Articles in this section:
Factsheet Categories:

ਯੂਨੀਅਨ ਮੇਰੇ ਲਈ ਕੀ ਕਰ ਸਕਦੀ ਹੈ?

ਯੂਨੀਅਨਾਂ ਨੌਕਰੀਆਂ, ਕਰਮਚਾਰੀਆਂ ਦੀ ਆਮਦਨੀ ਅਤੇ ਸੁਰੱਖਿਆ ਦੀ ਰੱਖਿਆ ਕਰਨ ਲਈ ਲੜਦੀਆਂ ਹਨ। ਯੂਨੀਅਨਾਂ ਸਾਰੇ ਕਰਮਚਾਰੀਆਂ ਲਈ ਬਿਹਤਰ ਨਤੀਜੇ ਹਾਸਲ ਕਰਨ ਵਾਸਤੇ ਇਕੱਠੇ ਹੋਣ ਅਤੇ ਰਲ ਕੇ ਕੰਮ ਕਰਨ ਬਾਰੇ ਹਨ। ਆਸਟ੍ਰੇਲੀਆ ਦੇ ਪੂਰੇ ਇਤਿਹਾਸ ਦੌਰਾਨ, ਯੂਨੀਅਨ ਦੇ ਮੈਂਬਰਾਂ ਨੇ ਸਾਰੇ ਕਰਮਚਾਰੀਆਂ ਲਈ ਕੰਮ ਕਰਨ ਦੇ ਹਾਲਾਤਾਂ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਲਈ ਸਖਤ ਸੰਘਰਸ਼ ਕੀਤਾ ਹੈ। ਮੈਂਬਰਾਂ ਨੇ ਮਹੱਤਵਪੂਰਣ ਅਧਿਕਾਰ ਜਿੱਤੇ ਹਨ – ਜਿਵੇਂ ਕਿ ਤਨਖਾਹ ਨਾਲ ਬਿਮਾਰੀ ਦੀ ਛੁੱਟੀ, ਸਾਲਾਨਾ ਛੁੱਟੀ, ਜੁਰਮਾਨੇ ਦੀਆਂ ਦਰਾਂ (ਪੈਨਲਟੀ ਰੇਟਸ) ਅਤੇ ਵਾਜਬ ਕੰਮ ਦੇ ਘੰਟੇ। ਪਰ ਲੜਾਈ ਅਜੇ ਖਤਮ ਨਹੀਂ ਹੋਈ ਹੈ। ਜਦੋਂ ਤੱਕ ਕਰਮਚਾਰੀਆਂ ਦੇ ਅਧਿਕਾਰਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ, ਆਸਟ੍ਰੇਲੀਆ ਦੀਆਂ ਯੂਨੀਅਨਾਂ ਉਸ ਚੀਜ਼ ਲਈ ਖੜ੍ਹੀਆਂ ਹੋਣਗੀਆਂ, ਜੋ ਵਾਜਬ ਹੈ। ਯੂਨੀਅਨਾਂ ਮੈਂਬਰਾਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਦੇ ਹੋਏ ਸਾਰੇ ਕਰਮਚਾਰੀਆਂ ਦੇ ਅਧਿਕਾਰਾਂ ਲਈ ਲੜਦੀਆਂ ਰਹਿੰਦੀਆਂ ਹਨ। ਇਸ ਸੈਕਸ਼ਨ ਵਿੱਚ ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲੇਗੀ ਕਿ ਯੂਨੀਅਨ ਦਾ ਮੈਂਬਰ ਬਣਨ ਦਾ ਤੁਹਾਡੇ ਵਾਸਤੇ ਕੀ ਮਤਲਬ ਹੋਵੇਗਾ:

  • ਪ੍ਰਤੀਨਿਧਤਾ ਅਤੇ ਸਹਾਇਤਾ
  • ਬਿਹਤਰ ਤਨਖਾਹਾਂ ਅਤੇ ਕੰਮ ਕਰਨ ਦੇ ਹਾਲਾਤ
  • ਸੁਰੱਖਿਅਤ ਅਤੇ ਸਮਾਵੇਸ਼ੀ
  • ਸਿਖਲਾਈ ਅਤੇ ਮਿਲਣਾ-ਗਿਲਣਾ (ਨੈੱਟਵਰਕਿੰਗ)

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy