Articles in this section:
Factsheet Categories:

ਨਿੱਜੀ ਸੁਰੱਖਿਆ ਵਾਲਾ ਸਾਜ਼ੋ-ਸਾਮਾਨ (PPE) 

ਨਿੱਜੀ ਸੁਰੱਖਿਆ ਵਾਲਾ ਸਾਜ਼ੋ-ਸਮਾਨ (PPE) ਉਹ ਚੀਜ਼ ਹੈ, ਜੋ ਕਰਮਚਾਰੀ ਆਪਣੀ ਸਿਹਤ ਅਤੇ ਸੁਰੱਖਿਆ ਲਈ ਖਤਰਿਆਂ ਨੂੰ ਘਟਾਉਣ ਲਈ ਵਰਤਦੇ ਹਨ ਜਾਂ ਪਹਿਨਦੇ ਹਨ। PPE, ਜਿਵੇਂ ਕਿ ਚਿਹਰੇ ਵਾਲਾ ਮਾਸਕ, ਦਸਤਾਨੇ, ਅੱਖਾਂ ਦੀ ਸੁਰੱਖਿਆ ਅਤੇ ਚਿਹਰੇ ਦੀਆਂ ਢਾਲਾਂ ਦੀ ਵਰਤੋਂ, ਕੋਵਿਡ-19 ਦੀ ਬਿਮਾਰੀ ਤੋਂ ਬਚਣ ਲਈ ਕੀਤੀ ਜਾ ਸਕਦੀ ਹੈ। 

ਤੁਹਾਡੇ ਕੰਮ ਦੀ ਜਗ੍ਹਾ ਵਿੱਚ PPE ਦੀ ਲੋੜ, ਤੁਹਾਡੇ ਵੱਲੋਂ ਕੀਤੇ ਜਾਂਦੇ ਕੰਮ ਦੀ ਕਿਸਮ, ਤੁਹਾਡੇ ਇਮਪਲੋਇਰ ਦੁਆਰਾ ਕੀਤੇ ਗਏ ਖਤਰੇ ਦੇ ਮੁਲਾਂਕਣਾਂ ਅਤੇ ਕਿਸੇ ਵੀ ਰਾਜ ਜਾਂ ਕੇਂਦਰੀ ਪ੍ਰਦੇਸ਼ ਦੀਆਂ ਲੋੜਾਂ ਉੱਤੇ ਨਿਰਭਰ ਕਰੇਗੀ। PPE ਦੀਆਂ ਲੋੜਾਂ ਵਿੱਚ ਕੋਈ ਵੀ ਤਬਦੀਲੀਆਂ, ਲਾਜ਼ਮੀ ਤੌਰ ਤੇ ਕਰਮਚਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ। 

ਕੋਵਿਡ-19 ਦੇ ਫੈਲਾਅ ਨੂੰ ਰੋਕਣ ਜਾਂ ਇਸ ਦੀ ਲਾਗ ਲੱਗਣ ਤੋਂ ਬਚਣ ਲਈ, PPE ਦੀ ਵਰਤੋਂ ਕਰਦੇ ਸਮੇਂ, ਨਿੱਜੀ ਰੱਖਿਆਤਮਕ ਸਾਜ਼ੋ-ਸਾਮਾਨ ਲਾਜ਼ਮੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ: 

  • ਸਾਫ਼ ਅਤੇ ਨਿੱਜੀ ਸਫਾਈ ਵਾਲਾ (ਸਾਫ਼-ਸੁਥਰਾ) ਅਤੇ ਵਧੀਆ ਕੰਮ ਕਰਦਾ ਹੋਇਆ 
  • ਕੰਮ ਦੀ ਕਿਸਮ ਅਤੇ ਕੰਮ ਨਾਲ ਜੁੜੇ ਕਿਸੇ ਵੀ ਖਤਰੇ ਦੇ ਸਬੰਧ ਵਿੱਚ, ਕੋਵਿਡ-19 ਦੇ ਖਤਰੇ ਨੂੰ ਘੱਟ ਤੋਂ ਘੱਟ ਕਰਨ ਲਈ ਢੁੱਕਵਾਂ; ਅਤੇ 
  • ਢੁੱਕਵੇਂ ਆਕਾਰ ਅਤੇ ਪੂਰੇ ਨਾਪ ਦਾ ਅਤੇ ਵਾਜਬ ਤੌਰ ਤੇ ਉਸ ਕਰਮਚਾਰੀ ਵਾਸਤੇ ਆਰਾਮਦਾਇਕ, ਜਿਸ ਨੇ ਇਸਦੀ ਵਰਤੋਂ ਕਰਨੀ ਹੈ ਜਾਂ ਪਹਿਨਣਾ ਹੈ; ਅਤੇ 
  • ਇਸਨੂੰ ਸਹੀ ਬਣਾਈ ਰੱਖਿਆ ਗਿਆ, ਮੁਰੰਮਤ ਕੀਤਾ ਜਾਂ ਬਦਲਿਆ ਗਿਆ ਹੈ, ਤਾਂ ਜੋ ਇਹ ਇਸ ਦੀ ਵਰਤੋਂ ਕਰਨ ਵਾਲੇ ਕਰਮਚਾਰੀ ਲਈ ਖਤਰੇ ਨੂੰ ਘੱਟ ਤੋਂ ਘੱਟ ਕਰਨਾ ਜਾਰੀ ਰੱਖੇ 

ਹੇਠਾਂ PPE ਬਾਰੇ ਅਕਸਰ ਪੁੱਛੇ ਜਾਣ ਵਾਲੇ ਕੁਝ ਸਵਾਲ ਦਿੱਤੇ ਗਏ ਹਨ, ਪਰ ਹਰ ਕੰਮ ਦੀ ਜਗ੍ਹਾ ਵੱਖਰੀ ਹੁੰਦੀ ਹੈ। ਜੇ ਤੁਹਾਡੇ ਕੋਲ ਕੰਮ ਉੱਤੇ ਸੁਰੱਖਿਅਤ ਰੱਖਣ ਬਾਰੇ ਵਧੇਰੇ ਸਵਾਲ ਹਨ, ਤਾਂ ਆਪਣੀ ਯੂਨੀਅਨ ਜਾਂ ਆਸਟ੍ਰੇਲੀਅਨ ਯੂਨੀਅਨਾਂ ਦੇ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ।   

 

ਕੀ ਮੈਨੂੰ ਕੰਮ ਉੱਤੇ ਮਾਸਕ ਪਹਿਨਣਾ ਪਵੇਗਾ?

ਆਸਟ੍ਰੇਲੀਆ ਦੇ ਸਾਰੇ ਕਰਮਚਾਰੀਆਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਕੰਮ ਦੀ ਜਗ੍ਹਾ ਦਾ ਕਾਨੂੰਨੀ ਅਧਿਕਾਰ ਹੈ। ਪਰ ਹਾਲ ਵਿੱਚ ਹੋਏ ਕੋਵਿਡ-19 ਦੇ ਪ੍ਰਕੋਪਾਂ ਨੇ ਵਿਖਾਇਆ ਹੈ ਕਿ ਇਹ ਚਿੰਤਾਜਨਕ ਦਰ ਤੇ ਫੈਲ ਰਿਹਾ ਹੈ। 

ਮਾਸਕ ਇਕ ਕਿਸਮ ਦੇ PPE ਹਨ, ਜੋ ਕੰਮ ਉੱਤੇ ਕੋਵਿਡ ਦੀ ਲਾਗ ਲੱਗਣ ਦੇ ਖਤਰਿਆਂ ਨੂੰ ਘਟਾਉਣ ਵਿੱਚ ਇਕ ਜ਼ਰੂਰੀ ਹਿੱਸਾ ਬਣ ਸਕਦੇ ਹਨ। 

ਕੋਵਿਡ ਦੇ ਖਤਰੇ ਨੂੰ ਕਾਬੂ ਕਰਨ ਵਾਲੀ ਯੋਜਨਾ ਦੇ ਹਿੱਸੇ ਵਜੋਂ, ਤੁਹਾਡਾ ਇਮਪਲੋਇਰ ਤੁਹਾਨੂੰ ਮਾਸਕ ਪਹਿਨਣ ਦੀ ਬੇਨਤੀ ਕਰ ਸਕਦਾ ਹੈ। ਭਾਵੇਂ ਕਿ ਤੁਹਾਡੇ ਸਬੰਧਿਤ ਸਿਹਤ ਵਿਭਾਗ ਵੱਲੋਂ ਅਜਿਹਾ ਕਰਨ ਲਈ ਕੋਈ ਨਿਰਦੇਸ਼ ਨਾ ਵੀ ਹੋਵੇ। ਪਰ ਸਿਹਤ ਅਤੇ ਸੁਰੱਖਿਆ ਨਾਲ ਸਬੰਧਿਤ ਕਿਸੇ ਹੋਰ ਤਬਦੀਲੀ ਦੇ ਵਾਂਗ, ਉਹਨਾਂ ਨੂੰ ਪਹਿਲਾਂ ਕਰਮਚਾਰੀਆਂ ਨਾਲ ਲਾਜ਼ਮੀ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ। ਜੇ ਮਾਸਕ ਪਹਿਨਣ ਲਈ ਜਨਤਕ ਸਿਹਤ ਵਾਲਾ ਨਿਰਦੇਸ਼ ਹੈ, ਤਾਂ ਤੁਹਾਨੂੰ ਅਜਿਹਾ ਉਦੋਂ ਤੱਕ ਕਰਨਾ ਚਾਹੀਦਾ ਹੈ ਜਦੋਂ ਤੱਕ ਤੁਹਾਡੇ ਕੋਲ ਕੋਈ ਡਾਕਟਰੀ ਛੋਟ ਨਾ ਹੋਵੇ। 

ਇਸੇ ਤਰ੍ਹਾਂ, ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਹਾਡੇ ਕੰਮ ਉੱਤੇ ਕੋਵਿਡ ਦੀ ਲਾਗ ਲੱਗਣ ਦੇ ਖਤਰੇ ਹਨ। ਤੁਸੀਂ ਆਪਣੇ ਸਿਹਤ ਅਤੇ ਸੁਰੱਖਿਆ ਨੁਮਾਇੰਦੇ ਜਾਂ ਸਿੱਧੇ ਮੈਨੇਜਮੈਂਟ ਨੂੰ ਆਪਣੀਆਂ ਚਿੰਤਾਵਾਂ ਦੱਸ ਸਕਦੇ ਹੋ। 

ਮਾਸਕ ਬਾਰੇ ਸਲਾਹ-ਮਸ਼ਵਰੇ ਵਿੱਚ ਇਸ ਬਾਰੇ ਵਿਚਾਰ-ਵਟਾਂਦਰਾ ਸ਼ਾਮਲ ਹੋਣਾ ਚਾਹੀਦਾ ਹੈ, ਕਿ ਮਾਸਕ ਕਿਵੇਂ ਪ੍ਰਦਾਨ ਕੀਤੇ ਜਾਣਗੇ, ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਸਹੀ ਵਰਤੋਂ ਬਾਰੇ ਕਿਵੇਂ ਸਿਖਲਾਈ ਦਿੱਤੀ ਜਾਵੇਗੀ। ਇਹ ਮਹੱਤਵਪੂਰਣ ਹੈ ਕਿ ਜਿਹੜੇ ਲੋਕ ਡਾਕਟਰੀ ਕਾਰਨਾਂ ਕਰਕੇ ਮਾਸਕ ਨਹੀਂ ਪਹਿਨ ਸਕਦੇ, ਉਹਨਾਂ ਨੂੰ ਵੀ ਕੰਮ ਵਾਲੀ ਥਾਂ ਵਿੱਚ ਮਾਸਕ ਪਾਉਣ ਵਾਲੀਆਂ ਕਿਸੇ ਵੀ ਯੋਜਨਾਵਾਂ ਵਿੱਚ ਵਿਚਾਰਿਆ ਜਾਵੇ। 

ਜੇ ਤੁਹਾਨੂੰ ਕੋਵਿਡ ਦੇ ਖਤਰਿਆਂ ਜਾਂ ਤੁਹਾਡੀ ਕੰਮ ਦੀ ਜਗ੍ਹਾ ਵਿੱਚ ਮਾਸਕਾਂ ਦੀ ਵਰਤੋਂ ਬਾਰੇ ਸ਼ੰਕੇ ਹਨ, ਤਾਂ ਆਪਣੇ ਸਿਹਤ ਅਤੇ ਸੁਰੱਖਿਆ ਨੁਮਾਇੰਦੇ ਨਾਲ ਗੱਲ ਕਰੋ, ਜਾਂ ਵਧੇਰੇ ਜਾਣਕਾਰੀ ਵਾਸਤੇ ਆਸਟ੍ਰੇਲੀਅਨ ਕਰਮਚਾਰੀ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ। 

ਮੈਨੂੰ ਕੰਮ ਉੱਤੇ ਕਿਸ ਕਿਸਮ ਦਾ ਮਾਸਕ ਪਹਿਨਣਾ ਚਾਹੀਦਾ ਹੈ? 

ਕੰਮ ਉੱਤੇ ਲੋੜੀਂਦੇ ਮਾਸਕ ਦੀ ਕਿਸਮ ਇਸ ਗੱਲ ਉੱਤੇ ਨਿਰਭਰ ਕਰਦੀ ਹੈ, ਕਿ ਤੁਸੀਂ ਕਿੱਥੇ ਕੰਮ ਕਰਦੇ ਹੋ, ਅਤੇ ਤੁਹਾਡੇ ਵੱਲੋਂ ਕੀਤੇ ਜਾਂਦੇ ਕੰਮ ਦੀ ਕਿਸਮ ਤੋਂ ਹੋਣ ਵਾਲਾ ਕੋਈ ਸੁਰੱਖਿਆ ਖਤਰਾ। 

ਸਿਹਤ ਸਲਾਹ ਅਨੁਸਾਰ, P2/N95 ਮਾਸਕਾਂ ਦੀ ਸਿਫਾਰਸ਼, ਸਿਹਤ ਸੰਭਾਲ ਦੇ ਹਾਲਾਤਾਂ ਵਿੱਚ ਜਾਂ ਵਿਸ਼ੇਸ਼ ਉਦਯੋਗਾਂ ਵਿੱਚ ਵਰਤਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਮਾਸਕਾਂ ਦੀ ਬਹੁਤ ਮੰਗ ਹੈ, ਜਿਸ ਨਾਲ ਕੁਝ ਨਕਲੀ ਸਾਜ਼ੋ-ਸਾਮਾਨ ਬਾਜ਼ਾਰ ਵਿੱਚ ਦਾਖਲ ਹੁੰਦਾ ਹੈ। ਜੇ ਤੁਹਾਨੂੰ P2/N95 ਮਾਸਕ ਪਹਿਨਣ ਦੀ ਲੋੜ ਹੈ, ਤਾਂ ਇਹ ਯਕੀਨੀ ਬਣਾਓ ਕਿ ਇਹ ਆਸਟ੍ਰੇਲੀਆਈ ਦੇ ਸੁਰੱਖਿਆ ਮਿਆਰਾਂ ਨੂੰ ਪੂਰਾ ਕਰਦਾ ਹੈ। 

ਜ਼ਿਆਦਾਤਰ ਹੋਰ ਕਰਮਚਾਰੀਆਂ ਵਾਸਤੇ, ਇਕ ਵਾਰੀ ਪਹਿਨ ਕੇ ਸੁੱਟਣ ਵਾਲੇ ਮਾਸਕ ਜਾਂ ਕੱਪੜੇ ਦੇ ਮਾਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹਨਾਂ ਵਿੱਚੋਂ ਕੋਈ ਵੀ ਚੋਣ ਤੁਹਾਡੇ ਚਿਹਰੇ ਉੱਤੇ ਨਜ਼ਦੀਕੀ ਸੀਲ ਨਹੀਂ ਬਣਾਉਂਦੀ, ਪਰ ਇਹ ਵੱਡੀਆਂ ਬੂੰਦਾਂ ਦੇ ਫੈਲਣ ਨੂੰ ਸੀਮਤ ਕਰਨ ਵਿੱਚ ਮਦਦ ਕਰਦੇ ਹਨ। 

ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ, ਕਿ ਤੁਹਾਡੇ ਕੰਮ ਵਾਸਤੇ ਸਭ ਤੋਂ ਸੁਰੱਖਿਅਤ ਮਾਸਕ ਕਿਹੜਾ ਹੈ, ਆਪਣੀ ਯੂਨੀਅਨ ਕੋਲੋਂ ਪਤਾ ਕਰੋ ਜਾਂ ਆਪਣੇ ਸਿਹਤ ਅਤੇ ਸੁਰੱਖਿਆ ਨੁਮਾਇੰਦੇ ਨੂੰ ਪੁੱਛੋ। 

ਮੈਂ ਸੁਰੱਖਿਅਤ ਤਰੀਕੇ ਨਾਲ ਮਾਸਕ ਕਿਵੇਂ ਪਹਿਨਾਂ? 

ਕੰਮ ਦੀ ਜਗ੍ਹਾ ਵਾਲੇ ਕਾਨੂੰਨ ਦੇ ਅਧੀਨ, PPE (ਮਾਸਕ ਦੇ ਸਮੇਤ) ਦੀ ਵਰਤੋਂ ਕਰਨ ਵਾਲੇ ਕਰਮਚਾਰੀਆਂ ਨੂੰ ਲਾਜ਼ਮੀ ਤੌਰ ਤੇ ਇਸ ਦੀ ਸਹੀ ਵਰਤੋਂ ਅਤੇ ਪਹਿਨਣ, ਅਤੇ ਇਸਨੂੰ ਸੰਭਾਲਣ ਅਤੇ ਸਾਂਭ-ਸੰਭਾਲ ਕਿਵੇਂ ਕਰਨੀ ਹੈ, ਦੇ ਬਾਰੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। 

ਜੇ ਤੁਸੀਂ ਕੰਮ ਉੱਤੇ ਮਾਸਕ ਪਹਿਨਦੇ ਹੋ, ਤਾਂ ਇਹ ਮਹੱਤਵਪੂਰਣ ਹੈ ਕਿ ਇਸ ਦੀ ਸਹੀ ਵਰਤੋਂ ਕੋਵਿਡ ਦੀ ਲਾਗ ਲੱਗਣ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਕੀਤੀ ਜਾਵੇ। ਇਸ ਵਿੱਚ ਸ਼ਾਮਲ ਹਨ: 

  • ਇਸ ਨੂੰ ਪਹਿਨਣ ਜਾਂ ਉਤਾਰਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਧੋਣਾ ਜਾਂ ਸੈਨੀਟਾਈਜ਼ ਕਰਨਾ 
  • ਇਹ ਯਕੀਨੀ ਬਨਾਉਣਾ ਕਿ ਮਾਸਕ ਤੁਹਾਡੇ ਨੱਕ ਅਤੇ ਮੂੰਹ ਨੂੰ ਢੱਕਦਾ ਹੈ, ਅਤੇ ਤੁਹਾਡੀ ਠੋਡੀ ਦੇ ਹੇਠਾਂ, ਤੁਹਾਡੇ ਨੱਕ ਦੇ ਉੱਪਰ ਅਤੇ ਤੁਹਾਡੇ ਚਿਹਰੇ ਦੇ ਪਾਸਿਆਂ ਉਪਰ ਚੰਗੀ ਤਰ੍ਹਾਂ ਪੂਰਾ ਆਉਂਦਾ ਹੈ 
  • ਇਸ ਨੂੰ ਪਹਿਨਣ ਜਾਂ ਉਤਾਰਨ ਦੌਰਾਨ ਆਪਣੇ ਮਾਸਕ ਦੇ ਅਗਲੇ ਹਿੱਸੇ ਨੂੰ ਨਾ ਛੂਹਣਾ 
  • ਇਕ ਵਾਰੀ ਵਰਤਣ ਵਾਲੇ ਮਾਸਕ ਦੀ ਮੁੜ ਵਰਤੋਂ ਨਾ ਕਰਨਾ, ਅਤੇ ਇਹਨਾਂ ਨੂੰ ਵਰਤੋਂ ਦੇ ਤੁਰੰਤ ਬਾਅਦ ਸੁਰੱਖਿਅਤ ਅਤੇ ਢੱਕੇ ਹੋਏ ਕੂੜੇਦਾਨ ਜਾਂ ਮਿਥੀ ਜਗ੍ਹਾ ਵਿੱਚ ਸੁੱਟਣਾ 
  • ਮੁੜ-ਵਰਤੋਂ ਵਾਲੇ ਮਾਸਕਾਂ ਨੂੰ ਧੋਣਾ ਅਤੇ ਸੁਕਾਉਣਾ 

ਕੀ ਮੈਨੂੰ ਕੰਮ ਉੱਤੇ ਆਪਣਾ ਖੁਦ ਦਾ PPE ਸਾਜ਼ੋ-ਸਮਾਨ ਲਿਆਉਣਾ ਪਵੇਗਾ? 

ਕੰਮ ਦੀ ਜਗ੍ਹਾ ਵਾਲੇ ਕਾਨੂੰਨ ਦੇ ਅਧੀਨ, ਇਮਪਲੋਇਰ ਕਰਮਚਾਰੀ ਨੂੰ ਬਿਨਾਂ ਕਿਸੇ ਕੀਮਤ ਦੇ ਲੋੜੀਂਦਾ PPE ਸਾਜ਼ੋ-ਸਮਾਨ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ। ਇਸ ਲਈ, ਜੇ ਤੁਹਾਡੇ ਕੰਮ ਦੀ ਜਗ੍ਹਾ ਵਿੱਚ ਚਿਹਰੇ ਨੂੰ ਢੱਕਣ ਦੀ ਲੋੜ ਹੁੰਦੀ ਹੈ, ਤਾਂ ਤੁਹਾਡੇ ਇਮਪਲੋਇਰ ਨੂੰ ਲਾਜ਼ਮੀ ਤੌਰ ਤੇ ਇਹਨਾਂ ਨੂੰ ਪ੍ਰਦਾਨ ਕਰਨਾ ਚਾਹੀਦਾ ਹੈ। ਜੇ ਉਹ ਅਜਿਹਾ ਨਹੀਂ ਕਰਦੇ, ਤਾਂ ਉਹ ਕਾਨੂੰਨ ਤੋੜ ਰਹੇ ਹਨ। 

ਜੇ ਤੁਹਾਡੇ ਕੰਮ ਵਾਲੀ ਜਗ੍ਹਾ ਵਿੱਚ ਮਾਸਕਾਂ ਦੀ ਸਪਲਾਈ ਬਾਰੇ ਤੁਹਾਨੂੰ ਕੋਈ ਚਿੰਤਾਵਾਂ ਹਨ, ਤਾਂ ਤੁਹਾਡੀ ਯੂਨੀਅਨ ਤੁਹਾਡਾ ਸਹਿਯੋਗ ਕਰ ਸਕਦੀ ਹੈ। ਸਲਾਹ ਵਾਸਤੇ ਆਸਟ੍ਰੇਲੀਅਨ ਕਰਮਚਾਰੀ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ।   

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy