Articles in this section:
Factsheet Categories:

ਟੈਕਸ ਅਤੇ ਸੇਵਾਮੁਕਤੀ (ਸੁਪਰਐਨੂਏਸ਼ਨ)

ਜ਼ਿਆਦਾਤਰ ਕਰਮਚਾਰੀਆਂ ਨੂੰ ਆਪਣੀ ਕਮਾਈ ਉੱਤੇ ਟੈਕਸ ਅਦਾ ਕਰਨਾ ਪੈਂਦਾ ਹੈ। ਤੁਹਾਡੇ ਵੱਲੋਂ ਅਦਾ ਕੀਤੇ ਟੈਕਸ ਦੀ ਮਾਤਰਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਕਮਾਈ ਕਰਦੇ ਹੋ ਅਤੇ ਜੇ ਤੁਹਾਡੇ ਕੋਲ ਕੋਈ ਕਟੌਤੀਆਂ ਜਾਂ ਟੈਕਸ ਘਟਾਉਣ ਵਾਲੇ ਸਬੂਤ (ਆਫਸੈੱਟ) ਹਨ।

ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਤਨਖਾਹ ਵਿੱਚੋਂ ਟੈਕਸ ਕੱਟੇਗਾ ਅਤੇ ਇਸ ਨੂੰ ਤੁਹਾਡੇ ਵੱਲੋਂ ਆਸਟ੍ਰੇਲੀਆ ਦੇ ਟੈਕਸ ਦਫ਼ਤਰ (ATO) ਨੂੰ ਭੇਜੇਗਾ। ਜੇ ਤੁਸੀਂ ਸਵੈ-ਰੁਜ਼ਗਾਰੀ ਹੋ, ਤਾਂ ਤੁਹਾਨੂੰ ਇਹ ਖੁਦ ਕਰਨ ਦੀ ਲੋੜ ਪਵੇਗੀ।

ਤੁਹਾਡੀ ਤਨਖਾਹ ਵਿੱਚੋਂ ਕੱਟਿਆ ਗਿਆ ਕੋਈ ਵੀ ਟੈਕਸ ਲਾਜ਼ਮੀ ਤੌਰ ‘ਤੇ ਤੁਹਾਡੀ ਪੇਅ-ਸਲਿੱਪ ਉੱਤੇ ਦਿਖਾਇਆ ਜਾਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਪੇਅ-ਸਲਿੱਪਾਂ ਅਤੇ ਰਿਕਾਰਡ ਰੱਖਣਾ ਵੇਖੋ।

ਆਪਣੇ ਟੈਕਸ ਬਾਰੇ ਕਿਸੇ ਵੀ ਸਲਾਹ ਵਾਸਤੇ ATO ਨਾਲ 13 28 61 ਉੱਤੇ ਸੰਪਰਕ ਕਰੋ ਜਾਂ ato.gov.au ਉੱਤੇ ਜਾਓ।

ਸੇਵਾਮੁਕਤੀ (ਸੁਪਰ)

ਸੇਵਾ-ਮੁਕਤੀ (ਸੁਪਰ) ਤੁਹਾਡੇ ਲਈ ਰਿਟਾਇਰਮੈਂਟ ਦੌਰਾਨ ਕਢਵਾਉਣ ਲਈ ਆਪਣੀ ਫੰਡ ਵਾਲੀ ਕੰਪਨੀ ਵਿੱਚ ਭੁਗਤਾਨ ਕੀਤਾ ਪੈਸਾ ਹੈ। ਤੁਹਾਡੀ ਤਨਖਾਹ ਦਾ ਇਕ ਹਿੱਸਾ ਤੁਹਾਡੇ ਰੁਜ਼ਗਾਰਦਾਤੇ ਦੁਆਰਾ ਇਸ ਫੰਡ ਵਿੱਚ ਅਦਾ ਕੀਤਾ ਜਾਂਦਾ ਹੈ। ਇਹ ਸੇਵਾਮੁਕਤੀ ਗਾਰੰਟੀ ਵਜੋਂ ਜਾਣਿਆ ਜਾਂਦਾ ਹੈ।

ਸੇਵਾਮੁਕਤੀ (ਸੁਪਰ) ਗਾਰੰਟੀ

ਸੇਵਾਮੁਕਤੀ (ਸੁਪਰ) ਗਾਰੰਟੀ ਦੇ ਅਧੀਨ, ਤੁਹਾਡੇ ਰੁਜ਼ਗਾਰਦਾਤਾ ਨੂੰ ਲਾਜ਼ਮੀ ਤੌਰ ‘ਤੇ ਤੁਹਾਡੀ ਆਮ ਕਮਾਈ ਦਾ ਘੱਟੋ ਘੱਟ 9.5% ਯੋਗਦਾਨ ਵਜੋਂ ਪਾਉਣਾ ਚਾਹੀਦਾ ਹੈ। ਇਹ ਯੋਗਦਾਨ ਤੁਹਾਡੀ ਤਨਖਾਹ ਦੇ ਉਪਰੋਂ ਦੀ ਅਦਾ ਕੀਤਾ ਜਾਂਦਾ ਹੈ, ਤੁਹਾਡੀ ਤਨਖਾਹ ਵਿੱਚੋਂ ਨਹੀਂ ਕੱਟਿਆ ਜਾਂਦਾ। ਇਸ ਦਾ ਭੁਗਤਾਨ ਹਰ ਤਿੰਨ ਮਹੀਨਿਆਂ ਵਿੱਚ ਘੱਟੋ ਘੱਟ ਇਕ ਵਾਰ ਤੁਹਾਡੇ ਖਾਤੇ ਵਿੱਚ ਕੀਤਾ ਜਾਣਾ ਚਾਹੀਦਾ ਹੈ।

ਜ਼ਿਆਦਾਤਰ ਕਰਮਚਾਰੀ ਆਪਣੇ ਰੁਜ਼ਗਾਰਦਾਤੇ ਕੋਲੋਂ ਸੇਵਾਮੁਕਤੀ (ਸੁਪਰ) ਯੋਗਦਾਨਾਂ ਦੇ ਹੱਕਦਾਰ ਹਨ, ਜਿਸ ਵਿੱਚ ਕੁਝ ਕੈਜ਼ੂਅਲ ਕਾਮੇ ਅਤੇ ਅਸਥਾਈ ਵਸਨੀਕ ਵੀ ਸ਼ਾਮਲ ਹਨ। ਤੁਸੀਂ ਸੇਵਾਮੁਕਤੀ (ਸੁਪਰ) ਗਾਰੰਟੀ ਲਈ ਯੋਗਤਾ ਪੂਰੀ ਕਰਦੇ ਹੋ ਜੇਕਰ:

  • ਤੁਸੀਂ ਇਕ ਮਹੀਨੇ ਵਿੱਚ $450 ਤੋਂ ਵੱਧ ਦੀ ਕੁੱਲ ਕਮਾਈ ਕਰਦੇ ਹੋ
  • ਤੁਸੀਂ 18 ਸਾਲ ਤੋਂ ਵੱਧ ਉਮਰ ਦੇ ਹੋ ਜਾਂ
  • ਤੁਸੀਂ 18 ਸਾਲ ਤੋਂ ਘੱਟ ਉਮਰ ਦੇ ਹੋ ਅਤੇ ਹਫ਼ਤੇ ਵਿੱਚ 30 ਘੰਟਿਆਂ ਤੋਂ ਵੱਧ ਕੰਮ ਕਰਦੇ ਹੋ

ਜੇ ਤੁਸੀਂ ਕਿਸੇ ਇਕਰਾਰਨਾਮੇ ਦੇ ਅਧੀਨ ਆਉਂਦੇ ਹੋ ਤਾਂ ਤੁਸੀਂ ਸੇਵਾ-ਮੁਕਤੀ (ਸੁਪਰ) ਦੀ ਉੱਚੀ ਦਰ ਦੇ ਹੱਕਦਾਰ ਹੋ ਸਕਦੇ ਹੋ।

ਤੁਹਾਡੇ ਰੁਜ਼ਗਾਰਦਾਤਾ ਦੁਆਰਾ ਅਦਾ ਕੀਤੇ ਸਾਰੇ ਸੇਵਾਮੁਕਤੀ (ਸੁਪਰ) ਲਾਭਾਂ ਨੂੰ ਲਾਜ਼ਮੀ ਤੌਰ ‘ਤੇ ਤੁਹਾਡੀ ਪੇਅ-ਸਲਿੱਪ ਉੱਤੇ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਵਾਸਤੇ ਪੇਅ-ਸਲਿੱਪਾਂ ਅਤੇ ਰਿਕਾਰਡ ਰੱਖਣਾ ਵੇਖੋ।

ਜੇ ਤੁਹਾਨੂੰ ਸੇਵਾਮੁਕਤੀ (ਸੁਪਰ) ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ, ਤਾਂ ਹੋ ਸਕਦਾ ਹੈ ਤੁਹਾਡਾ ਰੁਜ਼ਗਾਰਦਾਤਾ ਕਾਨੂੰਨ ਤੋੜ ਰਿਹਾ ਹੋਵੇ। ਸਲਾਹ ਵਾਸਤੇ ਆਪਣੀ ਯੂਨੀਅਨ ਨਾਲ ਸੰਪਰਕ ਕਰੋ। 

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy