Articles in this section:
Factsheet Categories:

ਘੱਟ ਭੁਗਤਾਨ 

ਘੱਟ ਭੁਗਤਾਨ ਦਾ ਮਤਲਬ ਹੈ ਕਿ ਤੁਹਾਡੇ ਹੱਕ ਨਾਲੋਂ ਘੱਟ ਭੁਗਤਾਨ ਕੀਤਾ ਜਾਣਾ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਕੰਮ ਕਰਦੇ ਹੋ, ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਸਬੰਧਿਤ ਅਵਾਰਡ ਜਾਂ  ਇਕਰਾਰਨਾਮੇ ਦੇ ਅਧੀਨ, ਜਾਂ ਰਾਸ਼ਟਰੀ ਘੱਟੋ ਘੱਟ ਤਨਖਾਹ ਨਾਲੋਂ ਘੱਟ ਭੁਗਤਾਨ ਕੀਤਾ ਜਾ ਰਿਹਾ ਹੈ। 

ਸੇਵਾਮੁਕਤੀ (ਸੁਪਰ) ਜਾਂ ਜੁਰਮਾਨੇ ਦੀਆਂ ਦਰਾਂ ਵਰਗੀਆਂ ਹੱਕਦਾਰੀਆਂ ਦਾ ਭੁਗਤਾਨ ਨਾ ਕਰਨਾ ਵੀ ਘੱਟ ਭੁਗਤਾਨ ਦਾ ਇਕ ਰੂਪ ਹੈ। 

ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਤਾਂ ਕੀ ਕਰਨਾ ਹੈ 

ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ, ਤਾਂ ਇਹਨਾਂ ਕਦਮਾਂ ਦੀ ਪਾਲਣਾ ਕਰੋ: 

  • ਇਹ ਪਤਾ ਕਰੋ ਕਿ ਤੁਹਾਨੂੰ ਕਿੰਨਾ ਭੁਗਤਾਨ ਮਿਲਣਾ ਚਾਹੀਦਾ ਹੈ (ਜਿਸ ਵਿੱਚ ਸੇਵਾਮੁਕਤੀ (ਸੁਪਰ), ਪੈਨਲਟੀ ਦੀਆਂ ਦਰਾਂ ਅਤੇ ਹੋਰ ਹੱਕਦਾਰੀਆਂ ਸ਼ਾਮਲ ਹਨ)। ਜੇ ਤੁਹਾਨੂੰ ਪਤਾ ਨਹੀਂ ਹੈ ਕਿ ਅਜਿਹਾ ਕਿਵੇਂ ਕਰਨਾ ਹੈ, ਤਾਂ ਸਭ ਤੋਂ ਵਧੀਆ ਕੰਮ ਆਪਣੀ ਯੂਨੀਅਨ ਨਾਲ ਗੱਲ ਕਰਨਾ ਹੈ। 
  • ਤੁਹਾਨੂੰ ਕਿੰਨੀ ਰਕਮ ਅਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਆਪਣੀ ਪੇਅ-ਸਲਿੱਪ ਨੂੰ ਪੜ੍ਹ ਕੇ ਤੁਹਾਨੂੰ ਅਸਲ ਵਿੱਚ ਕਿੰਨਾ ਭੁਗਤਾਨ ਕੀਤਾ ਜਾ ਰਿਹਾ ਹੈ, ਦੋਵਾਂ ਦੀ ਤੁਲਨਾ ਕਰੋ। 
  • ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਸਹੀ ਤਰੀਕੇ ਨਾਲ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਸ ਬਾਰੇ ਕੀ ਕਰਨਾ ਹੈ ਇਹ ਸਲਾਹ ਪ੍ਰਾਪਤ ਕਰਨ ਲਈ ਆਪਣੀ ਯੂਨੀਅਨ ਦੇ ਪ੍ਰਤੀਨਿਧੀ ਨਾਲ ਗੱਲ ਕਰੋ। 

ਕੁਝ ਮਾਮਲਿਆਂ ਵਿੱਚ ਤਨਖਾਹ ਵਿੱਚ ਇਕ ਸਧਾਰਣ ਗਲਤੀ ਨੂੰ ਤੁਹਾਡੇ ਇਮਪਲੋਏਅਰ ਨਾਲ ਗੱਲਬਾਤ ਕਰਕੇ ਤੇਜ਼ੀ ਨਾਲ ਠੀਕ ਕੀਤਾ ਜਾ ਸਕਦਾ ਹੈ। ਪਰ  ਕਈ ਮਾਮਲਿਆਂ ਵਿੱਚ ਤੁਹਾਡੀ ਯੂਨੀਅਨ ਨਾਲ ਅਗਲੇਰੀ ਕਾਰਵਾਈ ਦੀ ਲੋੜ ਪੈ ਸਕਦੀ ਹੈ। 

 

ਤਨਖਾਹ ਦੀ ਚੋਰੀ

ਜਾਣ ਬੁੱਝ ਕੇ ਘੱਟ ਭੁਗਤਾਨ ਨੂੰ ਤਨਖਾਹ ਦੀ ਚੋਰੀ ਵਜੋਂ ਜਾਣਿਆ ਜਾਂਦਾ ਹੈ। ਬਹੁਤ ਸਾਰੇ ਇਮਪਲੋਏਅਰ ਆਪਣੇ ਮੁਨਾਫੇ ਨੂੰ ਵਧਾਉਣ ਦੇ ਤਰੀਕੇ ਵਜੋਂ ਜਾਣ ਬੁੱਝ ਕੇ ਆਪਣੇ ਕਰਮਚਾਰੀਆਂ ਨੂੰ ਘੱਟ ਤਨਖਾਹ ਦਿੰਦੇ ਹਨ। 

ਆਸਟ੍ਰੇਲੀਆ ਦੇ ਲੱਗਭਗ ਇਕ ਤਿਹਾਈ ਕਰਮਚਾਰੀ ਹਰ ਸਾਲ ਤਨਖਾਹ ਦੀ ਚੋਰੀ ਦਾ ਸ਼ਿਕਾਰ ਹੁੰਦੇ ਹਨ। ਇਸ ਗੈਰ-ਕਾਨੂੰਨੀ ਪ੍ਰਥਾ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ, ਯੂਨੀਅਨ ਅੰਦੋਲਨ ਤਨਖਾਹ ਦੀ ਚੋਰੀ ਨਾਲ ਨਜਿੱਠਣ ਲਈ ਸਖਤ ਕਾਨੂੰਨਾਂ ਉੱਤੇ ਜ਼ੋਰ ਦੇ ਰਿਹਾ ਹੈ। 

ਕੁਝ ਰਾਜ ਸਰਕਾਰਾਂ ਨੇ ਤਨਖਾਹ ਦੀ ਚੋਰੀ ਨੂੰ ਜ਼ੁਰਮ ਬਨਾਉਣ ਲਈ ਵਚਨਬੱਧਤਾ ਪ੍ਰਗਟਾਈ ਹੈ। ਵਿਕਟੋਰੀਆ ਵਿੱਚ, 2021 ਦੇ ਮੱਧ ਵਿੱਚ ਤਨਖਾਹ ਦੀ ਚੋਰੀ ਦੇ ਨਵੇਂ ਕਾਨੂੰਨ ਲਾਗੂ ਹੋਏ ਹਨ । ਇਨ੍ਹਾਂ ਕਾਨੂੰਨਾਂ ਦੇ ਅਧੀਨ ਵਿਕਟੋਰੀਆ ਦੇ  ਇਮਪਲੋਏਰਸ ਨੂੰ ਤਨਖਾਹ ਦੀ ਚੋਰੀ ਦਾ ਦੋਸ਼ੀ ਪਾਏ ਜਾਣ ‘ਤੇ 1 ਮਿਲੀਅਨ ਡਾਲਰ ਤੱਕ ਜੁਰਮਾਨੇ ਅਤੇ 10 ਸਾਲ ਤੱਕ ਦੀ ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ । 

ਜੇ ਤੁਸੀਂ ਤਨਖਾਹ ਚੋਰੀ ਵਿਰੁੱਧ ਲੜਾਈ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ, ਤਾਂ ਆਪਣੀ ਯੂਨੀਅਨ ਵਿੱਚ ਸ਼ਾਮਲ ਹੋਵੋ 

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy