Articles in this section:
Factsheet Categories:

ਸੁਰੱਖਿਅਤ ਅਤੇ ਸਮਾਵੇਸ਼ੀ ਜਗ੍ਹਾਵਾਂ

ਯੂਨੀਅਨ ਵਾਲੀਆਂ ਜਗ੍ਹਾਵਾਂ ਸੁਰੱਖਿਅਤ ਕੰਮ ਵਾਲੀਆਂ ਜਗ੍ਹਾਵਾਂ ਹੁੰਦੀਆਂ ਹਨ। ਸਾਡੇ ਵੱਲੋਂ ਦਿਨ-ਬ-ਦਿਨ ਹੰਢਾਏ ਜਾ ਰਹੇ ਬਹੁਤ ਸਾਰੇ ਅਧਿਕਾਰ ਯੂਨੀਅਨ ਦੇ ਮੈਂਬਰਾਂ ਦੁਆਰਾ ਸੰਘਰਸ਼ ਕਰ ਕੇ ਜਿੱਤੇ ਗਏ ਹਨ, ਜਿਵੇਂ ਕਿ ਕਰਮਚਾਰੀਆਂ ਦਾ ਮੁਆਵਜ਼ਾ ਅਤੇ ਐਸਬੈਸਟਸ ਉੱਤੇ ਪਾਬੰਦੀਆਂ। ਬਦਕਿਸਮਤੀ ਨਾਲ, ਰੁਜ਼ਗਾਰਦਾਤਿਆਂ ਦੁਆਰਾ ਅਜੇ ਵੀ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਸਿਹਤ ਖਤਰਿਆਂ ਨੂੰ ਬਰਦਾਸ਼ਤ ਕੀਤਾ ਜਾ ਰਿਹਾ ਹੈ ਜਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਯੂਨੀਅਨਾਂ ਕੰਮ ਵਾਲੀਆਂ ਜਗ੍ਹਾਵਾਂ ਦੀ ਸਿਹਤ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਲਈ ਮਹੱਤਵਪੂਰਣ ਕੰਮ ਕਰਦੀਆਂ ਹਨ ਜਿੰਨ੍ਹਾਂ ਵਿੱਚ ਸ਼ਾਮਲ ਹਨ:

  • ਅਣ-ਸੁਰੱਖਿਅਤ ਕੰਮਕਾਜੀ ਅਭਿਆਸਾਂ ਦੀ ਨਿਗਰਾਨੀ ਕਰਨ ਲਈ ਸਿਹਤ ਅਤੇ ਸੁਰੱਖਿਆ ਪ੍ਰਤੀਨਿਧਾਂ ਨੂੰ ਸਿਖਲਾਈ ਦੇਣਾ
  • ਸੁਰੱਖਿਅਤ ਕੰਮ ਦੀਆਂ ਨੀਤੀਆਂ ਬਾਰੇ ਗੱਲਬਾਤ ਕਰਨ ਲਈ ਕਰਮਚਾਰੀਆਂ ਦਾ ਸਮਰਥਨ ਕਰਨਾ
  • ਸਿਹਤ ਅਤੇ ਸੁਰੱਖਿਆ ਮੁੱਦਿਆਂ ਦੇ ਹੱਲ ਵਿੱਚ ਸਹਾਇਤਾ ਕਰਨਾ
  • ਕੰਮ ਵਾਲੀਆਂ ਜਗ੍ਹਾਵਾਂ ਵਿੱਚ ਮੌਤਾਂ ਅਤੇ ਸੱਟਾਂ ਨੂੰ ਰੋਕਣ ਲਈ ਸਰਕਾਰਾਂ ਨੂੰ ਹੋਰ ਕੰਮ ਕਰਨ ਵਾਸਤੇ ਮਜ਼ਬੂਰ ਕਰਨ ਲਈ ਮੁਹਿੰਮ ਚਲਾਉਣਾ
  • ਕੰਮ ਵਾਲੀਆਂ ਜਗ੍ਹਾਵਾਂ ਦੇ ਹਾਲਾਤਾਂ ਅਤੇ ਕਰਮਚਾਰੀਆਂ ਨੂੰ ਹੋਣ ਵਾਲੇ ਖਤਰਿਆਂ ਬਾਰੇ ਖੋਜ ਕਰਨਾ

ਕੰਮ ਦੀ ਜਗ੍ਹਾ ਵਿੱਚ ਸਿਹਤ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਲਈ ਕੰਮ ਕਰਨ ਦੇ ਨਾਲ-ਨਾਲ, ਯੂਨੀਅਨਾਂ ਸਾਰੇ ਕਰਮਚਾਰੀਆਂ ਵਾਸਤੇ ਕੰਮ ਦੀਆਂ ਜਗ੍ਹਾਵਾਂ ਨੂੰ ਸਾਰਿਆਂ ਲਈ ਇਕੱਠੇ ਰਲ ਕੇ ਕੰਮ ਵਾਲੀਆਂ ਜਗ੍ਹਾਵਾਂ ਬਨਾਉਣ ਲਈ ਲੜਦੀਆਂ ਹਨ। ਯੂਨੀਅਨਾਂ ਦਾ ਮੰਨਣਾ ਹੈ ਕਿ ਸਾਰੇ ਕਰਮਚਾਰੀ ਨਿਰਪੱਖ ਅਤੇ ਆਦਰ ਨਾਲ ਵਿਵਹਾਰ ਕਰਵਾਉਣ ਦੇ ਹੱਕਦਾਰ ਹਨ। ਇਸ ਵਿੱਚ ਔਰਤਾਂ, ਆਦਿਵਾਸੀ ਕਾਮੇ, LGBTQI + ਕਰਮਚਾਰੀ, ਅਪੰਗਤਾ ਵਾਲੇ ਕਰਮਚਾਰੀ ਅਤੇ ਪ੍ਰਵਾਸੀ ਕਰਮਚਾਰੀ ਸ਼ਾਮਲ ਹਨ।

ਕੁਝ ਵਿਸ਼ੇਸ਼ ਕਾਨੂੰਨ ਹਨ, ਜੋ ਤੁਹਾਡੇ ਲਿੰਗ, ਨਸਲ, ਸਭਿਆਚਾਰਕ ਜਾਂ ਧਾਰਮਿਕ ਪਿਛੋਕੜ ਦੇ ਆਧਾਰ ‘ਤੇ ਭੇਦਭਾਵ ਹੋਣ ਨੂੰ ਰੋਕਦੇ ਹਨ। ਆਸਟ੍ਰੇਲੀਆ ਦੀਆਂ ਯੂਨੀਅਨਾਂ ਗੁੰਡਾਗਰਦੀ ਜਾਂ ਭੇਦਭਾਵ ਦਾ ਸਾਹਮਣਾ ਕਰ ਰਹੇ ਮੈਂਬਰਾਂ ਦੀ ਸਹਾਇਤਾ ਕਰਨਾ ਜਾਰੀ ਰੱਖਦੀਆਂ ਹਨ। ਉਹ ਰੁਜ਼ਗਾਰਦਾਤਿਆਂ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਸਾਰੇ ਕਰਮਚਾਰੀਆਂ ਲਈ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ।

ਯੂਨੀਅਨਾਂ ਹਰ ਕਿਸੇ ਲਈ ਕੰਮ ਨੂੰ ਸਿਹਤਮੰਦ ਅਤੇ ਸੁਰੱਖਿਅਤ ਬਣਾਉਣ ਲਈ ਜ਼ੋਰ ਲਗਾ ਰਹੀਆਂ ਹਨ। ਅੱਜ ਹੀ ਆਪਣੀ ਯੂਨੀਅਨ ਵਿੱਚ ਸ਼ਾਮਲ ਹੋਵੋ। 

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy