Articles in this section:
Factsheet Categories:

ਜਿਨਸੀ ਸ਼ੋਸ਼ਣ 

ਜਿਨਸੀ ਸ਼ੋਸ਼ਣ ਇਕ ਕਿਸਮ ਦੀ ਪਰੇਸ਼ਾਨੀ ਹੈ, ਜਿਸ ਵਿੱਚ ਜਿਨਸੀ ਸੁਭਾਅ ਦਾ ਕੋਈ ਵੀ ਅਣਚਾਹਿਆ ਵਿਵਹਾਰ ਸ਼ਾਮਲ ਹੁੰਦਾ ਹੈ। ਗੁੰਡਾਗਰਦੀ ਅਤੇ ਪਰੇਸ਼ਾਨੀ ਦੇ ਹਰ ਰੂਪ ਦੀ ਤਰ੍ਹਾਂ, ਜਿਨਸੀ ਸ਼ੋਸ਼ਣ ਸਰੀਰਕ ਅਤੇ ਮਾਨਸਿਕ ਠੇਸ ਦਾ ਇਕ ਜਾਣਿਆ-ਪਛਾਣਿਆ ਕਾਰਨ ਹੈ। ਇਹ ਇਕ ਗੰਭੀਰ ਸਿਹਤ ਅਤੇ ਸੁਰੱਖਿਆ ਮੁੱਦਾ ਹੈ, ਅਤੇ ਇਸ ਦੇ ਨਤੀਜੇ ਵਜੋਂ ਅਪਰਾਧੀਆਂ ਉੱਤੇ ਅਪਰਾਧਿਕ ਦੋਸ਼ ਵੀ ਲਗਾਏ ਜਾ ਸਕਦੇ ਹਨ। 

ਜਿਨਸੀ ਸ਼ੋਸ਼ਣ ਕਿਸੇ ਨਾਲ ਵੀ ਹੋ ਸਕਦਾ ਹੈ, ਪਰ ਔਰਤਾਂ ਨੂੰ ਨਿਸ਼ਾਨਾ ਬਨਾਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। 

ਕਿਸ ਨੂੰ ਜਿਨਸੀ ਸ਼ੋਸ਼ਣ ਵਜੋਂ ਗਿਣਿਆ ਜਾਂਦਾ ਹੈ? 

ਰਾਸ਼ਟਰਮੰਡਲ ਕਾਨੂੰਨ ਜਿਨਸੀ ਸ਼ੋਸ਼ਣ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰਦਾ ਹੈ: 

 • ਅਣਭਾਂਵੇਂ ਜਿਨਸੀ ਸਬੰਧਾਂ ਲਈ ਅੱਗੇ ਵੱਧਣਾ, ਜਾਂ ਜਿਨਸੀ ਲਿਹਾਜ਼ਾਂ ਵਾਸਤੇ ਅਣਚਾਹੀ ਬੇਨਤੀ ਕਰਨਾ; ਜਾਂ 
 • ਜਿਨਸੀ ਕਿਸਮਾਂ ਦੇ ਹੋਰ ਅਣਭਾਂਵੇਂ ਵਿਵਹਾਰ ਵਿੱਚ ਸ਼ਾਮਲ ਹੋਣਾ; 

2018 ਦੇ ACTU ਸਰਵੇਖਣ ਨੇ ਪਤਾ ਲਗਾਇਆ ਹੈ ਕਿ 64% ਜਵਾਬ ਦੇਣ ਵਾਲੀਆਂ ਔਰਤਾਂ ਨੇ ਆਪਣੇ ਕੰਮਕਾਜੀ ਜੀਵਨ ਦੌਰਾਨ ਜਿਨਸੀ ਸ਼ੋਸ਼ਣ ਦਾ ਅਨੁਭਵ ਕਰਨ ਦੀ ਰਿਪੋਰਟ ਕੀਤੀ ਸੀ। ਅਸਲ ਵਿੱਚ ਕਿਸ ਨੂੰ ਜਿਨਸੀ ਸ਼ੋਸ਼ਣ ਵਜੋਂ ਗਿਣਿਆ ਜਾਂਦਾ ਹੈ, ਇਹ ਅਕਸਰ ਸੰਦਰਭ ਉੱਤੇ ਨਿਰਭਰ ਕਰਦਾ ਹੈ। ਪਰ, ਕੁਝ ਆਮ ਉਦਾਹਰਣਾਂ ਵਿੱਚ ਸ਼ਾਮਲ ਹਨ: 

 • ਜਿਨਸੀ ਜਾਂ ਇਸ ਲਈ ਸੁਝਾਅ ਦੇਣ ਵਾਲੀਆਂ ਈਮੇਲਾਂ, ਸੁਨੇਹੇ, ਇਸ਼ਾਰੇ, ਚੁਟਕਲੇ ਅਤੇ ਟਿੱਪਣੀਆਂ 
 • ਕਿਸੇ ਵੀ ਅਣਚਾਹੇ ਤਰੀਕੇ ਨਾਲ ਛੂਹਣਾ 
 • ਘੂਰਣਾ ਜਾਂ ਬੁਰੀ ਨਜ਼ਰ ਨਾਲ ਵੇਖਣਾ 
 • ਕਿਸੇ ਦੇ ਨਾਲ ਬੇਲੋੜਾ ਖਹਿ ਕੇ ਲੰਘਣਾ 
 • ਇਕੱਲੇ ਮਿਲਣ ਜਾਣ ਲਈ ਅਣਚਾਹੇ ਸੱਦੇ 
 • ਕਿਸੇ ਦੇ ਨਿੱਜੀ ਜੀਵਨ ਜਾਂ ਸਰੀਰ ਬਾਰੇ ਅਣਉਚਿਤ ਟਿੱਪਣੀਆਂ 
 • ਸੈਕਸ ਜਾਂ ਲਿੰਗਤਾ ਦੇ ਆਧਾਰ ‘ਤੇ ਅਪਮਾਨ ਜਾਂ ਤਾਅਨੇ ਮਾਰਨਾ 

ਇਹ ਸਮਝਣਾ ਮਹੱਤਵਪੂਰਣ ਹੈ, ਕਿ ਅਣਉਚਿਤ ਜਿਨਸੀ ਵਿਵਹਾਰ ਨੂੰ ਜਿਨਸੀ ਸ਼ੋਸ਼ਣ ਮੰਨਿਆ ਜਾ ਸਕਦਾ ਹੈ, ਭਾਂਵੇਂ ਇਸ ਨੂੰ ਕਿਸੇ ਪ੍ਰਤੀ ਨਿਸ਼ਾਨਾ ਨਾ ਵੀ ਬਣਾਇਆ ਗਿਆ ਹੋਵੇ। ਉਦਾਹਰਣ ਲਈ, ਜੇ ਤੁਹਾਡੀ ਕੰਮ ਦੀ ਜਗ੍ਹਾ ਵਿੱਚ ਜਿਨਸੀ ਚੁਟਕਲੇ ਅਤੇ ਗੰਦੀ ਗੱਲਬਾਤ ਆਮ ਹੁੰਦੀ ਹੈ, ਜਾਂ ਜੇ ਅਣਉਚਿਤ ਜਿਨਸੀ ਸਮੱਗਰੀ ਪ੍ਰਦਰਸ਼ਿਤ ਕੀਤੀ ਜਾਂਦੀ ਹੈ, ਤਾਂ ਤੁਸੀਂ ਜਿਨਸੀ ਤੌਰ ‘ਤੇ ਪਰੇਸ਼ਾਨ ਮਹਿਸੂਸ ਕਰ ਸਕਦੇ ਹੋ – ਭਾਂਵੇਂ ਤੁਹਾਨੂੰ ਸਿੱਧੇ ਤੌਰ ‘ਤੇ ਨਿਸ਼ਾਨਾ ਨਾ ਬਣਾਇਆ ਜਾ ਰਿਹਾ ਹੋਵੇ। 

ਰਾਜ ਅਤੇ ਕੇਂਦਰੀ ਸਰਕਾਰ ਦੇ ਦੋਵਾਂ ਪੱਧਰਾਂ ‘ਤੇ ਕਈ ਕਾਨੂੰਨਾਂ ਦੁਆਰਾ ਜਿਨਸੀ ਸ਼ੋਸ਼ਣ ਦੀ ਮਨਾਹੀ ਕੀਤੀ ਜਾਂਦੀ ਹੈ, ਜਿਸ ਦਾ ਮਤਲਬ ਹੈ ਕਿ ਅਧਿਕਾਰਤ ਖੇਤਰਾਂ ਵਿਚਕਾਰ ਜਿਨਸੀ ਸ਼ੋਸ਼ਣ ਦੀ ਪਰਿਭਾਸ਼ਾ ਵਿੱਚ ਛੋਟੇ ਫਰਕ ਹੋ ਸਕਦੇ ਹਨ। 

ਮੈਂ ਕੀ ਕਰ ਸਕਦਾ/ਸਕਦੀ ਹਾਂ? 

ਕੰਮ ਉੱਤੇ ਜਿਨਸੀ ਤੌਰ ‘ਤੇ ਪਰੇਸ਼ਾਨ ਹੋਣਾ ਤੁਹਾਨੂੰ ਕੰਮ ਉੱਤੇ ਹੋਣ ਦੌਰਾਨ ਘੱਟ ਆਤਮ-ਵਿਸ਼ਵਾਸੀ, ਘੱਟ ਸਮਰੱਥਾ ਵਾਲਾ ਅਤੇ ਵਧੇਰੇ ਤਣਾਅ ਵਾਲਾ ਬਣਾ ਸਕਦਾ ਹੈ। ਇਹ ਤੁਹਾਡੀ ਨਿੱਜੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਤੁਸੀਂ ਚਿੰਤਤ, ਚਿੜਚਿੜੇ ਅਤੇ ਕੰਮ ਉੱਤੇ ਵਾਪਸ ਆਉਣ ਤੋਂ ਝਿਜਕਦੇ ਹੋ। ਹਰ ਕਿਸਮ ਦੀ ਗੁੰਡਾਗਰਦੀ ਅਤੇ ਪਰੇਸ਼ਾਨੀ ਦੀ ਤਰ੍ਹਾਂ, ਜਿਨਸੀ ਸ਼ੋਸ਼ਣ ਸਰੀਰਕ ਅਤੇ ਮਾਨਸਿਕ ਠੇਸ ਦਾ ਇਕ ਜਾਣਿਆ-ਪਛਾਣਿਆ ਕਾਰਨ ਹੈ। 

ਤੁਸੀਂ ਇਕੱਲੇ ਨਹੀਂ ਹੋ, ਅਤੇ ਕੁਝ ਚੀਜ਼ਾਂ ਹਨ ਜੋ ਤੁਸੀਂ ਇਸ ਬਾਰੇ ਕਰ ਸਕਦੇ ਹੋ। 

ਇਸ ਨੂੰ ਲਿਖੋ 

ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਲਿਖਣਾ ਸ਼ੁਰੂ ਕਰੋ, ਜਿਵੇਂ ਕਿ ਉਹ ਵਾਪਰਦੀਆਂ ਹਨ। ਕੀ ਵਾਪਰਦਾ ਹੈ, ਇਸ ਬਾਰੇ ਡਾਇਰੀ ਦਾ ਰਿਕਾਰਡ ਬਨਾਉਣਾ ਬਾਅਦ ਵਿੱਚ ਲਾਭਦਾਇਕ ਹੋ ਸਕਦਾ ਹੈ। ਜੇ ਤੁਹਾਨੂੰ ਇਸ ਬਾਰੇ ਸਬੂਤ ਪ੍ਰਦਾਨ ਕਰਨ ਦੀ ਲੋੜ ਹੈ ਕਿ ਕੀ ਹੋ ਰਿਹਾ ਹੈ, ਅਤੇ ਕਿੰਨੇ ਸਮੇਂ ਲਈ – ਖਾਸ ਕਰਕੇ ਕਿਉਂਕਿ ਤੁਸੀਂ ਚੀਜ਼ਾਂ ਨੂੰ ਹਮੇਸ਼ਾ ਕੁਝ ਦਿਨਾਂ, ਹਫਤਿਆਂ ਜਾਂ ਮਹੀਨਿਆਂ ਬਾਅਦ ਸਪੱਸ਼ਟ ਤੌਰ ‘ਤੇ ਯਾਦ ਨਹੀਂ ਰੱਖ ਸਕਦੇ। 

ਤੁਹਾਨੂੰ ਹੇਠ ਲਿਖੀ ਜਾਣਕਾਰੀ ਨੂੰ ਇਕੱਠਾ ਕਰਨਾ ਚਾਹੀਦਾ ਹੈ: 

 • ਘਟਨਾ ਦੀ ਤਰੀਕ, ਜਿਸ ਵਿੱਚ ਪਹਿਲਾਂ ਅਤੇ ਬਾਅਦ ਵਿੱਚ ਕੀ ਵਾਪਰਿਆ ਹੋ ਸਕਦਾ ਸੀ; 
 • ਇਹ ਘਟਨਾ ਕਿੱਥੇ ਵਾਪਰੀ ਸੀ? 
 • ਉੱਥੇ ਕੌਣ ਸੀ, ਕੀ ਕੋਈ ਗਵਾਹ ਸਨ (ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿੰਨ੍ਹਾਂ ਨੇ ਪਹਿਲਾਂ ਜਾਂ ਬਾਅਦ ਵਿੱਚ ਵਾਪਰੀ ਪਰੇਸ਼ਾਨੀ ਜਾਂ ਕੁਝ ਵੀ ਦੇਖਿਆ ਹੋਵੇਗਾ)? 
 • ਕੀ ਕਿਹਾ ਗਿਆ ਸੀ, ਅਤੇ ਕਿਸ ਨੇ ਕਿਹਾ ਸੀ; 
 • ਕੀ ਹੋਇਆ ਸੀ? 
 • ਤੁਸੀਂ ਕਿਉਂ ਮਹਿਸੂਸ ਕਰਦੇ ਹੋ, ਕਿ ਜੋ ਕਿਹਾ ਜਾਂ ਕੀਤਾ ਗਿਆ ਉਹ ਗੁੰਡਾਗਰਦੀ, ਪਰੇਸ਼ਾਨੀ ਜਾਂ ਜਿਨਸੀ ਸ਼ੋਸ਼ਣ ਸੀ? 
 • ਘਟਨਾ ਤੋਂ ਬਾਅਦ ਤੁਸੀਂ ਕਿਵੇਂ ਮਹਿਸੂਸ ਕੀਤਾ? 

ਕਿਸੇ ਵੀ ਘਟਨਾ ਦੇ ਵੇਰਵਿਆਂ ਨੂੰ ਲਿਖਣਾ ਸੱਚਮੁੱਚ ਮਹੱਤਵਪੂਰਣ ਹੈ, ਪਰ ਜੋ ਕੁਝ ਵਾਪਰ ਰਿਹਾ ਹੈ, ਇਹ ਉਸ ‘ਤੇ ਨਿਰਭਰ ਕਰਦਾ ਹੈ, ਤੁਸੀਂ ਹੋਰ ਕਦਮ ਵੀ ਚੁੱਕਣਾ ਪਸੰਦ ਕਰ ਸਕਦੇ ਹੋ। 

ਕਿਸੇ ਨੂੰ ਦੱਸੋ 

ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ, ਜਿਸ ਉੱਤੇ ਤੁਸੀਂ ਆਪਣੇ ਕੰਮ ‘ਤੇ ਭਰੋਸਾ ਕਰਦੇ ਹੋ, ਕਿ ਕੀ ਹੋ ਰਿਹਾ ਹੈ। 

ਇਹ ਜਾਂ ਤਾਂ ਨਾਲ ਕੰਮ ਕਰਨ ਵਾਲਾ ਕਰਮਚਾਰੀ ਹੋ ਸਕਦਾ ਹੈ, ਜਿਸ ਦੇ ਤੁਸੀਂ ਨੇੜੇ ਹੋ, ਤੁਹਾਡਾ ਸਿਹਤ ਅਤੇ ਸੁਰੱਖਿਆ ਪ੍ਰਤੀਨਿਧ ਜਾਂ ਤੁਹਾਡਾ ਯੂਨੀਅਨ ਡੈਲੀਗੇਟ ਜਾਂ ਪ੍ਰਬੰਧਕ। 

ਵਿਅਕਤੀ ਕੋਲ ਪਹੁੰਚ ਕਰੋ 

ਜੇ ਤੁਸੀਂ ਆਤਮ-ਵਿਸ਼ਵਾਸ ਮਹਿਸੂਸ ਕਰਦੇ ਹੋ, ਤਾਂ ਤੁਸੀਂ ਪਰੇਸ਼ਾਨ ਕਰਨ ਵਾਲੇ ਕੋਲ ਖੁਦ ਜਾ ਸਕਦੇ ਹੋ, ਅਤੇ ਉਸ ਨੂੰ ਦੱਸ ਸਕਦੇ ਹੋ ਕਿ ਉਹਨਾਂ ਦਾ ਵਿਵਹਾਰ ਨਾ ਮੰਨਣ ਯੋਗ ਅਤੇ ਅਣਚਾਹਿਆ ਹੈ। ਜੇ ਤੁਹਾਨੂੰ ਅਜਿਹਾ ਕਰਨ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਪੱਕਾ ਯਕੀਨ ਨਹੀਂ ਹੈ, ਤਾਂ ਆਪਣੇ ਯੂਨੀਅਨ ਡੈਲੀਗੇਟ ਜਾਂ ਪ੍ਰਬੰਧਕ ਤੋਂ ਸਲਾਹ ਲਓ। ਜੇ ਤੁਸੀਂ ਮਹਿਸੂਸ ਕਰਦੇ ਹੋ, ਕਿ ਇਹ ਕਿਸੇ ਵੀ ਤਰ੍ਹਾਂ ਤੁਹਾਡੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦਾ ਹੈ, ਤਾਂ ਪਰੇਸ਼ਾਨ ਕਰਨ ਵਾਲੇ ਕੋਲ ਬਿਲਕੁਲ ਨਾ ਜਾਓ। 

ਅੰਦਰੂਨੀ ਸ਼ਿਕਾਇਤ ਕਰੋ 

ਜੇ ਪਰੇਸ਼ਾਨੀ ਜਾਰੀ ਰਹਿੰਦੀ ਹੈ, ਜਾਂ ਜੇ ਤੁਸੀਂ ਖੁਦ ਪਰੇਸ਼ਾਨ ਕਰਨ ਵਾਲੇ ਕੋਲ ਜਾਣ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ, ਤਾਂ ਤੁਹਾਨੂੰ ਆਪਣੇ ਮੈਨੇਜਰ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ। ਜੇ ਤੁਸੀਂ ਇਸ ਮੁੱਦੇ ਬਾਰੇ ਆਪਣੇ ਮੈਨੇਜਰ ਨਾਲ ਗੱਲ ਕਰਨ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ, ਖਾਸ ਕਰਕੇ ਜੇ ਉਹ ਪਰੇਸ਼ਾਨ ਕਰਨ ਵਾਲੇ ਹਨ, ਤਾਂ ਤੁਸੀਂ ਆਪਣੇ ਸਿਹਤ ਅਤੇ ਸੁਰੱਖਿਆ ਪ੍ਰਤੀਨਿਧੀ ਜਾਂ ਆਪਣੇ ਯੂਨੀਅਨ ਡੈਲੀਗੇਟ, ਪ੍ਰਬੰਧਕ ਜਾਂ ਆਸਟ੍ਰੇਲੀਆਂ ਦੀਆਂ ਯੂਨੀਅਨਾਂ ਦੇ ਸਹਾਇਤਾ ਕੇਂਦਰ ਨਾਲ ਗੱਲ ਕਰ ਸਕਦੇ ਹੋ, ਤਾਂ ਜੋ ਤੁਹਾਨੂੰ ਸ਼ਿਕਾਇਤ ਕਰਨ ਲਈ ਸਭ ਤੋਂ ਵਧੀਆ ਵਿਅਕਤੀ ਲੱਭਣ ਵਿੱਚ ਮਦਦ ਕੀਤੀ ਜਾ ਸਕੇ। 

ਸੁਰੱਖਿਅਤ ਕੰਮ ਕਰਨ ਵਾਲਾ ਵਾਤਾਵਰਣ ਜੋ ਜਿਨਸੀ ਸ਼ੋਸ਼ਣ ਤੋਂ ਮੁਕਤ ਹੈ, ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਰੁਜ਼ਗਾਰਦਾਤੇ ਦੀ ਹੈ। ਜੇ ਤੁਹਾਡਾ ਮੈਨੇਜਰ ਪਰੇਸ਼ਾਨੀ ਨੂੰ ਰੋਕਣ ਲਈ ਕਾਰਵਾਈ ਨਹੀਂ ਕਰਦਾ, ਤਾਂ ਤੁਹਾਡੀ ਯੂਨੀਅਨ ਤੁਹਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਕਰ ਸਕਦੀ ਹੈ ਕਿ ਅੱਗੇ ਕੀ ਕਰਨਾ ਹੈ। 

ਬਾਹਰੀ ਸ਼ਿਕਾਇਤ ਕਰੋ 

ਪਰੇਸ਼ਾਨੀ ਦੀ ਕਿਸਮ ‘ਤੇ ਨਿਰਭਰ ਕਰਦੇ ਹੋਏ, ਬਾਹਰ ਕਈ ਤਰ੍ਹਾਂ ਦੀਆਂ ਥਾਵਾਂ ਹਨ, ਜਿੱਥੇ ਤੁਸੀਂ ਸਹਾਇਤਾ ਲਈ ਜਾ ਸਕਦੇ ਹੋ। ਤੁਹਾਨੂੰ ਪਹਿਲਾ ਫੋਨ ਆਪਣੀ ਯੂਨੀਅਨ ਨੂੰ ਕਰਨਾ ਚਾਹੀਦਾ ਹੈ, ਜੋ ਤੁਹਾਨੂੰ ਇਸ ਸਾਰੀ ਕਾਰਵਾਈ ਦੌਰਾਨ ਸਹਾਇਤਾ ਅਤੇ ਪ੍ਰਤੀਨਿਧਤਾ ਪ੍ਰਦਾਨ ਕਰ ਸਕਦੀ ਹੈ। 

ਜੇ ਤੁਹਾਨੂੰ ਜਿਨਸੀ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਾਂ ਕੀਤਾ ਗਿਆ ਹੈ, ਤਾਂ ਹੋ ਸਕਦਾ ਹੈ ਤੁਸੀਂ ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰਾਂ ਅਤੇ ਬਰਾਬਰ ਅਵਸਰਾਂ ਦੇ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੇ ਯੋਗ ਹੋਵੋ। ਤੁਹਾਨੂੰ ਇਸ ਬਾਰੇ ਆਪਣੀ ਯੂਨੀਅਨ ਤੋਂ ਸਲਾਹ ਲੈਣੀ ਚਾਹੀਦੀ ਹੈ ਕਿ ਅਜਿਹਾ ਕਿਵੇਂ ਕਰਨਾ ਹੈ। 

ਜੇ ਤੁਹਾਨੂੰ ਯੂਨੀਅਨ ਨਾਲ ਜੁੜਨ ਲਈ ਸਹਾਇਤਾ ਦੀ ਲੋੜ ਹੈ ਤਾਂ ਆਸਟ੍ਰੇਲੀਆ ਦੀਆਂ ਯੂਨੀਅਨਾਂ ਦੇ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ। 

ਨੋਟ – ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਤੁਰੰਤ ਖਤਰਾ ਹੈ, ਤਾਂ ਪੁਲਿਸ ਨੂੰ 000 ‘ਤੇ ਫੋਨ ਕਰੋ। 

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy