Articles in this section:
Factsheet Categories:

ਆਰਜ਼ੀ ਤੌਰ ਤੇ ਨੌਕਰੀ ਤੋਂ ਹਟਾਉਣਾ (ਸਟੈਂਡ ਡਾਊਨ) 

ਜਦੋਂ ਕਿਸੇ ਕਰਮਚਾਰੀ ਨੂੰ ਲਾਭਦਾਇਕ ਤਰੀਕੇ ਨਾਲ ਨੌਕਰੀ ਉੱਤੇ ਨਹੀਂ ਰੱਖਿਆ ਜਾ ਸਕਦਾ, ਤਾਂ ਰੁਜ਼ਗਾਰਦਾਤਾ ਉਸ ਕਰਮਚਾਰੀ ਨੂੰ ਉਹਨਾਂ ਦਿਨਾਂ ਲਈ ਕੰਮ ਤੋਂ ਹਟਾ ਸਕਦਾ ਹੈ। ਇਹ ਉਹਨਾਂ ਕਾਰਨਾਂ ਕਰਕੇ ਹੋ ਸਕਦਾ ਹੈ ਜੋ ਰੁਜ਼ਗਾਰਦਾਤੇ ਦੇ ਵੱਸ ਵਿੱਚ ਨਹੀਂ ਹਨ, ਅਤੇ ਉਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਜਿਵੇਂ ਕਿ ਕੰਮ ਬੰਦ ਹੋਣਾ।   

ਇਹ ਨੌਕਰੀ ਤੋਂ ਕੱਢੇ ਜਾਣ (fired), ਜਾਂ ਕੰਮ ਤੋਂ ਬੇਲੋੜੇ ਬਣਾਏ ਜਾਣ ਤੋਂ ਵੱਖਰਾ ਹੈ (redundancy), ਕਿਉਂਕਿ ਤੁਸੀਂ ਅਜੇ ਵੀ ਰੁਜ਼ਗਾਰਦਾਤੇ ਕੋਲ ਨੌਕਰੀ ਕਰਦੇ ਹੋ, ਅਤੇ ਅਜੇ ਵੀ ਸਾਲਾਨਾ ਛੁੱਟੀ ਵਰਗੇ ਕੁਝ ਹੱਕ ਬਣੇ ਹੋਏ ਹਨ। 

ਕੋਵਿਡ-19 ਦੇ ਆਰਥਿਕ ਪ੍ਰਭਾਵਾਂ ਦੇ ਜਵਾਬ ਵਿੱਚ, ਰੁਜ਼ਗਾਰਦਾਤਿਆਂ ਨੇ ਹੇਠ ਲਿਖੇ ਕਾਰਨਾਂ ਕਰਕੇ, ਮਹਾਂਮਾਰੀ ਦੌਰਾਨ ਆਪਣੇ ਕਰਮਚਾਰੀਆਂ ਨੂੰ ਆਰਜ਼ੀ ਤੌਰ ਤੇ ਨੌਕਰੀ ਤੋਂ ਹਟਾ (ਸਟੈਂਡ ਡਾਊਨ) ਦਿੱਤਾ ਸੀ: 

  • ਲਾਗੂ ਕਰਨ ਯੋਗ ਸਰਕਾਰੀ ਨਿਰਦੇਸ਼, ਉਦਾਹਰਣ ਵਜੋਂ ਤਾਲਾਬੰਦੀ ਵਾਲੀਆਂ ਪਾਬੰਦੀਆਂ  (lockdown)ਕਾਰਨ ਕਾਰੋਬਾਰ ਬੰਦ ਹੋ ਗਿਆ ਹੈ 
  • ਸਪਲਾਈ ਦੀ ਘਾਟ ਕਾਰਨ ਕੰਮ ਬੰਦ ਹੋ ਗਿਆ ਹੈ 

2020 ਦੀ ਮਹਾਂਮਾਰੀ ਦੌਰਾਨ, ਮੌਰੀਸਨ ਸਰਕਾਰ ਦੁਆਰਾ ਆਰਜ਼ੀ ਤੌਰ ਤੇ ਨੌਕਰੀ ਤੋਂ ਹਟਾਉਣ (ਸਟੈਂਡ ਡਾਊਨ) ਵਾਲੇ ਕਾਨੂੰਨਾਂ ਵਿੱਚ ਅਸਥਾਈ ਤਬਦੀਲੀਆਂ ਲਿਆਂਦੀਆਂ ਗਈਆਂ ਸਨ। ਇਹਨਾਂ ਵਿੱਚ ਸ਼ਾਮਲ ਸਨ – ਆਪਣੇ ਕਰਮਚਾਰੀਆਂ ਨੂੰ ਕੰਮ ਤੋਂ ਹਟਾਉਣਾ ਅਤੇ ਉਹਨਾਂ ਨੂੰ ਦੱਸਣਾ ਕਿ ਉਹ ਕਦੋਂ ਆਪਣਾ ਕੰਮ ਕਰ ਸਕਦੇ ਹਨ ਅਤੇ ਕਦੋਂ ਨਹੀਂ ਕਰ ਸਕਦੇ। ਹਾਲਾਂਕਿ, ਇਹਨਾਂ ਵਿੱਚੋਂ ਜ਼ਿਆਦਾਤਰ ਕਾਨੂੰਨਾਂ ਦਾ 29 ਮਾਰਚ 2021 ਤੋਂ ਬਾਅਦ ਕੋਈ ਅਸਰ ਨਹੀਂ ਰਹਿ ਜਾਂਦਾ ਹੈ। 

 

ਆਰਜ਼ੀ ਤੌਰ ਤੇ ਨੌਕਰੀ ਤੋਂ ਹਟਾਉਣ (ਸਟੈਂਡ ਡਾਊਨ) ਦੌਰਾਨ ਭੁਗਤਾਨ

ਉਦਯੋਗਿਕ ਕਨੂੰਨ ਦੇ ਅਧੀਨ, ਆਮ ਤੌਰ ‘ਤੇ ਰੁਜ਼ਗਾਰਦਾਤਿਆਂ ਨੂੰ ਆਰਜ਼ੀ ਤੌਰ ਤੇ ਨੌਕਰੀ ਤੋਂ ਹਟਾਉਣ (ਸਟੈਂਡ ਡਾਊਨ) ਵਾਲੀ ਮਿਆਦ ਦੇ ਦੌਰਾਨ ਕਰਮਚਾਰੀਆਂ ਨੂੰ ਭੁਗਤਾਨ ਨਹੀਂ ਕਰਨਾ ਪੈਂਦਾ ਹੈ। ਪਰ ਤੁਹਾਡੀ

ਕੰਮ ਦੀ ਜਗ੍ਹਾ ਦੇ ਇਕਰਾਰਨਾਮੇ ਉੱਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਭੁਗਤਾਨ ਮਿਲੇਗਾ ਜਾਂ ਨਹੀਂ ਕਿਉਂਕਿ ਤੁਹਾਡੇ ਕੰਮ ਦੀ ਜਗ੍ਹਾ ਵੱਖਰੀ ਹੋ ਸਕਦੀ ਹੈ। 

ਜੇ ਤੁਹਾਨੂੰ ਆਪਣੀਆਂ ਹੱਕਦਾਰੀਆਂ ਬਾਰੇ ਪੱਕਾ ਪਤਾ ਨਹੀਂ ਹੈ, ਤਾਂ ਆਪਣੀ ਯੂਨੀਅਨ ਜਾਂ ਆਸਟ੍ਰੇਲੀਆ ਦੀਆਂ ਯੂਨੀਅਨਾਂ ਦੇ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ।  

ਛੁੱਟੀਆਂ ਦੀਆਂ ਹੱਕਦਾਰੀਆਂ

ਜੇ ਤੁਹਾਨੂੰ ਆਰਜ਼ੀ ਤੌਰ ਤੇ ਨੌਕਰੀ ਤੋਂ ਹਟਾਇਆ ਗਿਆ ਹੈ, ਤਾਂ ਵੀ ਤੁਹਾਨੂੰ ਤੁਹਾਡੇ ਰੁਜ਼ਗਾਰਦਾਤੇ ਦੁਆਰਾ ਨੌਕਰੀ ਵਿੱਚ ਰੱਖਿਆ ਸਮਝਿਆ ਜਾਂਦਾ ਹੈ। ਇਸ ਦਾ ਮਤਲਬ ਇਹ ਹੈ, ਕਿ ਤੁਸੀਂ ਅਜੇ ਵੀ ਆਪਣੀਆਂ ਕੁਝ ਘੱਟੋ ਘੱਟ ਛੁੱਟੀਆਂ ਦੇ ਹੱਕਦਾਰ ਹੋ, ਜਿਵੇਂ ਕਿ ਸਾਲਾਨਾ ਛੁੱਟੀ। 

ਆਰਜ਼ੀ ਤੌਰ ਤੇ ਨੌਕਰੀ ਤੋਂ ਹਟਾਉਣ ਦੇ ਨਿਰਦੇਸ਼ ਦੇ ਅਧੀਨ, ਪੂਰੇ ਸਮੇਂ ਅਤੇ ਥੋੜ੍ਹੇ ਸਮੇਂ (ਪਾਰਟ-ਟਾਈਮ) ਕਰਮਚਾਰੀ ਅਜੇ ਵੀ ਆਮ ਵਾਂਗ ਛੁੱਟੀ ਇਕੱਠੀ ਕਰਦੇ ਹਨ। ਉਹ ਆਪਣੇ ਆਮ ਕੰਮ ਦੀ ਜਗ੍ਹਾ ਵਾਲੇ ਸਮਝੌਤਿਆਂ ਅਨੁਸਾਰ, ਤਨਖਾਹ ਦੇ ਨਾਲ ਜਾਂ ਬਿਨਾਂ ਤਨਖਾਹ ਵਾਲੀ ਛੁੱਟੀ ਵੀ ਲੈ ਸਕਦੇ ਹਨ। ਇਸ ਛੁੱਟੀ ਦੇ ਸਮੇਂ ਦੌਰਾਨ ਤੁਹਾਨੂੰ ਆਰਜ਼ੀ ਤੌਰ ਤੇ ਨੌਕਰੀ ਤੋਂ ਹਟਾਇਆ ਹੋਇਆ ਨਹੀਂ ਮੰਨਿਆ ਜਾਂਦਾ ਹੈ। 

ਜੋ ਕਰਮਚਾਰੀ ਬਿਨਾਂ ਤਨਖਾਹ ਦੇ ਆਰਜ਼ੀ ਤੌਰ ਤੇ ਨੌਕਰੀ ਤੋਂ ਹਟਾਏ ਗਏ ਸਨ, ਉਹ ਅਜੇ ਵੀ ਜਨਤਕ ਛੁੱਟੀਆਂ ਵਾਸਤੇ ਭੁਗਤਾਨ ਕੀਤੇ ਜਾਣ ਦੇ ਹੱਕਦਾਰ ਹਨ, ਜਿਵੇਂ ਕਿ ਜੇ ਉਸ ਦਿਨ ਉਹਨਾਂ ਨੇ ਆਮ ਤੌਰ ‘ਤੇ ਕੰਮ ਕਰਨਾ ਸੀ। ਕੁਝ ਛੋਟਾਂ ਤੁਹਾਡੇ ਇਕਰਾਰਨਾਮੇ ਜਾਂ ਠੇਕੇ ਦੇ ਆਧਾਰ ‘ਤੇ ਲਾਗੂ ਹੁੰਦੀਆਂ ਹਨ। 

ਵਧੇਰੇ ਜਾਣਕਾਰੀ ਵਾਸਤੇ ਛੁੱਟੀ ਦੀਆਂ ਹੱਕਦਾਰੀਆਂ ਵੇਖੋ ਜਾਂ ਸਲਾਹ ਵਾਸਤੇ ਆਪਣੀ ਯੂਨੀਅਨ ਨਾਲ ਸੰਪਰਕ ਕਰੋ  

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy