ਕੰਮ ‘ਤੇ ਸੁਰੱਖਿਅਤ ਅਤੇ ਨਿਸ਼ਚਤ ਰਹੋ

ਮਹੱਤਵਪੂਰਨ ਦਸਤਾਵੇਜ਼ਾਂ ਦੇ ਲਿੰਕ ਹੇਠਾਂ ਦਿੱਤੇ ਗਏ ਹਨ:

ਯੂਨੀਅਨਾਂ ਦੇ ਫਾਇਦੇ 

ਆਸਟ੍ਰੇਲੀਆ ਵਿੱਚ ਕਰਮਚਾਰੀ ਉਹਨਾਂ ਦੇ ਅਧਿਕਾਰਾਂ ਲਈ ਯੂਨੀਅਨ ਦੇ ਮੈਂਬਰਾਂ ਦਾ ਧੰਨਵਾਦ ਕਰ ਸਕਦੇ ਹਨ ਜਿੰਨ੍ਹਾਂ ਨੂੰ ਅਸੀਂ ਸਾਰੇ ਅੱਜ-ਕੱਲ੍ਹ ਆਪਣਾ ਹੱਕ ਮੰਨ ਕੇ ਮਾਣਦੇ ਹਾਂ। ਹਰ ਕਿਸੇ ਲਈ ਸੇਵਾਮੁਕਤੀ ਫ਼ੰਡ (ਸੁਪਰਐਨੂਏਸ਼ਨ), ਮੈਡੀਕੇਅਰ, ਜੁਰਮਾਨੇ ਵਾਲੀਆਂ ਦਰਾਂ (ਪੈਨਲਟੀ ਰੇਟਸ), ਸਾਲਾਨਾ ਛੁੱਟੀ, ਮਾਪਿਆਂ ਵਜੋਂ ਅਤੇ ਬਿਮਾਰੀ ਦੀ ਛੁੱਟੀ ਅਤੇ ਹੋਰ ਬਹੁਤ ਕੁਝ – 100 ਸਾਲਾਂ ਤੋਂ ਯੂਨੀਅਨ ਦੇ ਅੰਦੋਲਨ ਨੇ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੰਮ ਕਰਨ ਦੇ ਹਾਲਾਤਾਂ ਅਤੇ ਹੱਕਦਾਰੀਆਂ ਵਿੱਚ ਸੁਧਾਰ ਕਰਨ ਲਈ ਲੜਾਈ ਲੜੀ ਹੈ। 

ਬਿਹਤਰ ਤਨਖਾਹ ਅਤੇ ਹਾਲਾਤ। 

ਆਸਟ੍ਰੇਲੀਆ ਦੀਆਂ ਯੂਨੀਅਨਾਂ ਲਗਭਗ 20 ਲੱਖ ਕਰਮਚਾਰੀਆਂ ਤੋਂ ਬਣੀਆਂ ਹਨ। ਯੂਨੀਅਨ ਦੇ ਮੈਂਬਰ, ਗੈਰ-ਮੈਂਬਰਾਂ ਨਾਲੋਂ ਬਿਹਤਰ ਅਤੇ ਵਧੇਰੇ ਸੁਰੱਖਿਅਤ ਤਨਖਾਹ ਅਤੇ ਹਾਲਾਤਾਂ ਦਾ ਅਨੰਦ ਲੈਂਦੇ ਹਨ ਕਿਉਂਕਿ ਅਸੀਂ ਉਹਨਾਂ ਵਾਸਤੇ ਮਿਲ ਕੇ ਕੰਮ ਕਰਦੇ ਹਾਂ। 

ਸੁਰੱਖਿਅਤ ਕੰਮ ਵਾਲੀਆਂ ਥਾਂਵਾਂ ਅਤੇ ਕੰਮ ਵਾਲੀ ਜਗ੍ਹਾ ਵਿੱਚ ਬਿਹਤਰ ਮਨ ਦੀ ਸ਼ਾਂਤੀ। 

ਯੂਨੀਅਨ ਦੇ ਮੈਂਬਰ ਅੱਜ ਅਤੇ ਭਲਕੇ ਲਈ ਵਧੀਆ ਅਤੇ ਸੁਰੱਖਿਅਤ ਕੰਮ ਵਾਲੀਆਂ ਜਗ੍ਹਾਵਾਂ ਦਾ ਨਿਰਮਾਣ ਕਰ ਰਹੇ ਹਨ।  

ਅੰਕੜੇ ਸਾਬਤ ਕਰਦੇ ਹਨ ਕਿ ਯੂਨੀਅਨ ਵਾਲੇ ਕੰਮ ਵਾਲੀ ਜਗ੍ਹਾ ਵਿੱਚ ਤੁਹਾਨੂੰ ਕਿਸੇ ਖਤਰੇ ਦੇ ਸੰਪਰਕ ਵਿੱਚ ਆਉਣ ਜਾਂ ਸੱਟ ਲੱਗਣ ਦੀ ਸੰਭਾਵਨਾ ਘੱਟ ਹੁੰਦੀ ਹੈ। ਅਸੀਂ ਇਹ ਯਕੀਨੀ ਬਨਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ ਕਿ ਤੁਹਾਡਾ ਕੰਮ ਵਾਲੀ ਜਗ੍ਹਾ ਸੁਰੱਖਿਅਤ ਅਤੇ ਸੱਟ-ਮੁਕਤ ਹੈ। 

ਕੰਮ ‘ਤੇ ਆਦਰ ਤੁਹਾਡਾ ਅਧਿਕਾਰ ਹੈ। 

ਅਸੀਂ ਗੁੰਡਾਗਰਦੀ, ਪਰੇਸ਼ਾਨੀ, ਪੱਖਪਾਤ, ਭੇਦਭਾਵ, ਜ਼ਬਰਦਸਤੀ ਅਸਤੀਫਾ ਅਤੇ ਗੈਰ-ਵਾਜਬ ਬਰਖਾਸਤਗੀ ਦੇ ਵਿਰੁੱਧ ਇਕੱਠੇ ਹੋ ਕੇ ਖੜ੍ਹੇ ਹਾਂ। ਜਦੋਂ ਵੀ ਮੈਂਬਰ ਮਦਦ ਚਾਹੁੰਦੇ ਹਨ ਤਾਂ ਅਸੀਂ ਇਕੱਠੇ ਖੜ੍ਹੇ ਹੁੰਦੇ ਹਾਂ, ਪਰ ਅਸੀਂ ਜੋ ਕਾਰਵਾਈ ਕਰਦੇ ਹਾਂ, ਉਹ ਪੂਰੀ ਤਰ੍ਹਾਂ ਤੁਹਾਡੇ ‘ਤੇ ਨਿਰਭਰ ਕਰਦੀ ਹੈ।  

ਆਪਣੇ ਅਧਿਕਾਰਾਂ ਨੂੰ ਜਾਣੋ, ਅਤੇ ਅਸੀਂ ਇਕੱਠੇ ਹੋ ਕੇ ਉਨ੍ਹਾਂ ਲਈ ਖੜ੍ਹੇ ਹੋਵਾਂਗੇ।

ਯੂਨੀਅਨ ਦੇ ਸਾਰੇ ਮੈਂਬਰਾਂ ਨੂੰ ਜੇ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਯੋਗ ਵਕੀਲਾਂ ਤੋਂ ਸਲਾਹ, ਸਹਾਇਤਾ ਅਤੇ ਕਾਨੂੰਨੀ ਪ੍ਰਤੀਨਿਧਤਾ ਤੱਕ ਪਹੁੰਚ ਮਿਲਦੀ ਹੈ। 

ਇਸ ਨੂੰ ਸੁਰੱਖਿਆ ਕਵਚ ਵਾਂਗ ਮਾਨੋ – ਤੁਸੀਂ ਥੋੜ੍ਹੀ ਜਿਹੀ, ਬਕਾਇਦਾ ਮੈਂਬਰਸ਼ਿਪ ਅਦਾ ਕਰਦੇ ਹੋ, ਪਰ ਜੇ ਕੰਮ ਤੇ ਕੋਈ ਸਮੱਸਿਆ ਹੁੰਦੀ ਹੈ ਤਾਂ ਤੁਹਾਨੂੰ ਬਚਾਉਣ ਲਈ ਬਹੁਤ ਵਧੀਆ ਸਹਾਇਤਾ ਢਾਂਚਾ ਹੈ । 

ਸਮਾਵੇਸ਼ੀ ਅਤੇ ਪੂਰੀ ਤਰ੍ਹਾਂ ਟੈਕਸ-ਕਟੌਤੀ ਯੋਗ ਫੀਸਾਂ। 

ਸਿਖਿਆਰਥੀ (ਅਪਰੈਂਟਸਸ਼ਿਪ), ਠੇਕੇਦਾਰ, ਕੈਜ਼ੂਅਲ, ਥੋੜ੍ਹਾ ਸਮਾਂ ਕੰਮ ਕਰਨ ਵਾਲੇ (ਪਾਰਟ ਟਾਈਮਰਜ਼): ਆਸਟ੍ਰੇਲੀਆ ਦੀਆਂ ਯੂਨੀਅਨਾਂ ਦੇ ਮਨ ਵਿੱਚ ਸਾਰੇ ਕਰਮਚਾਰੀਆਂ ਦੇ ਹਿੱਤ ਹਨ; ਇਸ ਲਈ ਜੇ ਤੁਸੀਂ ਥੋੜ੍ਹੇ ਸਮੇਂ ਲਈ ਕੰਮ ਕਰਦੇ ਹੋ, ਤਾਂ ਤੁਸੀਂ ਘੱਟ ਫੀਸਾਂ ਅਦਾ ਕਰੋਗੇ। 

ਯੂਨੀਅਨ ਦੀਆਂ ਸਾਰੀਆਂ ਫੀਸਾਂ ਟੈਕਸ-ਕਟੌਤੀ ਯੋਗ ਹਨ। 

ਅਤੇ ਭੁਗਤਾਨ ਕਰਨ ਦੇ ਵਿਕਲਪ ਹਮੇਸ਼ਾ ਵਿਚਾਰ ਵਟਾਂਦਰੇ ਲਈ ਖੁੱਲ੍ਹੇ ਹੁੰਦੇ ਹਨ, ਭਾਂਵੇਂ ਕਿ ਤੁਹਾਡਾ ਅਹੁਦਾ ਕੋਈ ਵੀ ਹੋਵੇ। 

ਇਕ ਆਵਾਜ਼ ਉੱਠਦੀ ਹੈ। ਬਹੁਤ ਸਾਰੀਆਂ ਆਵਾਜ਼ਾਂ ਗੂੰਜਦੀਆਂ ਹਨ। 

ਯੂਨੀਅਨ ਦੇ ਮੈਂਬਰ ਹੋਣ ਦੇ ਨਾਤੇ, ਸਾਡੀਆਂ ਕਾਰਵਾਈਆਂ ਕਦੇ ਵੀ ਇਕੱਲੇ ਵਿਅਕਤੀ ਦੀ ਤਰੱਕੀ ਲਈ ਨਹੀਂ ਹੁੰਦੀਆਂ। ਇਸ ਲਈ ਅਸੀਂ ਅਜਿਹੇ ਬਦਲਾਅ ਕਰਨ ਲਈ ਕੰਮ ਕਰਦੇ ਹਾਂ ਜੋ ਹਰ ਕਿਸੇ ਨੂੰ ਲਾਭ ਪਹੁੰਚਾਉਂਦੇ ਹਨ। ਤੁਸੀਂ। ਤੁਹਾਡਾ ਸਹਿ-ਕਰਮਚਾਰੀ। ਤੁਹਾਡਾ ਪਰਿਵਾਰ। ਉਨ੍ਹਾਂ ਦੇ ਸਹਿ-ਕਰਮਚਾਰੀ। 

ਯੂਨੀਅਨ ਦਾ ਹਿੱਸਾ ਬਣਨਾ ਤੁਹਾਨੂੰ ਸਮੂਹਿਕ ਸੌਦੇਬਾਜ਼ੀ ਕਰਨ ਦੀ ਸ਼ਕਤੀ ਦਿੰਦਾ ਹੈ।  

ਇਸ ਦਾ ਮਤਲਬ ਹੈ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੰਮ ਕਰਨਾ ਜੋ ਤੁਹਾਨੂੰ ਬਿਹਤਰ ਸ਼ਰਤਾਂ ਅਤੇ ਹਾਲਾਤਾਂ ਬਾਰੇ ਗੱਲਬਾਤ ਕਰਨ ਵਿੱਚ ਮਦਦ ਕਰ ਸਕਦੇ ਹਨ, ਜਿਵੇਂ ਕਿ ਵਧੀ ਹੋਈ ਤਨਖਾਹ ਅਤੇ ਬਿਹਤਰ ਛੁੱਟੀ ਦੀਆਂ ਹੱਕਦਾਰੀਆਂ। 

ਮੈਂਬਰ, ਗੈਰ-ਮੈਂਬਰਾਂ ਨਾਲੋਂ ਔਸਤਨ 32% ਵਧੇਰੇ ਕਮਾਉਂਦੇ ਹਨ। 

ਯੂਨੀਅਨ ਦੇ ਮੈਂਬਰ, ਗੈਰ-ਯੂਨੀਅਨ ਮੈਂਬਰਾਂ ਨਾਲੋਂ ਔਸਤਨ 250 ਡਾਲਰ ਪ੍ਰਤੀ ਹਫਤਾ ਵਧੇਰੇ ਕਮਾਉਂਦੇ ਹਨ। 

ਭਾਈਚਾਰੇ (ਕਮਿਊਨਿਟੀ) ਅਤੇ ਸੇਵਾ ਖੇਤਰ ਦੇ ਕਰਮਚਾਰੀਆਂ ਤੋਂ ਲੈ ਕੇ ਤਕਨੀਸ਼ੀਅਨਾਂ ਅਤੇ ਕਿੱਤਿਆਂ ਤੱਕ, ਆਸਟ੍ਰੇਲੀਆ ਦੀਆਂ ਯੂਨੀਅਨਾਂ ਦੇ ਕਰਮਚਾਰੀ ਵਧੇਰੇ ਤਨਖਾਹ ਬਾਰੇ ਅਜਿਹੇ ਤਰੀਕਿਆਂ ਨਾਲ ਗੱਲਬਾਤ ਕਰਨਾ ਜਾਰੀ ਰੱਖਦੇ ਹਨ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਸਾਰੇ ਮੈਂਬਰਾਂ ਨੂੰ ਇਕ ਵਾਜਬ ਦਿਨ ਦੇ ਕੰਮ ਲਈ ਵਾਜਬ ਤਨਖਾਹ ਮਿਲੇ। 

ਮੈਂਬਰਾਂ ਵਾਸਤੇ ਤਨਖਾਹ ਬਾਰੇ ਗੱਲਬਾਤ ਕਰਨ ਵਿੱਚ ਸ਼ਾਮਲ ਹਨ: 

 • ਸਾਰੇ ਮੈਂਬਰਾਂ ਨੂੰ ਸਹੀ ਢੰਗ ਨਾਲ ਵਰਗੀਕ੍ਰਿਤ ਕਰਕੇ ਔਰਤਾਂ ਲਈ ਲਿੰਗਤਾ ਵਾਲੇ ਤਨਖਾਹ ਦੇ ਪਾੜੇ ਨੂੰ ਘਟਾਉਣਾ। 
 • ਮੈਂਬਰਾਂ ਨੂੰ ਉਨ੍ਹਾਂ ਦੀ ਤਨਖਾਹ ਵਿੱਚ ਵਾਧੇ ਜਾਂ ਵਰਗੀਕਰਨਾਂ ਨੂੰ ਵਧਾਉਣ ਵਿੱਚ ਸਹਾਇਤਾ ਕਰਨਾ। 
 • ਇਹ ਯਕੀਨੀ ਬਨਾਉਣਾ ਕਿ ਸਾਰੇ ਮੈਂਬਰਾਂ ਨੂੰ ਤਨਖਾਹ ਵਾਲੇ ਸਹੀ ਭੱਤੇ, ਜੁਰਮਾਨੇ ਦੀਆਂ ਦਰਾਂ (ਪੈਨਲਟੀ ਰੇਟਸ), ਓਵਰਟਾਈਮ ਅਤੇ ਸੇਵਾਮੁਕਤੀ ਫ਼ੰਡ (ਸੁਪਰਐਨੂਏਸ਼ਨ) ਮਿਲੇ, ਅਤੇ ਇਹਨਾਂ ਸ਼੍ਰੇਣੀਆਂ ਵਿੱਚ ਘੱਟ ਅਦਾਇਗੀਆਂ ਦੀ ਮੁੜ-ਪ੍ਰਾਪਤੀ ਕੀਤੀ ਜਾਵੇ (ਜੇ ਤਨਖਾਹਾਂ ਚੋਰੀ ਕੀਤੀਆਂ ਹਨ)। 

ਮਦਦ ਲਈ ਪਹਿਲੀ ਜਗ੍ਹਾ। ਹਾਰ ਮੰਨਣ ਵਾਲੇ ਆਖਰੀ ਲੋਕ। 

ਕਈ ਵਾਰ ਤੁਹਾਨੂੰ ਸਿਰਫ ਦੂਜੀ ਰਾਏ ਲੈਣ ਦੀ ਲੋੜ ਹੁੰਦੀ ਹੈ। ਕੀ ਤੁਹਾਡੇ ਕੋਲ ਔਖੇ ਸਵਾਲ ਹਨ ਜਿੰਨ੍ਹਾਂ ਦਾ ਤੁਹਾਨੂੰ ਜਵਾਬ ਲੱਭਣ ਦੀ ਲੋੜ ਹੈ, ਜਾਂ ਤੁਸੀਂ ਕਾਰਵਾਈ ਕਰਨ ਲਈ ਤਿਆਰ ਹੋ। 

ਤੁਹਾਡੀ ਯੂਨੀਅਨ ਤੁਹਾਡੀਆਂ ਤਨਖਾਹਾਂ, ਕੰਮ ਕਰਨ ਦੇ ਅਧਿਕਾਰਾਂ, ਘੱਟ ਅਦਾਇਗੀਆਂ ਦੀ ਮੁੜ-ਪ੍ਰਾਪਤੀ ਅਤੇ ਸੁਪਰ ਬਾਰੇ ਜਾਣਕਾਰੀ ਦਾ ਪਹਿਲਾ ਸਰੋਤ ਹੈ। ਅਸੀਂ ਇਹੀ ਕਰਦੇ ਹਾਂ – ਦਿਨ-ਬ-ਦਿਨ – ਤਾਂ ਜੋ ਤੁਸੀਂ ਸਹੀ ਸਮੇਂ ‘ਤੇ ਸਹੀ ਜਾਣਕਾਰੀ ਲੈਣ ਲਈ ਆਪਣੀ ਯੂਨੀਅਨ ‘ਤੇ ਭਰੋਸਾ ਕਰ ਸਕੋ। 

ਕੋਈ ਵੀ ਕੈਰੀਅਰ। ਕੋਈ ਵੀ ਨੌਕਰੀ। ਕੋਈ ਵੀ ਸੰਸਥਾ। ਕਿਸੇ ਵੀ ਸਮੇਂ। ਭਾਂਵੇਂ ਤੁਸੀਂ ਆਪਣੀ ਪਹਿਲੀ ਨੌਕਰੀ ਸ਼ੁਰੂ ਕਰ ਰਹੇ ਹੋ, ਕੈਰੀਅਰ ਬਦਲ ਰਹੇ ਹੋ, ਜਾਂ ਰਿਟਾਇਰ ਹੋਣ ਲਈ ਤਿਆਰ ਹੋ ਰਹੇ ਹੋ, ਕਰਮਚਾਰੀਆਂ ਵਜੋਂ, ਅਸੀਂ ਸਾਰੇ ਮਿਲ ਕੇ ਇਸ ਵਿੱਚ ਇਕੱਠੇ ਹਾਂ। ਜਦੋਂ ਤੁਸੀਂ ਯੂਨੀਅਨ ਵਿੱਚ ਸ਼ਾਮਲ ਹੁੰਦੇ ਹੋ ਤਾਂ ਤੁਹਾਨੂੰ ਕਦੇ ਵੀ ਇਕੱਲੇ ਖੜ੍ਹੇ ਨਹੀਂ ਹੋਣਾ ਪਵੇਗਾ – ਤੁਸੀਂ ਹਮੇਸ਼ਾ ਸਾਡਾ ਸਾਥ ਅਤੇ ਸਹਾਇਤਾ ਪ੍ਰਾਪਤ ਕਰਦੇ ਹੋ। 

ਯੂਨੀਅਨ ਦੀ ਮੈਂਬਰਸ਼ਿਪ ਹੋਰ ਵੱਡੇ ਲਾਭ ਵੀ ਪ੍ਰਦਾਨ ਕਰਦੀ ਹੈ। ਇਹਨਾਂ ਦੇ ਸਮੇਤ: 

 • ਕਰਜ਼ਿਆਂ ਅਤੇ ਵਿੱਤੀ ਯੋਜਨਾਬੰਦੀ ਬਾਰੇ ਸਲਾਹ। 
 • ਸਸਤੀਆਂ ਕਿਰਾਏ ਵਾਲੀਆਂ ਕਾਰਾਂ, ਬੈਂਕਿੰਗ ਸੇਵਾਵਾਂ, ਬੀਮਾ, ਅਤੇ ਮੂਵੀ ਟਿਕਟਾਂ। 

ਜੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਤਾਂ ਸਾਡੇ ਮੈਂਬਰਾਂ ਦੇ ਲਾਭ ਵਾਲੇ ਸਫ਼ੇ ਉੱਤੇ ਜਾਓ ਜਾਂ 1300 486 466 ਉੱਤੇ ਸਾਡੇ ਨਾਲ ਸੰਪਰਕ ਕਰੋ। 

ਯੂਨੀਅਨਾਂ ਨੇ ਹੁਣ ਤੱਕ ਕੀ ਪ੍ਰਾਪਤੀਆਂ ਕੀਤੀਆਂ ਹਨ? 

100 ਸਾਲਾਂ ਤੋਂ ਵੱਧ ਸਮੇਂ ਤੋਂ, ਯੂਨੀਅਨਾਂ ਵਿੱਚਲੇ ਕਰਮਚਾਰੀਆਂ ਨੇ ਕੰਮ ਵਾਲੀ ਥਾਂ ਅਤੇ ਘਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਕਾਰਵਾਈ ਕੀਤੀ ਹੈ। 

ਇੱਥੇ  ਕੁਝ ਬੁਨਿਆਦੀ ਅਧਿਕਾਰ ਦਿੱਤੇ ਜਾ ਰਹੇ ਹਨ ਜੋ  ਯੂਨੀਅਨ ਦੇ ਅੰਦੋਲਨ ਨੇ ਆਸਟ੍ਰੇਲੀਆ ਦੇ ਲੋਕਾਂ ਦੀਆਂ ਪੀੜ੍ਹੀਆਂ ਦੇ ਲਾਭ ਲਈ ਜਿੱਤੇ ਹਨ: 

 • ਬਿਮਾਰੀ ਦੀ ਛੁੱਟੀ ਲਈ ਤਨਖਾਹ 
 •  ਸਾਲਾਨਾ ਛੁੱਟੀ 
 • ਅਵਾਰਡਜ਼ 
 • ਜਣੇਪਾ ਛੁੱਟੀ 
 • ਔਰਤਾਂ ਲਈ ਬਰਾਬਰ ਤਨਖਾਹ 
 • ਲੰਬੀ ਸੇਵਾ ਵਾਲੀ ਛੁੱਟੀ 
 • ਬਰਖਾਸਤਗੀ ਦੇ ਭੁਗਤਾਨ 
 • ਭੱਤੇ (ਸ਼ਿਫਟ ਭੱਤਾ ਅਤੇ ਵਰਦੀ ਭੱਤਾ) 
 • ਖਾਣੇ ਦੀਆਂ ਬਰੇਕਾਂ, ਆਰਾਮ ਕਰਨ ਲਈ ਬਰੇਕਾਂ 
 • ਸਮੂਹਿਕ ਸੌਦੇਬਾਜ਼ੀ 
 • ਅਣਉਚਿੱਤ ਬਰਖਾਸਤਗੀ ਸੁਰੱਖਿਆ 
 • ਸੇਵਾਮੁਕਤੀ ਫ਼ੰਡ (ਸੁਪਰਐਨੂਏਸ਼ਨ) 
 • ਮੈਡੀਕੇਅਰ 
 • ਜੁਰਮਾਨੇ ਦੀਆਂ ਦਰਾਂ (ਪੈਨਲਟੀ ਰੇਟਸ) 
 • ਉੱਚੀਆਂ ਤਨਖਾਹਾਂ 
 • ਕਰਮਚਾਰੀਆਂ ਲਈ ਸਿਹਤ ਅਤੇ ਸੁਰੱਖਿਆ ਦਾ ਮੁਆਵਜ਼ਾ 
 • ਜੌਬਕੀਪਰ 
 • ਸੁਪਰ ਗਾਰੰਟੀ ਯੋਗਤਾ ਲਈ $450 ਪ੍ਰਤੀ ਮਹੀਨਾ ਦੀ ਘੱਟੋ ਘੱਟ ਹੱਦ ਨੂੰ ਹਟਾਉਣਾ 

ਲਗਭਗ 20 ਲੱਖ ਹੋਰ ਕਰਮਚਾਰੀਆਂ ਨਾਲ ਜੁੜੋ ਅਤੇ ਅਸੀਂ ਮਿਲ ਕੇ ਸਾਬਤ ਕਰ ਸਕਦੇ ਹਾਂ ਕਿ ਬਦਲਾਅ ਇਕ ਵਿਚਾਰ ਤੋਂ ਵੱਧ ਹੈ। ਇਹ ਇਕ ਕਾਰਵਾਈ ਹੈ ਜੋ ਅਸੀਂ ਹਰ ਰੋਜ਼ ਕਰਦੇ ਹਾਂ। 

ਕੰਮ ‘ਤੇ ਸੁਰੱਖਿਅਤ ਅਤੇ ਨਿਸ਼ਚਤ ਹੋਣ ਲਈ ਇਸ ਫਾਰਮ ਨੂੰ ਭਰੋ

ਪੂਰਾ ਨਾਮ(Required)
ਮੈਂ ਪਰਦੇਦਾਰੀ ਨੀਤੀ ਨਾਲ ਸਹਿਮਤ ਹਾਂ