Articles in this section:
Factsheet Categories:

ਘਰੋਂ ਕੰਮ ਕਰਨਾ 

ਕੋਵਿਡ-19 ਨੇ ਕਰਮਚਾਰੀਆਂ ਨੂੰ ਕੰਮ ਕਰਨ ਦੀਆਂ ਨਵੀਆਂ ਸਥਿਤੀਆਂ ਦੇ ਹਿਸਾਬ ਨਾਲ, ਤੇਜ਼ੀ ਨਾਲ ਬਦਲਣ ਲਈ ਮਜਬੂਰ ਕੀਤਾ ਹੈ। ਬਹੁਤ ਸਾਰੇ ਕਰਮਚਾਰੀਆਂ ਨੂੰ, ਨਵੇਂ ਤਰੀਕੇ ਵਾਲੇ ਘਰ ਤੋਂ ਕੰਮ ਕਰਨ ਦੇ ਪ੍ਰਬੰਧਾਂ ਵੱਲ ਤਬਦੀਲ ਹੋਣਾ ਪਿਆ ਹੈ। ਜ਼ਿਆਦਾਤਰ ਕਰਮਚਾਰੀਆਂ ਲਈ, ਇਹ ਇਕ ਨਵਾਂ ਅਤੇ ਮੁਸ਼ਕਿਲ ਤਜ਼ਰਬਾ ਰਿਹਾ ਹੈ। ਹੋ ਸਕਦਾ ਹੈ ਕਿ ਕੁਝ ਲੋਕਾਂ ਲਈ, ਘਰ ਵਧੀਆ ਤਰੀਕੇ ਨਾਲ ਕੰਮ ਕਰਨ ਲਈ ਢੁੱਕਵਾਂ ਨਾ ਹੋਵੇ। ਜਾਂ ਫਿਰ ਕੰਮ ਨੂੰ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਕੀਤਾ ਜਾਂਦਾ ਹੈ। ਦੂਜਿਆਂ ਵਾਸਤੇ, ਹੋ ਸਕਦਾ ਹੈ ਕਿ ਘਰ ਵਿੱਚ ਕੰਮ ਕਰਨ ਵਾਲਾ ਸੁਰੱਖਿਅਤ ਜਾਂ ਸਿਹਤਮੰਦ ਵਾਤਾਵਰਣ ਨਾ ਹੋਵੇ। 

ਇਮਪਲੋਇਰ ਦਾ ਕਨੂੰਨੀ ਫਰਜ਼ ਬਣਦਾ ਹੈ, ਕਿ ਉਹ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਨਾਉਣ। ਇਸ ਵਿੱਚ ਘਰੋਂ ਕੰਮ ਕਰਨਾ ਸ਼ਾਮਲ ਹੈ, ਜਾਂ ਜਦੋਂ ਕਰਮਚਾਰੀ ਆਪਣੇ ਆਮ ਕੰਮ ਦੀ ਜਗ੍ਹਾ ਤੋਂ ਬਾਹਰ ਕੰਮ ਕਰ ਰਹੇ ਹੁੰਦੇ ਹਨ। ਉਨ੍ਹਾਂ ਨੂੰ ਘਰ ਵਿੱਚ ਕੰਮ ਕਰਨ ਨਾਲ ਸਬੰਧਿਤ, ਸਰੀਰਕ ਅਤੇ ਮਨੋਵਿਗਿਆਨਕ ਦੋਵਾਂ ਤਰ੍ਹਾਂ ਦੇ ਖਤਰਿਆਂ ਦੀ ਪਛਾਣ ਕਰਨੀ ਚਾਹੀਦੀ ਹੈ, ਅਤੇ ਪ੍ਰਬੰਧ ਕਰਨਾ ਚਾਹੀਦਾ ਹੈ। ਇਹਨਾਂ ਖਤਰਿਆਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ: 

  • ਕੰਮ ਦੇ ਬੋਝ ਅਤੇ ਕੰਮ ਦੀਆਂ ਮੰਗਾਂ ਵਿੱਚ ਵਾਧਾ 
  • ਥਕਾਵਟ 
  • ਕੰਮ ਨਾਲ ਸਬੰਧਿਤ ਤਣਾਅ ਵਿੱਚ ਵਾਧਾ 
  • ਔਜ਼ਾਰਾਂ ਜਾਂ ਸਰੋਤਾਂ ਦੀ ਘਾਟ 
  • ਬਦਲਾਅ ਕਰਨ ਲਈ ਕੀਤੀ ਗਈ ਮਾੜੀ ਗੱਲਬਾਤ ਅਤੇ ਪ੍ਰਬੰਧ 
  • ਕੰਮ ਦੇ ਲੰਬੇ ਘੰਟੇ 
  • ਕੰਮ ਕਰਨ ਵਾਲੀ ਜਗ੍ਹਾ ਨੂੰ ਮਾੜੇ ਤਰੀਕੇ ਨਾਲ ਸਥਾਪਤ ਕੀਤਾ ਗਿਆ ਹੈ (ਮੇਜ਼, ਕੁਰਸੀ, ਰੋਸ਼ਨੀ) 
  • ਕੰਮ ਕਰਨ ਵਾਲੀ ਜਗ੍ਹਾ ਵਾਸਤੇ ਬਹੁਤ ਥੋੜ੍ਹੀਆਂ ਸਹੂਲਤਾਂ 

ਸਿਹਤ ਅਤੇ ਸੁਰੱਖਿਆ ਕਨੂੰਨਾਂ ਦੇ ਅਧੀਨ, ਤੁਹਾਡੇ ਰੁਜ਼ਗਾਰਦਾਤੇ ਨੂੰ ਲਾਜ਼ਮੀ ਤੌਰ ਤੇ ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਵਾਸਤੇ, ਖਤਰਿਆਂ ਨੂੰ ਘੱਟ ਕਰਨ ਦੀ ਯੋਜਨਾ ਬਾਰੇ ਕਰਮਚਾਰੀਆਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ। ਇਸ ਯੋਜਨਾ ਵਿੱਚ ਲਾਜ਼ਮੀ ਹੈ: 

  1. ਇਹ ਪਛਾਣ ਕਰਨੀ ਕਿ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਲਈ ਕਿਹੜੇ ਖਤਰੇ ਮੌਜੂਦ ਹਨ, ਅਤੇ ਕਿਹੜੇ ਕਰਮਚਾਰੀ ਪ੍ਰਭਾਵਿਤ ਹੁੰਦੇ ਹਨ 
  1. ਉਹਨਾਂ ਖਤਰਿਆਂ ਦਾ ਮੁਲਾਂਕਣ ਕਰਨਾ, ਜਿਸ ਵਿੱਚ ਉਹਨਾਂ ਦੇ ਵਾਪਰਣ ਦੀ ਸੰਭਾਵਨਾ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਵੀ ਸ਼ਾਮਲ ਹੈ 
  1. ਉਹਨਾਂ ਉਪਾਵਾਂ ਨੂੰ ਲਾਗੂ ਕਰਨਾ, ਜੋ ਖਤਰਿਆਂ ਨੂੰ ਹੁਣ ਤੱਕ ਵਾਜਬ ਤੌਰ ਤੇ ਵਿਹਾਰਕ ਹੋਣ ਤੱਕ ਖਤਮ ਜਾਂ ਘੱਟ ਕਰਦੇ ਹਨ 
  1. ਲਾਗੂ ਕੀਤੇ ਉਪਾਵਾਂ ਦੀ ਨਿਗਰਾਨੀ ਕਰਨਾ ਅਤੇ ਸਮੀਖਿਆ ਕਰਨੀ। 

ਜੇ ਤੁਹਾਨੂੰ, ਘਰ ਤੋਂ ਕੰਮ ਕਰਨ ਵਾਲੀ ਆਪਣੀ ਸਿਹਤ ਅਤੇ ਸੁਰੱਖਿਆ ਬਾਰੇ ਕੋਈ ਸ਼ੰਕੇ ਹਨ, ਤਾਂ ਆਪਣੇ ਸਿਹਤ ਅਤੇ ਸੁਰੱਖਿਆ ਨੁਮਾਇੰਦੇ (HSR) ਨਾਲ ਸੰਪਰਕ ਕਰੋ। ਜੇ HSR ਨਹੀਂ ਹੈ, ਤਾਂ ਆਪਣੀ ਯੂਨੀਅਨ ਨਾਲ ਸੰਪਰਕ ਕਰੋ। 

  

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy