Articles in this section:
Factsheet Categories:

ਸਿਖਲਾਈ ਅਤੇ ਮਿਲਣਾ-ਗਿਲਣਾ (ਨੈੱਟਵਰਕਿੰਗ)

ਯੂਨੀਅਨਾਂ ਆਪਣੇ ਮੈਂਬਰਾਂ ਨੂੰ ਉਨ੍ਹਾਂ ਦੇ ਕੰਮਕਾਜੀ ਜੀਵਨ ਵਿੱਚ ਅੱਗੇ ਵਧਣ ਵਿੱਚ ਮਦਦ ਕਰਦੀਆਂ ਹਨ। ਹਰ ਸਾਲ, ਯੂਨੀਅਨਾਂ ਹਜ਼ਾਰਾਂ ਕਰਮਚਾਰੀਆਂ ਨੂੰ ਉਹ ਹੁਨਰ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ, ਜਿੰਨ੍ਹਾਂ ਦੀ ਉਹਨਾਂ ਨੂੰ ਆਪਣੇ ਕੈਰੀਅਰ ਵਿੱਚ ਹੋਰ ਅੱਗੇ ਵਧਣ ਲਈ ਲੋੜ ਹੁੰਦੀ ਹੈ। ਯੂਨੀਅਨਾਂ ਸਿਖਲਾਈ ਪ੍ਰਦਾਨ ਕਰਨ ਲਈ ਉਦਯੋਗ ਦੇ ਆਗੂਆਂ ਨਾਲ ਕੰਮ ਕਰਦੀਆਂ ਹਨ ਜੋ ਖੋਜ ਦੁਆਰਾ ਮਾਨਤਾ ਪ੍ਰਾਪਤ ਹੈ, ਅਤੇ ਇਸ ਵਿੱਚ ਉਦਯੋਗ ਦੀਆਂ ਲੋੜਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਯੂਨੀਅਨਾਂ ਤੁਹਾਡੇ ਉਦਯੋਗ ਵਿੱਚ ਹੋਰ ਕਰਮਚਾਰੀਆਂ ਅਤੇ ਰੁਜ਼ਗਾਰਦਾਤਿਆਂ ਨਾਲ ਮਿਲਣ-ਗਿਲਣ (ਨੈੱਟਵਰਕ ਕਰਨ) ਦੇ ਮੌਕੇ ਵੀ ਪ੍ਰਦਾਨ ਕਰਦੀਆਂ ਹਨ।

ਤੁਹਾਡੇ ਉਦਯੋਗ ਅਤੇ ਯੂਨੀਅਨ ਉੱਤੇ ਨਿਰਭਰ ਕਰਦੇ ਹੋਏ, ਯੂਨੀਅਨ ਦੀ ਮੈਂਬਰਸ਼ਿਪ ਤੁਹਾਡੇ ਕੈਰੀਅਰ ਨੂੰ ਇਹਨਾਂ ਰਾਹੀਂ ਅੱਗੇ ਵਧਾਉਣ ਵਿੱਚ ਮਦਦ ਕਰ ਸਕਦੀ ਹੈ:

  • ਮੁਫ਼ਤ ਜਾਂ ਛੋਟ ਵਾਲੀ ਲਾਗਤ ਨਾਲ ਸਿਖਲਾਈ
  • ਯੂਨੀਅਨ ਦੇ ਸਮਾਗਮਾਂ ਅਤੇ ਕਾਨਫਰੰਸਾਂ ਵਿੱਚ ਉਦਯੋਗ ਨੈੱਟਵਰਕਿੰਗ ਲਈ ਮੌਕੇ
  • ਅਗਵਾਈ ਦੇਣ ਵਾਲੀਆਂ ਸਕੀਮਾਂ ਅਤੇ ਕੈਰੀਅਰ ਸਲਾਹ ਤੱਕ ਪਹੁੰਚ
  • ਪੇਸ਼ੇਵਰ ਰਜਿਸਟ੍ਰੇਸ਼ਨ ਦੀਆਂ ਲੋੜਾਂ ਵਾਸਤੇ ਸਹਾਇਤਾ ਕਰਨਾ
  • ਉਦਯੋਗ ਦੀ ਖੋਜ ਅਤੇ ਫੋਕਸ ਗਰੁੱਪਾਂ ਵਿੱਚ ਹਿੱਸਾ ਲੈਣਾ
  • ਉਦਯੋਗ ਦੇ ਰਸਾਲਿਆਂ ਅਤੇ ਹੋਰ ਪ੍ਰਕਾਸ਼ਨਾਂ ਲਈ ਨਾਮ ਦਰਜ ਕਰਵਾਉਣਾ
  • ਵਜ਼ੀਫਿਆਂ, ਪੁਰਸਕਾਰਾਂ ਅਤੇ ਇਨਾਮਾਂ ਲਈ ਅਰਜ਼ੀ ਦੇਣਾ

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy