Articles in this section:
Factsheet Categories:

ਜਨਤਕ ਛੁੱਟੀਆਂ 

ਜਨਤਕ ਛੁੱਟੀਆਂ ਸਾਲ ਦੇ ਸਰਕਾਰੀ ਨਿਰਧਾਰਤ ਦਿਨ ਹੁੰਦੇ ਹਨ, ਜਿੱਥੇ ਕਰਮਚਾਰੀ ਦਿਨ, ਜਾਂ ਦਿਨ ਦੇ ਕੁਝ ਹਿੱਸੇ ਵਾਸਤੇ ਕੰਮ ਤੋਂ ਗੈਰ-ਹਾਜ਼ਰ ਰਹਿ ਸਕਦੇ ਹਨ। ਤੁਹਾਨੂੰ ਲਾਜ਼ਮੀ ਤੌਰ ‘ਤੇ ਅਜੇ ਵੀ ਇਸ ਦਿਨ ਵਾਸਤੇ ਤੁਹਾਡੀ ਤਨਖਾਹ ਦੀ ਮੂਲ ਦਰ ਨਾਲ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ, ਜਦ ਤੱਕ ਕਿ ਤੁਸੀਂ ਕੋਈ ਕੈਜ਼ੂਅਲ ਕਰਮਚਾਰੀ ਨਾ ਹੋਵੋ। ਇਹ ਹੱਕਦਾਰੀਆਂ ਕੌਮੀ ਰੁਜ਼ਗਾਰ ਦੇ ਮਿਆਰਾਂ (NES) ਦਾ ਹਿੱਸਾ ਬਣਦੀਆਂ ਹਨ। 

ਜਿਸ ਪ੍ਰਾਂਤ ਜਾਂ ਕੇਂਦਰੀ ਪ੍ਰਦੇਸ਼ ਵਿੱਚ ਤੁਸੀਂ ਕੰਮ ਕਰਦੇ ਹੋ, ਜਾਂ ਜਿੱਥੇ ਤੁਹਾਡਾ ਰੁਜ਼ਗਾਰਦਾਤਾ ਆਧਾਰਿਤ ਹੈ, ਉਸ ਦੇ ਅਨੁਸਾਰ, ਕੁਝ ਕੁ ਜਨਤਕ ਛੁੱਟੀਆਂ ਵੱਖਰੀਆਂ ਹੋ ਸਕਦੀਆਂ ਹਨ। ਇਹ ਵੇਖਣ ਲਈ ਜਨਤਕ ਛੁੱਟੀਆਂ ਦੀ ਸੂਚੀ ਦੀ ਜਾਂਚ ਕਰੋ ਕਿ ਕਿਹੜੀਆਂ ਜਨਤਕ ਛੁੱਟੀਆਂ ਤੁਹਾਡੇ ‘ਤੇ ਲਾਗੂ ਹੁੰਦੀਆਂ ਹਨ। 

ਕਿਸੇ ਜਨਤਕ ਛੁੱਟੀ ਵਾਲੇ ਦਿਨ ਕੰਮ ਕਰਨ ਤੋਂ ਇਨਕਾਰ 

NES ਦੇ ਅਧੀਨ, ਕਰਮਚਾਰੀਆਂ ਨੂੰ ਜਨਤਕ ਛੁੱਟੀ ਵਾਲੇ ਦਿਨ ਕੰਮ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ। ਇਹ ਇਨਕਾਰ ਵਾਜਬ ਹੋਣਾ ਚਾਹੀਦਾ ਹੈ। ਇਹ ਫੈਸਲਾ ਕਰਨ ਵਿੱਚ ਮਦਦ ਕਰਨ ਲਈ ਕਿ ਕੀ ਤੁਹਾਡਾ ਇਨਕਾਰ ਵਾਜਬ ਹੈ, Fair Work Ombudsman ਤੁਹਾਨੂੰ ਹੇਠ ਲਿਖਿਆਂ ਬਾਰੇ ਵਿਚਾਰ ਕਰਨ ਦੀ ਸਲਾਹ ਦਿੰਦਾ ਹੈ: 

  • ਤੁਹਾਡੀ ਕੰਮ ਦੀ ਜਗ੍ਹਾ ਦੀ ਕਿਸਮ ਅਤੇ ਤੁਹਾਡੇ ਵੱਲੋਂ ਕੀਤੇ ਜਾਂਦੇ ਕੰਮ 
  • ਤੁਹਾਡੇ ਨਿੱਜੀ ਹਾਲਾਤ, ਜਿਵੇਂ ਕਿ ਦੇਖਭਾਲ ਕਰਨ ਦੀਆਂ ਜਿੰਮੇਵਾਰੀਆਂ 
  • ਜੇ ਤੁਸੀਂ ਆਪਣੇ ਰੁਜ਼ਗਾਰਦਾਤੇ ਕੋਲੋਂ ਜਨਤਕ ਛੁੱਟੀ ਵਾਲੇ ਦਿਨ ਕੰਮ ਦੀ ਬੇਨਤੀ ਕਰਨ ਦੀ ਵਾਜਬ ਉਮੀਦ ਕਰ ਸਕਦੇ ਹੋ 
  • ਜੇ ਤੁਹਾਨੂੰ ਪੈਨਲਟੀ ਦੀਆਂ ਦਰਾਂ ਜਾਂ ਹੋਰ ਭੁਗਤਾਨਾਂ ਨੂੰ ਪ੍ਰਾਪਤ ਕਰਨ ਦਾ ਹੱਕ ਹੈ, ਜੋ ਜਨਤਕ ਛੁੱਟੀਆਂ ਵਾਲੇ ਦਿਨਾਂ ਨੂੰ ਕੰਮ ਕਰਨ ਦੀ ਉਮੀਦ ਦੀ ਝਲਕ ਦਿੰਦੇ ਹਨ 
  • ਤੁਹਾਡੇ ਰੁਜ਼ਗਾਰ ਦੀ ਕਿਸਮ (ਪੂਰਾ-ਸਮਾਂ, ਥੋੜ੍ਹਾ-ਸਮੇਂ ਦਾ, ਕੈਜ਼ੂਅਲ ਜਾਂ ਸ਼ਿਫਟ ਵਿੱਚ ਕੰਮ) 
  • ਉਸ ਨੋਟਿਸ ਦੇ ਦਿਨਾਂ ਦੀ ਗਿਣਤੀ ਜੋ ਤੁਹਾਡਾ ਰੁਜ਼ਗਾਰਦਾਤਾ ਤੁਹਾਨੂੰ ਬੇਨਤੀ ਕਰਦੇ ਸਮੇਂ ਦਿੰਦਾ ਹੈ 
  • ਬੇਨਤੀ ਨੂੰ ਨਾ ਮੰਨਣ ਵਿੱਚ ਤੁਹਾਡੇ ਵੱਲੋਂ ਆਪਣੇ ਰੁਜ਼ਗਾਰਦਾਤੇ ਨੂੰ ਦਿੱਤੇ ਜਾਂਦੇ ਨੋਟਿਸ ਦੇ ਦਿਨਾਂ ਦੀ ਗਿਣਤੀ 
  • ਕੋਈ ਵੀ ਹੋਰ ਚੀਜ਼ ਜੋ ਸਬੰਧਿਤ ਹੈ 

ਜੇ ਕਿਸੇ ਜਨਤਕ ਛੁੱਟੀ ਵਾਲੇ ਦਿਨ ਕੰਮ ਤੋਂ ਇਨਕਾਰ ਕਰਨ ਦੇ ਤੁਹਾਡੇ ਅਧਿਕਾਰ ਬਾਰੇ ਤੁਹਾਨੂੰ ਪੱਕਾ ਪਤਾ ਨਹੀਂ ਹੈ, ਤਾਂ ਆਪਣੀ ਯੂਨੀਅਨ ਨਾਲ ਸੰਪਰਕ ਕਰੋ।   

 

ਜਨਤਕ ਛੁੱਟੀ ਵਾਲੇ ਦਿਨ ਭੁਗਤਾਨ

ਤੁਹਾਨੂੰ ਕਿਸੇ ਜਨਤਕ ਛੁੱਟੀ ਵਾਲੇ ਦਿਨ ਭੁਗਤਾਨ ਲੈਣ ਦਾ ਹੱਕ ਹੈ ਜੇ: 

  • ਤੁਸੀਂ ਉਸ ਦਿਨ ਦੇ ਇਕ ਹਿੱਸੇ ਜਾਂ ਪੂਰੇ ਦਿਨ ਵਾਸਤੇ ਗੈਰਹਾਜ਼ਰ ਰਹਿੰਦੇ ਹੋ ਜੋ ਕਿ ਜਨਤਕ ਛੁੱਟੀ ਹੈ ਅਤੇ 
  • ਤੁਸੀਂ ਆਮ ਤੌਰ ‘ਤੇ ਉਸ ਦਿਨ ਜਾਂ ਦਿਨ ਦੇ ਹਿੱਸੇ ਲਈ ਕੰਮ ਕਰਦੇ ਹੋਵੋਗੇ ਜੋ ਕਿ ਜਨਤਕ ਛੁੱਟੀ ਹੈ 

ਕੈਜ਼ੂਅਲ ਕਰਮਚਾਰੀ ਇਸ ਹੱਕ ਦੇ ਅਧੀਨ ਯੋਗਤਾ ਪੂਰੀ ਨਹੀਂ ਕਰਦੇ। ਨਾ ਹੀ ਥੋੜ੍ਹੇ-ਸਮੇਂ ਲਈ ਕੰਮ ਕਰਨ ਵਾਲੇ ਕਰਮਚਾਰੀ ਜੋ ਉਸ ਦਿਨ ਕੰਮ ਨਹੀਂ ਕਰਦੇ ਜਿਸ ਦਿਨ ਜਨਤਕ ਛੁੱਟੀ ਪੈਂਦੀ ਹੈ। 

ਜੇ ਤੁਸੀਂ ਭੁਗਤਾਨ ਦੇ ਹੱਕਦਾਰ ਹੋ, ਤਾਂ ਤੁਹਾਡੇ ਰੁਜ਼ਗਾਰਦਾਤੇ ਨੂੰ ਲਾਜ਼ਮੀ ਉਸ ਦਿਨ ਤੁਹਾਡੇ ਕੰਮ ਦੇ ਸਾਧਾਰਣ ਘੰਟਿਆਂ ਵਾਸਤੇ ਤੁਹਾਨੂੰ ਤਨਖਾਹ ਦੀ ਮੂਲ ਦਰ ਦਾ ਭੁਗਤਾਨ ਕਰਨਾ ਚਾਹੀਦਾ ਹੈ। ਇਸ ਵਿੱਚ ਕੋਈ ਵੀ ਬੋਨਸ, ਲੋਡਿੰਗ, ਭੱਤੇ, ਓਵਰਟਾਈਮ ਜਾਂ ਪੈਨਲਟੀ ਦੀਆਂ ਦਰਾਂ ਜਾਂ ਕੋਈ ਹੋਰ ਵਾਧੂ ਭੁਗਤਾਨ ਸ਼ਾਮਲ ਨਹੀਂ ਹਨ। 

ਜੇ ਤੁਸੀਂ ਵਿਸ਼ਵਾਸ਼ ਕਰਦੇ ਹੋ ਕਿ ਕਿਸੇ ਜਨਤਕ ਛੁੱਟੀ ਵਾਸਤੇ ਤੁਹਾਨੂੰ ਤੁਹਾਡੀਆਂ ਹੱਕਦਾਰੀਆਂ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਤੁਸੀਂ ਸਲਾਹ ਵਾਸਤੇ ਆਪਣੀ ਯੂਨੀਅਨ ਨਾਲ ਸੰਪਰਕ ਕਰ ਸਕਦੇ ਹੋ। 

  

ਜਨਤਕ ਛੁੱਟੀਆਂ ਨੂੰ ਕਿਸੇ ਹੋਰ ਦਿਨ ਦੇਣਾ 

ਕਈ ਵਾਰ ਕੋਈ ਅਵਾਰਡ ਜਾਂ ਇਕਰਾਰਨਾਮਾ ਕਿਸੇ ਜਨਤਕ ਛੁੱਟੀ ਨੂੰ ਸਾਲ ਦੇ ਕਿਸੇ ਹੋਰ ਦਿਨ ਵਾਸਤੇ ਬਦਲਣ ਦੇ ਯੋਗ ਬਣਾ ਸਕਦਾ ਹੈ। ਤੁਸੀਂ ਇਸ ਇਕਰਾਰਨਾਮੇ ਨੂੰ ਆਪਣੇ ਰੁਜ਼ਗਾਰਦਾਤੇ ਦੇ ਨਾਲ ਸੁਤੰਤਰ ਰੂਪ ਵਿੱਚ ਵੀ ਕਰ ਸਕਦੇ ਹੋ। ਜੇ ਤੁਸੀਂ ਕਿਸੇ ਜਨਤਕ ਛੁੱਟੀ ਨੂੰ ਕਿਸੇ ਹੋਰ ਦਿਨ ਵਾਸਤੇ ਬਦਲ ਹੀ ਲੈਂਦੇ ਹੋ, ਤਾਂ ਇਹ ਯਕੀਨੀ ਬਣਾਓ: 

  • ਤੁਹਾਨੂੰ ਤੁਹਾਡੀਆਂ ਜਨਤਕ ਛੁੱਟੀ ਦੀਆਂ ਹੱਕਦਾਰੀਆਂ ਅਨੁਸਾਰ ਭੁਗਤਾਨ ਕੀਤਾ ਜਾਂਦਾ ਹੈ 
  • ਤੁਸੀਂ ਅਜੇ ਵੀ ਸਾਲਾਨਾ ਜਨਤਕ ਛੁੱਟੀਆਂ ਦੀ ਕਾਨੂੰਨੀ ਰਕਮ ਪ੍ਰਾਪਤ ਕਰ ਰਹੇ ਹੋ 

ਤੁਹਾਡੇ ਰੁਜ਼ਗਾਰਦਾਤਾ ਨੂੰ ਲਾਜ਼ਮੀ ਤੌਰ ‘ਤੇ ਅਦਲਾ-ਬਦਲੀ ਕਰਨ ਲਈ ਤੁਹਾਡੇ ਉੱਤੇ ਦਬਾਅ ਨਹੀਂ ਪਾਉਣਾ ਚਾਹੀਦਾ। ਇਸ ਵਾਸਤੇ ਦੋਵਾਂ ਧਿਰਾਂ ਦਾ ਸਹਿਮਤ ਹੋਣਾ ਲਾਜ਼ਮੀ ਹੈ। 

ਜੇ ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਫੈਸਲੇ ਨੂੰ ਗੈਰ-ਵਾਜਬ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਆਪਣੀ ਯੂਨੀਅਨ ਨਾਲ ਤੁਰੰਤ ਸੰਪਰਕ ਕਰੋ। 

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy