Articles in this section:
Factsheet Categories:

ਬਿਮਾਰੀ ਅਤੇ ਸੰਭਾਲ ਕਰਤਾ ਅਤੇ ਹਮਦਰਦੀ ਵਾਲੀ ਛੁੱਟੀ 

ਬਿਮਾਰੀ ਤੇ ਸੰਭਾਲ ਕਰਤਾ ਦੀ ਛੁੱਟੀ ਅਤੇ ਹਮਦਰਦੀ ਵਾਲੀ ਛੁੱਟੀ, ਦੋਨੋਂ ਹੀ ਤੁਹਾਨੂੰ ਲੋੜ ਪੈਣ ‘ਤੇ ਬਿਨਾਂ ਆਮਦਨ ਗੁਆਏ ਕੰਮ ਤੋਂ ਛੁੱਟੀ ਲੈਣ ਦੇ ਯੋਗ ਬਣਾਉਂਦੀਆਂ ਹਨ। 

ਕੰਮ ਦੀਆਂ ਜਗ੍ਹਾਵਾਂ ਵਿੱਚ ਤੁਹਾਡੇ ਜ਼ਿਆਦਾਤਰ ਅਧਿਕਾਰਾਂ ਦੀ ਤਰ੍ਹਾਂ, ਇਸ ਕਿਸਮ ਦੀਆਂ ਛੁੱਟੀਆਂ ਵੀ ਉਸ ਸਮੇਂ ਕਾਨੂੰਨ ਬਣ ਗਈਆਂ ਜਦ ਯੂਨੀਅਨ ਲਹਿਰ ਨੇ ਇਹਨਾਂ ਵਾਸਤੇ ਮੁਹਿੰਮ ਚਲਾਈ ਅਤੇ ਜਿੱਤ ਪ੍ਰਾਪਤ ਕੀਤੀ। 

ਬਿਮਾਰੀ ਅਤੇ ਸੰਭਾਲ ਕਰਤਾ ਦੀ ਛੁੱਟੀ 

ਬਿਮਾਰੀ ਅਤੇ ਸੰਭਾਲ ਕਰਤਾ ਦੀ ਛੁੱਟੀ, ਜਿਸ ਨੂੰ ਨਿੱਜੀ ਛੁੱਟੀ ਵਜੋਂ ਵੀ ਜਾਣਿਆ ਜਾਂਦਾ ਹੈ, ਤੁਹਾਨੂੰ ਉਸ ਸਮੇਂ ਕੰਮ ਤੋਂ ਇਕ ਦਿਨ ਦੀ ਛੁੱਟੀ ਲੈਣ ਦੇ ਯੋਗ ਬਣਾਉਂਦੀ ਹੈ, ਜਦ ਤੁਹਾਨੂੰ ਲੋੜ ਪੈਂਦੀ ਹੈ ਅਤੇ ਫਿਰ ਵੀ ਤੁਹਾਨੂੰ ਤਨਖਾਹ ਮਿਲਦੀ ਹੈ। 

ਜੇ ਤੁਸੀਂ ਬਿਮਾਰ ਹੋ ਤਾਂ ਤੁਸੀਂ ਇਹ ਛੁੱਟੀ ਲੈ ਸਕਦੇ ਹੋ, ਜਿਸ ਵਿੱਚ ਬਿਮਾਰੀ, ਸੱਟ, ਤਣਾਓ, ਮਾੜੀ ਮਾਨਸਿਕ ਸਿਹਤ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ। 

ਤੁਸੀਂ ਇਹ ਛੁੱਟੀ ਤਾਂ ਵੀ ਲੈ ਸਕਦੇ ਹੋ ਜੇ ਤੁਹਾਨੂੰ ਆਪਣੇ ਨਜ਼ਦੀਕੀ ਪਰਿਵਾਰ ਵਿੱਚ ਜਾਂ ਪਰਿਵਾਰ ਦੇ ਕਿਸੇ ਜੀਅ ਦੀ ਦੇਖਭਾਲ ਕਰਨ ਦੀ ਲੋੜ ਹੈ ਜਾਂ ਜੇ ਕੋਈ ਸੰਕਟ ਦਾ ਸਮਾਂ ਹੈ। 

ਬਿਮਾਰੀ ਅਤੇ ਸੰਭਾਲ ਕਰਤਾ ਦੀ ਛੁੱਟੀ ਲੈਣ ਤੋਂ ਪਹਿਲਾਂ ਤੁਹਾਨੂੰ ਵਾਜਬ ਤੌਰ ‘ਤੇ ਵੱਧ ਤੋਂ ਵੱਧ ਸੰਭਵ ਨੋਟਿਸ ਦੇਣ ਦੀ ਲੋੜ ਹੁੰਦੀ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਤੁਹਾਡਾ ਰੁਜ਼ਗਾਰਦਾਤਾ ਤੁਹਾਨੂੰ ਛੁੱਟੀ ਲੈਣ ਦੇ ਤੁਹਾਡੇ ਕਾਰਨ ਦਾ ਸਬੂਤ ਪ੍ਰਦਾਨ ਕਰਵਾਉਣ ਲਈ ਵੀ ਕਹਿ ਸਕਦਾ ਹੈ, ਜਿਵੇਂ ਕਿ ਡਾਕਟਰੀ ਸਰਟੀਫਿਕੇਟ, ਪਰ ਕੁਝ ਉਦਯੋਗਿਕ ਇਕਰਾਰਨਾਮੇ ਇਸ ਲੋੜ ਨੂੰ ਸੀਮਤ ਕਰ ਸਕਦੇ ਹਨ। 

ਪੂਰੇ-ਸਮਾਂ ਨੌਕਰੀ ਕਰਨ ਵਾਲੇ, ਪੱਕੇ ਕਰਮਚਾਰੀਆਂ ਨੂੰ ਹਰ ਸਾਲ ਘੱਟੋ ਘੱਟ ਦਸ ਦਿਨਾਂ ਦੀ ਬਿਮਾਰੀ ਅਤੇ ਸੰਭਾਲ ਕਰਤਾ ਦੀ ਛੁੱਟੀ ਮਿਲਦੀ ਹੈ। ਜੇ ਤੁਸੀਂ ਥੋੜ੍ਹੇ-ਸਮੇਂ ਲਈ ਕੰਮ ਕਰਦੇ ਹੋ ਤਾਂ ਤੁਸੀਂ ਓਨੀ ਹੀ ਛੁੱਟੀ ਦੇ ਹੱਕਦਾਰ ਹੋ, ਜੋ ਇਸ ਅਨੁਪਾਤ ਵਿੱਚ ਹੈ ਕਿ ਤੁਸੀਂ ਹਰ ਹਫਤੇ ਕਿੰਨੇ ਘੰਟੇ ਕੰਮ ਕਰਦੇ ਹੋ। 

ਤੁਹਾਡੀ ਕੰਮ ਦੀ ਜਗ੍ਹਾ ਵਿੱਚ ਲਾਗੂ ਹੁੰਦੇ ਅਵਾਰਡ ਜਾਂ ਇਕਰਾਰਨਾਮੇ ਦੇ ਅਨੁਸਾਰ, ਹੋ ਸਕਦਾ ਹੈ ਤੁਸੀਂ ਹਰ ਸਾਲ ਦਸ ਤੋਂ ਵਧੇਰੇ ਦਿਨਾਂ ਦੀ ਬਿਮਾਰੀ ਅਤੇ ਸੰਭਾਲ ਕਰਤਾ ਦੀ ਛੁੱਟੀ ਦੇ ਹੱਕਦਾਰ ਹੋਵੋ। 

ਜੇ ਤੁਸੀਂ ਆਪਣੀ ਸਾਰੀ ਬਿਮਾਰੀ ਅਤੇ ਸੰਭਾਲ ਕਰਤਾ ਦੀ ਤਨਖਾਹ ਸਮੇਤ ਛੁੱਟੀ ਵਰਤ ਲੈਂਦੇ ਹੋ, ਤਾਂ ਤੁਹਾਡੇ ਕੋਲ ਲੋੜ ਪੈਣ ‘ਤੇ ਘੱਟੋ ਘੱਟ ਦੋ ਦਿਨਾਂ ਦੀ ਬਿਨਾਂ ਤਨਖਾਹ ਦੇ ਸੰਭਾਲ ਕਰਤਾ ਵਾਲੀ ਛੁੱਟੀ ਲੈਣ ਦਾ ਅਧਿਕਾਰ ਵੀ ਹੈ। 

ਕੈਜ਼ੂਅਲ ਕਰਮਚਾਰੀ ਕਿਸੇ ਵੀ ਤਨਖਾਹ ਸਮੇਤ ਬਿਮਾਰੀ ਦੀ ਛੁੱਟੀ ਦੇ ਹੱਕਦਾਰ ਨਹੀਂ ਹੁੰਦੇ। ਇਹ ਕੈਜ਼ੂਅਲ ਕੰਮ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵਿੱਚੋਂ ਇਕ ਹੈ, ਅਜਿਹੀ ਚੀਜ਼ ਜਿਸ ਨੂੰ ਬਦਲਣ ਲਈ ਯੂਨੀਅਨ ਮੁਹਿੰਮ ਚਲਾ ਰਹੀ ਹੈ। 

  

ਹਮਦਰਦੀ ਵਾਲੀ ਛੁੱਟੀ

ਹਮਦਰਦੀ ਵਾਲੀ ਛੁੱਟੀ, ਜਿਸ ਨੂੰ ਮਾਤਮ ਦੀ ਛੁੱਟੀ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਉਸ ਸਮੇਂ ਲਿਆ ਜਾ ਸਕਦਾ ਹੈ, ਜਦੋਂ ਤੁਹਾਡੇ ਨਜ਼ਦੀਕੀ ਪਰਿਵਾਰ ਜਾਂ ਪਰਿਵਾਰ ਦਾ ਕੋਈ ਮੈਂਬਰ ਸਵਰਗ ਸਿਧਾਰ ਜਾਂਦਾ ਹੈ, ਜਾਂ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਸੱਟ ਜਾਂ ਬਿਮਾਰੀ ਦੀ ਲਾਗ ਲੱਗ ਜਾਂਦੀ ਹੈ। 

ਪੂਰੇ-ਸਮਾਂ ਨੌਕਰੀ ਕਰਨ ਵਾਲੇ ਅਤੇ ਥੋੜ੍ਹੇ-ਸਮੇਂ ਵਾਲੇ ਕਰਮਚਾਰੀਆਂ, ਦੋਨਾਂ ਨੂੰ ਹੀ ਪ੍ਰਤੀ ਘਟਨਾ ਦੋ ਦਿਨਾਂ ਦੀ ਤਨਖਾਹ ਸਮੇਤ ਹਮਦਰਦੀ ਵਾਲੀ ਛੁੱਟੀ ਲੈਣ ਦਾ ਅਧਿਕਾਰ ਹੈ। ਹਰ ਵਾਰ ਜਦ ਵੀ ਕੋਈ ਚੀਜ਼ ਵਾਪਰਦੀ ਹੈ ਤਾਂ ਤੁਹਾਨੂੰ ਦੋ ਦਿਨਾਂ ਦੀ ਛੁੱਟੀ ਦਾ ਹੱਕ ਹੈ। ਜੇ ਕੋਈ ਗੰਭੀਰ ਰੂਪ ਵਿੱਚ ਬਿਮਾਰ ਹੋ ਜਾਂਦਾ ਹੈ ਅਤੇ ਫੇਰ ਕੁਝ ਸਮੇਂ ਬਾਅਦ ਗੁਜ਼ਰ ਜਾਂਦਾ ਹੈ, ਤਾਂ ਇਹ ਦੋ ਵੱਖਰੀਆਂ ਘਟਨਾਵਾਂ ਹਨ। 

ਜੇ ਤੁਸੀਂ ਕੋਈ ਕੈਜ਼ੂਅਲ ਕਰਮਚਾਰੀ ਹੋ, ਤਾਂ ਉਹੀ ਨਿਯਮ ਲਾਗੂ ਹੁੰਦੇ ਹਨ। ਬਦਕਿਸਮਤੀ ਨਾਲ, ਕੈਜ਼ੂਅਲ ਕੇਵਲ ਬਿਨਾਂ ਤਨਖਾਹ ਵਾਲੀ ਹਮਦਰਦੀ ਵਾਲੀ ਛੁੱਟੀ ਲੈ ਸਕਦੇ ਹਨ। 

ਹਮਦਰਦੀ ਵਾਲੀ ਛੁੱਟੀ ਲੈਣ ਤੋਂ ਪਹਿਲਾਂ ਤੁਹਾਨੂੰ ਵੱਧ ਤੋਂ ਵੱਧ ਨੋਟਿਸ ਦੇਣਾ ਚਾਹੀਦਾ ਹੈ। ਤੁਹਾਡਾ ਰੁਜ਼ਗਾਰਦਾਤਾ ਤੁਹਾਨੂੰ ਸਬੂਤ ਪ੍ਰਦਾਨ ਕਰਵਾਉਣ ਲਈ ਕਹਿ ਸਕਦਾ ਹੈ, ਪਰ ਇਹ ਬੇਨਤੀ ਲਾਜ਼ਮੀ ਤੌਰ ‘ਤੇ ਵਾਜਬ ਅਤੇ ਹਾਲਾਤਾਂ ਪ੍ਰਤੀ ਸੰਵੇਦਨਸ਼ੀਲ ਹੋਣੀ ਚਾਹੀਦੀ ਹੈ। 

   

ਛੁੱਟੀ ਇਕੱਠੀ ਕਰਨਾ ਅਤੇ ਇਸ ਦੇ ਬਦਲੇ ਪੈਸੇ ਲੈਣਾ (ਕੈਸ਼ ਆਊਟ ਕਰਨਾ)

ਤੁਹਾਡੇ ਕੰਮ ਦੇ ਪਹਿਲੇ ਦਿਨ ਤੋਂ ਹੀ ਬਿਮਾਰੀ ਅਤੇ ਸੰਭਾਲ ਕਰਤਾ ਵਾਲੀ ਛੁੱਟੀ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ, ਭਾਂਵੇਂ ਕਿ ਤੁਸੀਂ ਪ੍ਰੋਬੇਸ਼ਨ ਉਪਰ ਹੀ ਕਿਉਂ ਨਾ ਹੋਵੋ। ਜਦ ਤੁਸੀਂ ਤਨਖਾਹ ਸਮੇਤ ਛੁੱਟੀ ‘ਤੇ ਹੁੰਦੇ ਹੋ ਅਤੇ ਜਦ ਤੁਸੀਂ ਭਾਈਚਾਰਕ ਸੇਵਾ ਕਰ ਰਹੇ ਹੁੰਦੇ ਹੋ ਤਾਂ ਇਹ ਜਮ੍ਹਾਂ ਹੋਣਾ ਜਾਰੀ ਰਹਿੰਦੀ ਹੈ। ਪਰ ਜਦੋਂ ਤੁਸੀਂ ਬਿਨਾਂ ਤਨਖਾਹ ਦੀ ਛੁੱਟੀ ‘ਤੇ ਹੁੰਦੇ ਹੋ ਤਾਂ ਇਹ ਇਕੱਠਾ ਨਹੀਂ ਹੁੰਦੀ। 

ਜੇ ਸਾਲ ਦੇ ਅੰਤ ‘ਤੇ ਤੁਹਾਡੇ ਕੋਲ ਕੋਈ ਅਣਵਰਤੀ ਬਿਮਾਰੀ ਅਤੇ ਸੰਭਾਲ ਕਰਤਾ ਵਾਲੀ ਛੁੱਟੀ ਬਚੀ ਹੈ, ਤਾਂ ਇਹ ਬੱਸ ਅਗਲੇ ਸਾਲ ਵਿੱਚ ਚਲੇ ਜਾਂਦੀ ਹੈ। 

ਹਮਦਰਦੀ ਵਾਲੀ ਛੁੱਟੀ ਸਮਾਂ ਪਾ ਕੇ ਜਮ੍ਹਾਂ ਨਹੀਂ ਹੁੰਦੀ, ਜਿਵੇਂ ਕਿ ਬਿਮਾਰੀ ਅਤੇ ਸੰਭਾਲ ਕਰਤਾ ਦੀ ਛੁੱਟੀ ਹੁੰਦੀ ਹੈ। ਇਸ ਦੀ ਬਜਾਏ, ਹਰ ਵਾਰ ਜਦ ਵੀ ਤੁਹਾਡੇ ਨੇੜਲੇ ਪਰਿਵਾਰ ਜਾਂ ਪਰਿਵਾਰ ਦਾ ਕੋਈ ਮੈਂਬਰ ਗੁਜ਼ਰ ਜਾਂਦਾ ਹੈ, ਜਾਂ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਬਿਮਾਰੀ ਜਾਂ ਸੱਟ ਲੱਗਦੀ ਹੈ ਤਾਂ ਤੁਹਾਨੂੰ ਦੋ ਦਿਨਾਂ ਦੀ ਛੁੱਟੀ ਮਿਲਦੀ ਹੈ। 

ਜਦ ਤੁਸੀਂ ਹਮਦਰਦੀ ਵਾਲੀ ਛੁੱਟੀ ਲੈਂਦੇ ਹੋ, ਤਾਂ ਇਹ ਦਿਨ ਕਿਸੇ ਹੋਰ ਛੁੱਟੀ ਦੇ ਬਕਾਏ ਵਿੱਚੋਂ ਘੱਟ ਨਹੀਂ ਹੁੰਦੇ, ਅਤੇ ਕੋਈ ਵੀ ਵੱਧ ਤੋਂ ਵੱਧ ਗਿਣਤੀ ਨਹੀਂ ਹੁੰਦੀ, ਜੋ ਤੁਸੀਂ ਹਰ ਸਾਲ ਲੈ ਸਕਦੇ ਹੋ। 

ਜਦੋਂ ਤੁਸੀਂ ਆਪਣੀ ਨੌਕਰੀ ਛੱਡਦੇ ਹੋ, ਤਾਂ ਤੁਸੀਂ ਬਿਮਾਰੀ ਅਤੇ ਸੰਭਾਲ ਕਰਤਾ ਦੀ ਛੁੱਟੀ ਜਾਂ ਹਮਦਰਦੀ ਵਾਲੀ ਛੁੱਟੀ ਦੇ ਬਦਲੇ ਪੈਸੇ ਨਹੀਂ ਲੈ ਸਕਦੇ (ਕੈਸ਼ ਨਹੀਂ ਕਰ ਸਕਦੇ), ਇਸ ਲਈ ਲੋੜ ਪੈਣ ‘ਤੇ ਆਪਣੀ ਛੁੱਟੀ ਲੈਣਾ ਯਕੀਨੀ ਬਣਾਓ। 

  

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy