Articles in this section:
Factsheet Categories:

ਪੈਨਲਟੀ ਰੇਟਸ ਅਤੇ ਭੱਤੇ

ਪੈਨਲਟੀ ਦੀਆਂ ਦਰਾਂ ਅਤੇ ਭੱਤੇ ਤੁਹਾਡੀ ਬਕਾਇਦਾ ਤਨਖਾਹ ਦੇ ਉਪਰੋਂ ਦੀ ਕੀਤੇ ਗਏ ਵਾਧੂ ਭੁਗਤਾਨ ਹਨ। ਉਨ੍ਹਾਂ ਦਾ ਉਦੇਸ਼ ਇਹ ਯਕੀਨੀ ਬਨਾਉਣਾ ਹੈ ਕਿ ਤੁਹਾਨੂੰ ਅਸੁਵਿਧਾਜਨਕ ਸਮਿਆਂ ‘ਤੇ ਜਾਂ ਖਤਰਨਾਕ ਜਾਂ ਅਣਸੁਖਾਵੀਆਂ ਸਥਿਤੀਆਂ ਵਿੱਚ ਕੰਮ ਕਰਨ ਲਈ ਮੁਆਵਜ਼ਾ ਦਿੱਤਾ ਜਾ ਰਿਹਾ ਹੈ।

ਇਸ ਦੇ ਬਹੁਤ ਸਾਰੇ ਵੱਖ-ਵੱਖ ਕਾਰਨ ਹਨ ਕਿ ਤੁਸੀਂ ਪੈਨਲਟੀ ਦੀਆਂ ਦਰਾਂ, ਜਾਂ ਭੱਤਿਆਂ, ਜਾਂ ਦੋਵਾਂ ਲਈ ਭੁਗਤਾਨ ਲੈਣ ਦੇ ਹੱਕਦਾਰ ਹੋ ਸਕਦੇ ਹੋ।

ਪੈਨਲਟੀ ਦੀਆਂ ਦਰਾਂ

ਪੈਨਲਟੀ ਦੀਆਂ ਦਰਾਂ ਵਾਧੂ ਭੁਗਤਾਨ ਹਨ, ਜੋ ਤੁਹਾਨੂੰ ਆਪਣੀ ਨਿਯਮਿਤ ਤਨਖਾਹ ਦੇ ਉਪਰੋਂ ਦੀ ਪ੍ਰਾਪਤ ਹੁੰਦੇ ਹਨ। ਉਹਨਾਂ ਦਾ ਉਦੇਸ਼ ਤੁਹਾਨੂੰ ਉਹਨਾਂ ਘੰਟਿਆਂ ਵਾਸਤੇ ਮੁਆਵਜ਼ਾ ਦੇਣਾ ਹੁੰਦਾ ਹੈ ਜਿੰਨ੍ਹਾਂ ਨੂੰ ਤੁਸੀਂ ਅਸੁਵਿਧਾਜਨਕ ਸਮਿਆਂ ‘ਤੇ ਕੰਮ ਕਰਨ ਵਿੱਚ ਬਿਤਾਉਂਦੇ ਹੋ, ਜਿਵੇਂ ਕਿ ਜਦੋਂ ਤੁਸੀਂ ਰਾਤ ਨੂੰ, ਹਫਤੇ ਦੇ ਅੰਤ ‘ਤੇ ਜਾਂ ਜਨਤਕ ਛੁੱਟੀ ਵਾਲੇ ਦਿਨ ਨੂੰ ਓਵਰਟਾਈਮ ਕਰਦੇ ਹੋ।

ਪੈਨਲਟੀ ਦੀਆਂ ਦਰਾਂ ਦੀ ਗਣਨਾ ਆਮ ਤੌਰ ‘ਤੇ ਤੁਹਾਡੀ ਨਿਯਮਤ ਤਨਖਾਹ ਦੇ ਪ੍ਰਤੀਸ਼ਤ ਵਜੋਂ ਕੀਤੀ ਜਾਂਦੀ ਹੈ। ‘ਡੇਢ ਗੁਣਾ ਸਮਾਂ’ ਵਰਗੇ ਸ਼ਬਦ ਆਮ ਹਨ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੀ ਬਕਾਇਦਾ ਤਨਖਾਹ ਦੇ 150% ‘ਤੇ ਭੁਗਤਾਨ ਕੀਤਾ ਜਾ ਰਿਹਾ ਹੈ।

ਤੁਹਾਡੇ ਉੱਤੇ ਬਿਲਕੁਲ ਕਿਹੜੀਆਂ ਦਰਾਂ ਲਾਗੂ ਹੁੰਦੀਆਂ ਹਨ, ਇਹ ਉਸ ਅਵਾਰਡ ਜਾਂ ਇਕਰਾਰਨਾਮੇ ਉੱਤੇ ਨਿਰਭਰ ਕਰਦੀਆਂ ਹਨ, ਜਿਸ ਦੇ ਅਧੀਨ ਤੁਹਾਡੀ ਕੰਮ ਵਾਲੀ ਜਗ੍ਹਾ ਆਉਂਦੀ ਹੈ।

1940 ਦੇ ਦਹਾਕੇ ਵਿੱਚ ਯੂਨੀਅਨ ਅੰਦੋਲਨ ਵੱਲੋਂ ਇਹਨਾਂ ਵਾਸਤੇ ਮੁਹਿੰਮ ਚਲਾਉਣ ਤੋਂ ਬਾਅਦ ਆਸਟ੍ਰੇਲੀਆ ਵਿੱਚ ਪੈਨਲਟੀ ਦੀਆਂ ਦਰਾਂ ਲਾਗੂ ਕੀਤੀਆਂ ਗਈਆਂ ਸਨ। ਹਾਲ ਹੀ ਦੇ ਸਾਲਾਂ ਵਿੱਚ, ਲਗਾਤਾਰ ਸਰਕਾਰਾਂ ਨੇ ਪੈਨਲਟੀ ਦੀਆਂ ਦਰਾਂ ‘ਤੇ ਹਮਲਾ ਕੀਤਾ ਹੈ, ਉਹ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਕਰਮਚਾਰੀਆਂ ਨੂੰ ਅਸੁਵਿਧਾਜਨਕ ਸਮੇਂ ‘ਤੇ ਕੰਮ ਕਰਨ ਲਈ ਅਦਾ ਕੀਤੀ ਜਾਂਦੀ ਰਕਮ ਨੂੰ ਘਟਾਇਆ ਜਾ ਸਕੇ।

 ਭੱਤੇ

ਭੱਤੇ ਵਿਸ਼ੇਸ਼ ਭੁਗਤਾਨ ਹਨ ਜੋ ਤੁਹਾਨੂੰ ਆਪਣੀ ਬਕਾਇਦਾ ਤਨਖਾਹ ਦੇ ਉਪਰੋਂ ਦੀ ਪ੍ਰਾਪਤ ਹੁੰਦੇ ਹਨ। ਇਹ ਯਕੀਨੀ ਬਨਾਉਣ ਲਈ ਮੌਜੂਦ ਹੁੰਦੇ ਹਨ ਕਿ ਤੁਸੀਂ ਉਹਨਾਂ ਚੀਜ਼ਾਂ ਵਾਸਤੇ ਖਰਚਾ ਨਹੀਂ ਕਰ ਰਹੇ ਹੋ, ਜਿੰਨ੍ਹਾਂ ਦੀ ਤੁਹਾਨੂੰ ਆਪਣਾ ਕੰਮ ਕਰਨ ਵਾਸਤੇ ਲੋੜ ਹੈ, ਜਿਵੇਂ ਕਿ ਔਜ਼ਾਰ, ਆਵਾਜਾਈ ਜਾਂ ਵਾਧੂ ਸਿਖਲਾਈ।

ਭੱਤੇ ਅਜਿਹੀਆਂ ਚੀਜ਼ਾਂ ਦੇ ਖ਼ਰਚਿਆਂ ਦੀ ਭਰਪਾਈ ਕਰ ਸਕਦੇ ਹਨ ਜਿਵੇਂ ਕਿ:

  • ਔਜ਼ਾਰ ਅਤੇ ਹੋਰ ਸਾਜ਼ੋ-ਸਾਮਾਨ ਜਿਸ ਦੀ ਤੁਹਾਨੂੰ ਆਪਣਾ ਕੰਮ ਕਰਨ ਲਈ ਲੋੜ ਹੈ
  • ਕੰਮ ਨਾਲ ਸਬੰਧਿਤ ਯਾਤਰਾ
  • ਕਾਰ ਜਿਸ ਦੀ ਵਰਤੋਂ ਤੁਸੀਂ ਕੰਮ ਲਈ ਕਰਦੇ ਹੋ
  • ਵਰਦੀਆਂ
  • ਫ਼ੋਨ ਜਿਸ ਦੀ ਤੁਸੀਂ ਕੰਮ ਵਾਸਤੇ ਵਰਤੋਂ ਕਰਦੇ ਹੋ
  • ਵਾਧੂ ਸਿਖਲਾਈ ਜਾਂ ਯੋਗਤਾਵਾਂ ਜੋ ਤੁਹਾਨੂੰ ਕੰਮ ਵਾਸਤੇ ਲੋੜੀਂਦੀਆਂ ਹਨ

ਜੇ ਤੁਹਾਨੂੰ ਖਤਰਨਾਕ ਜਾਂ ਅਣਸੁਖਾਵੀਆਂ ਸਥਿਤੀਆਂ ਵਿੱਚ ਕੰਮ ਕਰਨ ਦੀ ਲੋੜ ਹੈ, ਜਿਵੇਂ ਕਿ ਉਚਾਈ ‘ਤੇ ਜਾਂ ਮਿੱਟੀ-ਘੱਟੇ ਵਿੱਚ, ਤਾਂ ਤੁਹਾਨੂੰ ਭੱਤਾ ਵੀ ਦਿੱਤਾ ਜਾ ਸਕਦਾ ਹੈ।

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy