ ਪ੍ਰਚਾਰ ਕਰਨ ਲਈ;
 • ਤੁਹਾਨੂੰ ACTU ਦੇ ਈਮੇਲ ਨਿਊਜ਼ਲੈਟਰ(ਰਾਂ) ਦੀ ਗਾਹਕੀ ਦੇ ਲਈ; ਅਤੇ/ਜਾਂ
 • ਸਾਡੇ ਤੀਜੀ ਧਿਰ ਦੇ ਸੇਵਾ ਪ੍ਰਦਾਤਿਆਂ ਨੂੰ ਉਪਰੋਕਤ ਚੀਜ਼ਾਂ ਕਰਨ ਜਾਂ ਸਹਾਇਤਾ ਕਰਨ ਦੇ ਯੋਗ ਬਨਾਉਣ ਲਈ ।

ਸਿੱਧਪ੍ਰਚਾਰ/ਇਸ਼ਤਿਹਾਰ ਲਈ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਨਾ

ਤੁਸੀਂ ਸਿੱਧੇ ਪ੍ਰਚਾਰ/ਇਸ਼ਤਿਹਾਰ ਦੇ ਉਦੇਸ਼ਾਂ ਵਾਸਤੇ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਅਤੇ ਖੁਲਾਸੇ ਲਈ ਸਹਿਮਤੀ ਦਿੰਦੇ ਹੋ, ਜਿਸ ਵਿੱਚ ਤੁਹਾਨੂੰ ਪ੍ਰਚਾਰ ਵਾਲੀ ਸਮੱਗਰੀ ਪ੍ਰਦਾਨ ਕਰਨਾ, ACTU ਦੇ ਸਮਾਗਮਾਂ, ਉਤਪਾਦਾਂ ਜਾਂ ਸੇਵਾਵਾਂ ਬਾਰੇ ਜਾਣਕਾਰੀ ਜਾਂ ਭਾਈਵਾਲਾਂ ਅਤੇ ਸਪੌਂਸਰਾਂ ਵਰਗੀਆਂ ਤੀਜੀਆਂ ਧਿਰਾਂ ਸ਼ਾਮਲ ਹੋ ਸਕਦੀਆਂ ਹਨ, ਜੋ ਤੁਹਾਡੇ ਲਈ, ਹੁਣ ਅਤੇ ਭਵਿੱਖ ਵਿੱਚ ਦਿਲਚਸਪੀ ਵਾਲੀਆਂ ਹੋ ਸਕਦੀਆਂ ਹਨ।

ਜੇ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਸਿੱਧੇ ਮੰਡੀਕਰਨ ਉਦੇਸ਼ਾਂ ਲਈ ਵਰਤੀਏ, ਤਾਂ ਤੁਸੀਂ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਦੇ ਸਮੇਂ ਸਿੱਧੀ ਮੰਡੀਕਰਨ ਸਮੱਗਰੀ ਪ੍ਰਾਪਤ ਨਾ ਕਰਨ ਦੀ ਚੋਣ ਕਰ ਸਕਦੇ ਹੋ। ਜਦ ਤੁਹਾਡੇ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਤੁਸੀਂ ਬਾਹਰ ਨਿਕਲ ਸਕਦੇ ਹੋ, ਜਾਂ ਜੇ ਤੁਸੀਂ ਮੰਡੀਕਰਨ ਜਾਣਕਾਰੀ ਪ੍ਰਾਪਤ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਹੇਠਾਂ ਦਿੱਤੇ ਸੰਪਰਕ ਵੇਰਵਿਆਂ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਨਾਮ ਹਟਾਉਣਾ ਅਤੇ ਬਾਹਰ ਨਿਕਲਣਾ

ਜੇ ਤੁਸੀਂ ਹੁਣ ਸਿੱਧੇ ਮੰਡੀਕਰਨ ਜਾਂ ਹੋਰ ਸੰਚਾਰ ਪ੍ਰਾਪਤ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਕਿਸੇ ਵੀ ਸਮੇਂ ਅਜਿਹੇ ਸੰਚਾਰਾਂ ਵਾਸਤੇ ਆਪਣੀ ਸਹਿਮਤੀ ਨੂੰ ਰੱਦ ਕਰਨ ਦੀ ਬੇਨਤੀ ਕਰ ਸਕਦੇ ਹੋ ਜਿਵੇਂ ਕਿ ਹੇਠ ਲਿਖੇ ਅਨੁਸਾਰ ਹੈ:

 • ਜੇ ਕਿਸੇ ਈਮੇਲ ਨਿਊਜ਼ਲੈਟਰ ਨੂੰ ਸਬਸਕ੍ਰਾਈਬ ਕਰ ਰਹੇ ਹੋ, ਤਾਂ ਤੁਸੀਂ ਕਿਸੇ ਵੀ ਸਮੇਂ ਨਿਊਜ਼ਲੈਟਰ ਦੀ ਡਾਕ ਸੂਚੀ ਤੋਂ “ਅਨ-ਸਬਸਕ੍ਰਾਈਬ” ਕਰ ਸਕਦੇ ਹੋ;
 • ACTU, ਸਮੇਂ-ਸਮੇਂ ‘ਤੇ, ਤੁਹਾਨੂੰ ਮਹੱਤਵ ਦੇ ਮੁੱਦਿਆਂ ਜਿਵੇਂ ਕਿ ਘਟਨਾਵਾਂ ਜਾਂ ਮੁਹਿੰਮਾਂ ਬਾਰੇ ਟੈਕਸਟ ਸੁਨੇਹੇ ਭੇਜ ਸਕਦੀ ਹੈ। ਤੁਸੀਂ ACTU ਦੇ ਟੈਕਸਟ ਸੰਦੇਸ਼ ਦੇ ਜਵਾਬ ਵਿੱਚ STOP ਟੈਕਸਟ ਕਰਕੇ “ਬਾਹਰ ਨਿਕਲ” ਸਕਦੇ ਹੋ;
 • ਤੁਸੀਂ ਕਿਸੇ ਵੀ ਸਮੇਂ ਸਾਡੇ ਪਰਦੇਦਾਰੀ ਅਫਸਰ ਨੂੰ ਸਿੱਧੀ ਭੇਜੀ ਡਾਕ ਜਾਂ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਤੁਹਾਡੀ ਨਿੱਜੀ ਜਾਣਕਾਰੀ ਦਾ ਖੁਲਾਸਾ

ACTU ਉੱਪਰ ਦੱਸੇ ਉਦੇਸ਼ਾਂ ਦੇ ਸਬੰਧ ਵਿੱਚ ਜਾਂ ਅੱਗੇ ਵਧਾਉਣ ਲਈ ਤੁਹਾਡੀ ਨਿੱਜੀ ਜਾਣਕਾਰੀ ਦਾ ਖੁਲਾਸਾ ਕਰ ਸਕਦੀ ਹੈ, ਇਹਨਾਂ ਨੂੰ:

 • ਆਸਟ੍ਰੇਲੀਆ ਦੀਆਂ ਸੰਬੰਧਿਤ ਟਰੇਡ ਯੂਨੀਅਨਾਂ;
 • ਸੰਬੰਧਿਤ ਟਰੇਡ ਹਾਲਾਂ ਜਾਂ ਲੇਬਰ ਕੌਂਸਲਾਂ;
 • ਰਾਜਨੀਤਿਕ ਪਾਰਟੀਆਂ;
 • ਸਰਕਾਰੀ ਸੰਸਥਾਵਾਂ ਜਾਂ ਏਜੰਸੀਆਂ (ਜਿਸ ਵਿੱਚ ਫੇਅਰ ਵਰਕ ਕਮਿਸ਼ਨ, ਫੇਅਰ ਵਰਕ ਓਮਬਡਜ਼ਮੈਨ, ਆਸਟ੍ਰੇਲੀਅਨ ਟੈਕਸ ਆਫਿਸ, ਭੇਦਭਾਵ ਵਿਰੋਧੀ ਸੰਸਥਾ, ਕੰਮ/ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਰੈਗੂਲੇਟਰ ਸ਼ਾਮਲ ਹਨ);
 • ਉਹ ਸੰਸਥਾਵਾਂ ਜਿੰਨ੍ਹਾਂ ਨੂੰ ਅਸੀਂ ਆਪਣਾ ਕੰਮ-ਕਾਰ ਚਲਾਉਣ ਲਈ ਠੇਕਾ ਦਿੰਦੇ ਹਾਂ (ਜਿਸ ਵਿੱਚ ਸੂਚਨਾ ਤਕਨਾਲੋਜੀ ਪ੍ਰਦਾਤੇ, ਛਪਾਈ ਦੀ ਸੇਵਾ ਦੇ ਪ੍ਰਦਾਤੇ, ਮੇਲ ਹਾਊਸ ਸ਼ਾਮਲ ਹਨ);
 • ਨਹੀਂ ਤਾਂ, ਜਿਵੇਂ ਕਿ ਤੁਸੀਂ ਸਹਿਮਤੀ ਦਿੱਤੀ ਹੈ; ਅਤੇ/ਜਾਂ
 • ਨਹੀਂ ਤਾਂ, ਜਿਵੇਂ ਕਿ ਕਾਨੂੰਨ ਦੁਆਰਾ ਲੋੜੀਂਦਾ ਹੈ।

ਜੇ ਇਹਨਾਂ ਵਿੱਚੋਂ ਕੋਈ ਵੀ ਸੰਸਥਾਵਾਂ ਆਸਟ੍ਰੇਲੀਆ ਤੋਂ ਬਾਹਰ ਸਥਿਤ ਹਨ, ਤਾਂ ਤੁਸੀਂ ਸਪੱਸ਼ਟ ਤੌਰ ‘ਤੇ ਸਾਨੂੰ ਉਹਨਾਂ ਸੰਸਥਾਵਾਂ ਨੂੰ ਆਪਣੀ ਨਿੱਜੀ ਜਾਣਕਾਰੀ ਦਾ ਖੁਲਾਸਾ ਕਰਨ ਲਈ ਸਹਿਮਤੀ ਦਿੰਦੇ ਹੋ। ਇਹ ਪਾਰਟੀਆਂ ਹੇਠ ਲਿਖੇ ਦੇਸ਼ਾਂ ਵਿੱਚ ਸਥਿਤ ਹੋ ਸਕਦੀਆਂ ਹਨ:

ਸੰਯੁਕਤ ਰਾਜ ਅਮਰੀਕਾ

ਅਸੀਂ ਇਹ ਯਕੀਨੀ ਬਨਾਉਣ ਲਈ ਵਾਜਬ ਕਦਮ ਚੁੱਕਦੇ ਹਾਂ, ਕਿ ਹਰੇਕ ਸੰਸਥਾ ਜਿਸ ਨੂੰ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦਾ ਖੁਲਾਸਾ ਕਰਦੇ ਹਾਂ, ਉਹ ਤੁਹਾਡੀ ਪਰਦੇਦਾਰੀ ਦੀ ਰੱਖਿਆ ਕਰਨ ਲਈ ਵਚਨਬੱਧ ਹੈ, ਅਤੇ APP ਦੀ ਪਾਲਣਾ ਕਰਦਾ ਹੈ, ਜਾਂ ਕਿਸੇ ਅਜਿਹੇ ਕਾਨੂੰਨ ਜਾਂ ਸਕੀਮ ਦੇ ਅਧੀਨ ਹੈ, ਜੋ ਘੱਟੋ ਘੱਟ ਕਾਫ਼ੀ ਹੱਦ ਤੱਕ ਉਸ ਤਰੀਕੇ ਨਾਲ ਮਿਲਦਾ ਜੁਲਦਾ ਹੈ, ਜਿਸ ਵਿੱਚ APP ਜਾਣਕਾਰੀ ਦੀ ਰੱਖਿਆ ਕਰਦੇ ਹਨ।

ACTU ਨੂੰ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਕਰਕੇ, ਤੁਸੀਂ ਸਾਨੂੰ ਆਪਣੀ ਨਿੱਜੀ ਜਾਣਕਾਰੀ ਅਜਿਹੀਆਂ ਹੋਰ ਸੰਸਥਾਵਾਂ ਨੂੰ ਤਬਦੀਲ ਕਰਨ ਲਈ ਸਹਿਮਤੀ ਦਿੰਦੇ ਹੋ।

ACTU ਨਿੱਜੀ ਜਾਣਕਾਰੀ ਨੂੰ ਕਿਵੇਂ ਸੰਭਾਲ ਕੇ ਰੱਖਦ ਹੈ

ਜਿੱਥੇ ਵੀ ਵਾਜਬ ਤੌਰ ‘ਤੇ ਵਿਹਾਰਕ ਹੋਵੇ, ACTU ਇਲੈਕਟ੍ਰੌਨਿਕ ਨਿੱਜੀ ਜਾਣਕਾਰੀ ਡੈਟਾ ਸਰਵਰਾਂ ਉਪਰ ਰੱਖਦੀ ਹੈ, ਜੋ ਆਸਟ੍ਰੇਲੀਆ ਵਿੱਚ ACTU ਦੀ ਮਾਲਕੀ ਅਤੇ ਨਿਯੰਤਰਨ ਹੇਠ ਹਨ। ਡੈਟਾ ਸਰਵਰ, ਪਾਸਵਰਡ ਸੁਰੱਖਿਅਤ ਅਤੇ ਲੌਗਇਨ ਸੁਰੱਖਿਅਤ ਹਨ। ਪਰ, ACTU ਨੂੰ ਨਿੱਜੀ ਜਾਣਕਾਰੀ ਪ੍ਰਦਾਨ ਕਰਕੇ ਤੁਸੀਂ ਆਪਣੀ ਜਾਣਕਾਰੀ ਨੂੰ ਕਿਸੇ ਤੀਜੀ ਧਿਰ ਜਾਂ ਤੀਜੀ ਧਿਰਾਂ ਦੀ ਮਲਕੀਅਤ ਵਾਲੇ ਡੈਟਾ ਸਰਵਰਾਂ (ਜਿਵੇਂ ਕਿ ਕਲਾਉਡ ਸੇਵਾਵਾਂ) ਉੱਤੇ ਸੰਭਾਲੇ ਜਾਣ ਅਤੇ ਕਾਰਵਾਈ ਕਰਨ ਲਈ ਸਹਿਮਤੀ ਦਿੰਦੇ ਹੋ, ਜੋ ਆਸਟ੍ਰੇਲੀਆ ਤੋਂ ਬਾਹਰ ਸਥਿਤ ਹੋ ਸਕਦੇ ਹਨ।

ACTU ਇਹ ਯਕੀਨੀ ਬਣਾਉਣ ਲਈ ਵਾਜਬ ਕਦਮ ਚੁੱਕੇਗੀ, ਕਿ ਕੋਈ ਵੀ ਤੀਜੀ ਧਿਰ ਦੇ ਪ੍ਰਦਾਤੇ APP ਦੀ ਪਾਲਣਾ ਕਰਦੇ ਹਨ, ਜਾਂ ਕਿਸੇ ਅਜਿਹੇ ਕਾਨੂੰਨ ਜਾਂ ਸਕੀਮ ਦੇ ਅਧੀਨ ਹਨ, ਜੋ ਘੱਟੋ ਘੱਟ ਉਸ ਤਰੀਕੇ ਨਾਲ ਕਾਫ਼ੀ ਹੱਦ ਤੱਕ ਸਮਾਨ ਹੈ, ਜਿਸ ਵਿੱਚ APP ਜਾਣਕਾਰੀ ਦੀ ਰੱਖਿਆ ਕਰਦੇ ਹਨ।

ਜਿੱਥੇ ਵੀ ਵਾਜਬ ਤੌਰ ‘ਤੇ ਵਿਹਾਰਕ ਹੋਵੇ, ACTU ਸਰੀਰਕ ਨਿੱਜੀ ਜਾਣਕਾਰੀ ਨੂੰ ਪਹੁੰਚ ਨਿਯੰਤਰਤ ਕੀਤੀਆਂ ਇਮਾਰਤਾਂ ਵਿੱਚ ਰੱਖਦੀ ਹੈ।

ਜਦੋਂ ACTU ਨੂੰ ਕਿਸੇ ਵਿਸ਼ੇਸ਼ ਉਦੇਸ਼ ਵਾਸਤੇ ਤੁਹਾਡੀ ਨਿੱਜੀ ਜਾਣਕਾਰੀ ਦੀ ਲੋੜ ਨਹੀਂ ਹੁੰਦੀ ਹੈ, ਅਤੇ ਸਾਨੂੰ ਕਿਸੇ ਵੀ ਕਾਨੂੰਨਾਂ ਦੀ ਪਾਲਣਾ ਕਰਨ ਲਈ ਇਸ ਨੂੰ ਰੱਖਣ ਦੀ ਲੋੜ ਨਹੀਂ ਹੁੰਦੀ, ਤਾਂ ਅਸੀਂ ਅਜਿਹੇ ਕਦਮ ਚੁੱਕਾਂਗੇ ਜਿਵੇਂ ਕਿ ਤੁਹਾਡੀ ਨਿੱਜੀ ਜਾਣਕਾਰੀ ਨੂੰ ਨਸ਼ਟ ਕਰਨ ਲਈ, ਜਾਂ ਇਹ ਯਕੀਨੀ ਬਣਾਉਣ ਲਈ ਕਿ ਜਾਣਕਾਰੀ ਦੀ ਪਛਾਣ ਨਹੀਂ ਕੀਤੀ ਜਾ ਸਕਦੀ।

ਸਰਕਾਰੀ ਪਛਾਣ ਕਰਨ ਵਾਲੀਆਂ ਚੀਜ਼ਾਂ

ਅਸੀਂ ਕਿਸੇ ਵਿਅਕਤੀ ਦੀਆਂ ਸਰਕਾਰ ਨਾਲ ਸਬੰਧਿਤ ਪਛਾਣ ਕਰਨ ਵਾਲੀਆਂ ਚੀਜ਼ਾਂ ਨੂੰ ਆਪਣੇ ਪਛਾਣਕਰਤਾ ਵਜੋਂ ਨਹੀਂ ਅਪਣਾਵਾਂਗੇ, ਜਿਵੇਂ ਕਿ ਟੈਕਸ ਫਾਈਲ ਨੰਬਰ ਜਾਂ ਮੈਡੀਕੇਅਰ ਕਾਰਡ ਨੰਬਰ ਅਤੇ ਸਰਕਾਰ ਨਾਲ ਸਬੰਧਿਤ ਪਛਾਣ ਕਰਨ ਵਾਲੀਆਂ ਚੀਜ਼ਾਂ ਦੀ ਵਰਤੋਂ ਜਾਂ ਖੁਲਾਸਾ ਤਾਂ ਹੀ ਕਰਾਂਗੇ, ਜਿੱਥੇ ਵਰਤੋਂ ਜਾਂ ਖੁਲਾਸਾ ਇਸ ਤਰ੍ਹਾਂ ਚਾਹੀਦਾ ਹੁੰਦਾ ਹੈ:

 • ਸਾਡੀਆਂ ਗਤੀਵਿਧੀਆਂ ਜਾਂ ਕੰਮਾਂ ਦੇ ਉਦੇਸ਼ਾਂ ਵਾਸਤੇ, ਤੁਹਾਡੀ ਪਛਾਣ ਦੀ ਪੁਸ਼ਟੀ ਕਰਨਾ ACTU ਵਾਸਤੇ ਵਾਜਬ ਤੌਰ ‘ਤੇ ਜ਼ਰੂਰੀ ਹੈ;
 • ACTU ਲਈ ਕਿਸੇ ਏਜੰਸੀ ਜਾਂ ਰਾਜ ਜਾਂ ਕੇਂਦਰੀ ਪ੍ਰਦੇਸ਼ ਦੀ ਅਥਾਰਟੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਵਾਜਬ ਤੌਰ ‘ਤੇ ਜ਼ਰੂਰੀ ਹੈ;
 • ਕਿਸੇ ਆਸਟ੍ਰੇਲੀਆ ਦੀਆਂ ਕਾਨੂੰਨ ਦੁਆਰਾ ਜਾਂ ਉਸ ਦੇ ਅਧੀਨ ਲੋੜੀਂਦਾ ਜਾਂ ਅਧਿਕਾਰਿਤ ਹੈ; ਜਾਂ
 • ਲਾਗੂ ਕਰਨ ਵਾਲੀ ਸੰਸਥਾ ਦੁਆਰਾ ਜਾਂ ਉਸ ਦੀ ਤਰਫ਼ੋਂ ਕੀਤੀਆਂ ਗਈਆਂ ਇਕ ਜਾਂ ਵਧੇਰੇ ਲਾਗੂ ਕਰਨ ਵਾਲੀਆਂ ਸਬੰਧਿਤ ਗਤੀਵਿਧੀਆਂ ਵਾਸਤੇ ਵਾਜਬ ਤੌਰ ‘ਤੇ ਜ਼ਰੂਰੀ ਹੈ।

ACTU ਦੁਆਰਾ ਰੱਖੀ ਨਿੱਜੀ ਜਾਣਕਾਰੀ ਤੱਕ ਤੁਸੀਂ ਪਹੁੰਚ ਅਤੇ/ਜਾਂ ਸੋਧ ਲਈ ਕਿਵੇਂ ਮੰਗ ਸਕਦੇ ਹੋ

ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਤੱਕ ਪਹੁੰਚ ਦੀ ਬੇਨਤੀ ਕਰਨ ਦਾ ਅਧਿਕਾਰ ਹੈ ਕਿ ਇਸ ਨੂੰ ਅੱਪਡੇਟ ਕੀਤਾ ਜਾਵੇ ਜਾਂ ਠੀਕ ਕੀਤਾ ਜਾਵੇ। ਜ਼ਿਆਦਾਤਰ ਮਾਮਲਿਆਂ ਵਿੱਚ ਤੁਸੀਂ ਆਪਣੀ ਨਿੱਜੀ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ, ਜੋ ਕਿ ACTU ਕੋਲ ਸੰਭਾਲੀ ਹੋਈ ਹੈ। ਤੁਹਾਡੇ ਬਾਰੇ ਰੱਖੀ ਗਈ ਕਿਸੇ ਵੀ ਨਿੱਜੀ ਜਾਣਕਾਰੀ ਤੱਕ ਪਹੁੰਚ, ਸੋਧ ਕਰਨ, ਜਾਂ ਅੱਪਡੇਟ ਕਰਨ ਦੀ ਬੇਨਤੀ ਕਰਨ ਲਈ, ਕਿਰਪਾ ਕਰਕੇ ਹੇਠ ਲਿਖੇ ਪਤੇ ਉੱਤੇ ACTU ਪਰਦੇਦਾਰੀ ਅਫਸਰ ਨੂੰ ਲਿਖੋ:

ACTU Privacy Officer
ACTU
L 6, 365 Queen Street Melbourne
Victoria 3000
E: [email protected]

ਆਮ ਪੁੱਛ-ਗਿੱਛਾਂ ਹੇਠ ਲਿਖੇ ਨੰਬਰ ਉੱਤੇ ਫੋਨ ਕਰਕੇ ਟੈਲੀਫੋਨ ਰਾਹੀਂ ਕੀਤੀਆਂ ਜਾ ਸਕਦੀਆਂ ਹਨ।

ਫੋਨ: 1300 486 466

ACTU ਦੀ ਇਹ ਲੋੜ ਹੈ, ਕਿ ਤੁਸੀਂ ਆਪਣੀ ਨਿੱਜੀ ਜਾਣਕਾਰੀ ਤੱਕ ਪਹੁੰਚ ਦੀ ਮੰਗ ਕਰਨ ਲਈ, ਆਪਣੀ ਪਛਾਣ ਦਾ ਸਬੂਤ ਪ੍ਰਦਾਨ ਕਰੋ। ਜੇ ਕਾਨੂੰਨ ਦੁਆਰਾ ਜਾਂ APP ਦੇ ਅਧੀਨ ਅਜਿਹਾ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ, ਤਾਂ ACTU ਪਹੁੰਚ ਪ੍ਰਦਾਨ ਕਰਨ ਤੋਂ ਇਨਕਾਰ ਕਰ ਸਕਦਾ ਹੈ। ACTU ਵੈਧ ਬੇਨਤੀ ਪ੍ਰਾਪਤ ਹੋਣ ਦੇ 30 ਦਿਨਾਂ ਦੇ ਅੰਦਰ ਤੁਹਾਡੀ ਨਿੱਜੀ ਜਾਣਕਾਰੀ ਤੱਕ ਤੁਹਾਨੂੰ ਪਹੁੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗੀ, ਅਤੇ ਅਜਿਹਾ ਕਰਨ ਲਈ ਤੁਹਾਡੇ ਕੋਲੋਂ ਵਾਜਬ ਫੀਸ ਵਸੂਲ ਸਕਦੀ ਹੈ।

ਤੁਸੀਂ ACTU ਨਾਲ ਸੰਪਰਕ ਕਰ ਸਕਦੇ ਹੋ, ਤਾਂ ਜੋ ਸਾਨੂੰ ਦੱਸਿਆ ਜਾ ਸਕੇ ਕਿ ਕੀ ਤੁਹਾਡੀ ਕੋਈ ਨਿੱਜੀ ਜਾਣਕਾਰੀ ਬਦਲ ਗਈ ਹੈ। ਕਿਰਪਾ ਕਰਕੇ ਕਿਸੇ ਵੀ ਨਿੱਜੀ ਜਾਣਕਾਰੀ ਨੂੰ ਅੱਪਡੇਟ ਕਰਨ ਲਈ ਲਿਖਤੀ ਰੂਪ ਵਿੱਚ ACTU ਪਰਦੇਦਾਰੀ ਅਫਸਰ ਨਾਲ ਸੰਪਰਕ ਕਰੋ। ACTU ਜਨਤਕ ਤੌਰ ‘ਤੇ ਉਪਲਬਧ ਸਰੋਤਾਂ ਜਿਵੇਂ ਕਿ ਟੈਲੀਫੋਨ ਡਾਇਰੈਕਟਰੀਆਂ ਜਾਂ ਵੋਟਰ ਸੂਚੀਆਂ ਦੇ ਹਵਾਲੇ ਨਾਲ ਤੁਹਾਡੀ ਨਿੱਜੀ ਜਾਣਕਾਰੀ ਨੂੰ ਅੱਪਡੇਟ ਕਰਨ ਲਈ ਵੀ ਕਦਮ ਚੁੱਕ ਸਕਦੀ ਹੈ।

ਤੁਸੀਂ APP ਦੀ ਉਲੰਘਣਾ ਬਾਰੇ ਕਿਵੇਂ ਸ਼ਿਕਾਇਤ ਕਰ ਸਕਦੇ ਹੋ

APP ਦੀ ਕਥਿਤ ਉਲੰਘਣਾ ਬਾਰੇ ਸ਼ਿਕਾਇਤ ਕਰਨ ਲਈ ਕਿਰਪਾ ਕਰਕੇ ਹੇਠ ਲਿਖੇ ਪਤਿਆਂ ਵਿੱਚੋਂ ਇਕ ਉੱਤੇ ACTU ਪਰਦੇਦਾਰੀ ਅਫਸਰ ਨੂੰ ਲਿਖੋ ਜਾਂ ਈਮੇਲ ਕਰੋ:

ACTU Privacy Officer
ACTU
L 6, 365 Queen Street Melbourne
Victoria 3000
E: [email protected]

ਸਾਰੀਆਂ ਸ਼ਿਕਾਇਤਾਂ ਲਿਖਤੀ ਰੂਪ ਵਿੱਚ ਹੋਣੀਆਂ ਚਾਹੀਦੀਆਂ ਹਨ। ਕਿਰਪਾ ਕਰਕੇ ਆਪਣੀ ਸ਼ਿਕਾਇਤ ਦੇ ਨਾਲ-ਨਾਲ ACTU ਪਰਦੇਦਾਰੀ ਅਫਸਰ ਨੂੰ ਕੋਈ ਸਹਾਇਕ ਦਸਤਾਵੇਜ਼ ਵੀ ਪ੍ਰਦਾਨ ਕਰੋ।

ACTU ਸ਼ਿਕਾਇਤਾਂ ਨਾਲ ਕਿਵੇਂ ਨਜਿੱਠੇਗ

ACTU ਹੇਠ ਲਿਖੇ ਅਨੁਸਾਰ ਪਰਦੇਦਾਰੀ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰੇਗੀ:

 • ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ;
 • ਸ਼ਿਕਾਇਤਾਂ ਨਾਲ ਤੁਰੰਤ ਨਜਿੱਠਿਆ ਜਾਵੇਗਾ;
 • ਸ਼ਿਕਾਇਤਾਂ ਨਾਲ ਗੁਪਤ ਤੌਰ ਉੱਤੇ ਨਜਿੱਠਿਆ ਜਾਵੇਗਾ;
 • ਸ਼ਿਕਾਇਤਾਂ ਦੀ ਜਾਂਚ ACTU ਪਰਦੇਦਾਰੀ ਅਫਸਰ ਦੁਆਰਾ ਕੀਤੀ ਜਾਵੇਗੀ; ਅਤੇ
 • ਜਾਂਚ ਦਾ ਨਤੀਜਾ ਸ਼ਿਕਾਇਤ ਕਰਨ ਵਾਲੇ ਨੂੰ ਪ੍ਰਦਾਨ ਕੀਤਾ ਜਾਵੇਗਾ, ਜਿੱਥੇ ਸ਼ਿਕਾਇਤ ਕਰਨ ਵਾਲੇ ਨੇ ਪਛਾਣ ਦਾ ਸਬੂਤ ਪ੍ਰਦਾਨ ਕੀਤਾ ਹੈ।

ਵੈਧ ਸ਼ਿਕਾਇਤ ਪ੍ਰਾਪਤ ਹੋਣ ਦੇ 30 ਦਿਨਾਂ ਦੇ ਅੰਦਰ ACTU ਜਵਾਬ ਦੇਣ ਦੀ ਕੋਸ਼ਿਸ਼ ਕਰੇਗੀ।

ਨੀਤੀ ਵਿੱਚ ਬਦਲਾਅ

ਇਹ ਨੀਤੀ ਸਮੇਂ-ਸਮੇਂ ਉੱਤੇ ਬਦਲੀ ਜਾ ਸਕਦੀ ਹੈ, ਅਤੇ ACTU ਦੀਆਂ ਵੈੱਬਸਾਈਟਾਂ ਉੱਤੇ ਇਕ ਬਦਲਿਆ ਰੂਪ ਪੋਸਟ ਕੀਤਾ ਜਾਵੇਗਾ। ਕਿਰਪਾ ਕਰਕੇ ਇਹ ਯਕੀਨੀ ਬਨਾਉਣ ਲਈ ਸਾਡੀਆਂ ਵੈੱਬਸਾਈਟਾਂ ਦੀ ਬਕਾਇਦਾ ਜਾਂਚ ਕਰਦੇ ਰਹੋ, ਕਿ ਤੁਹਾਡੇ ਕੋਲ ਨੀਤੀ ਦਾ ਸਭ ਤੋਂ ਤਾਜ਼ਾ ਸੰਸਕਰਣ ਹੈ।