Articles in this section:
Factsheet Categories:

ਘੱਟੋ ਘੱਟ ਤਨਖਾਹਾਂ

ਘੱਟੋ ਘੱਟ ਤਨਖਾਹ ਉਹ ਸਭ ਤੋਂ ਘੱਟ ਰਕਮ ਹੈ ਜੋ ਤੁਹਾਨੂੰ ਨਿਸ਼ਚਿਤ ਕੰਮ ਕਰਨ ਲਈ ਅਦਾ ਕੀਤੀ ਜਾ ਸਕਦੀ ਹੈ।

ਵੱਖ-ਵੱਖ ਘੱਟੋ ਘੱਟ ਤਨਖਾਹਾਂ, ਵੱਖ-ਵੱਖ ਲੋਕਾਂ ਉੱਤੇ ਲਾਗੂ ਹੁੰਦੀਆਂ ਹਨ। ਕਿਹੜੀ ਘੱਟੋ ਘੱਟ ਤਨਖਾਹ ਤੁਹਾਡੇ ਉੱਤੇ ਲਾਗੂ ਹੁੰਦੀ ਹੈ, ਇਹ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੱਥੇ ਕੰਮ ਕਰਦੇ ਹੋ, ਤੁਸੀਂ ਕਿੰਨੀ ਉਮਰ ਦੇ ਹੋ, ਅਤੇ ਹੇਠਾਂ ਦੱਸੀਆਂ ਕੁਝ ਹੋਰ ਚੀਜ਼ਾਂ।

ਘੱਟੋ ਘੱਟ ਤਨਖਾਹਾਂ ਉਸ ਪ੍ਰਤੀ ਘੰਟੇ ਦੀ ਦਰ ਦੇ ਅਧਾਰ ਨੂੰ ਦਰਸਾਉਂਦੀਆਂ ਹਨ ਜੋ ਤੁਹਾਨੂੰ ਪ੍ਰਾਪਤ ਹੁੰਦੀਆਂ ਹਨ। ਉਹਨਾਂ ਵਿੱਚ ਵਾਧੂ ਰਕਮਾਂ ਸ਼ਾਮਲ ਨਹੀਂ ਹਨ ਜਿੰਨ੍ਹਾਂ ਦੇ ਤੁਸੀਂ ਬੋਨਸ, ਭੱਤੇ, ਜੁਰਮਾਨੇ ਦੀਆਂ ਦਰਾਂ ਜਾਂ ਕੈਜ਼ੂਅਲ ਲੋਡਿੰਗ ਵਜੋਂ ਹੱਕਦਾਰ ਹੋ ਸਕਦੇ ਹੋ। ਇਸ ਤਰ੍ਹਾਂ ਦੀਆਂ ਵਾਧੂ ਰਕਮਾਂ ਦਾ ਭੁਗਤਾਨ ਤੁਹਾਡੇ ਉੱਤੇ ਜੋ ਵੀ ਘੱਟੋ ਘੱਟ ਤਨਖਾਹ ਲਾਗੂ ਹੁੰਦੀ ਹੈ, ਲਾਜ਼ਮੀ ਉਸ ਦੇ ਉਪਰੋਂ ਦੀ ਕੀਤਾ ਜਾਣਾ ਚਾਹੀਦਾ ਹੈ।

ਰਾਸ਼ਟਰੀ ਘੱਟੋ ਘੱਟ ਤਨਖਾਹ

ਰਾਸ਼ਟਰੀ ਘੱਟੋ ਘੱਟ ਤਨਖਾਹ ਸਭ ਤੋਂ ਘੱਟ ਦਰ ਹੈ, ਜਿਸ ਉੱਤੇ ਤੁਹਾਨੂੰ ਭੁਗਤਾਨ ਕੀਤਾ ਜਾ ਸਕਦਾ ਹੈ, ਭਾਂਵੇਂ ਕਿ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ। ਕੇਵਲ ਉਹ ਕਰਮਚਾਰੀ ਜਿੰਨ੍ਹਾਂ ਨੂੰ ਰਾਸ਼ਟਰੀ ਘੱਟੋ ਘੱਟ ਤਨਖਾਹ ਤੋਂ ਘੱਟ ਤਨਖਾਹ ਦਿੱਤੀ ਜਾ ਸਕਦੀ ਹੈ ਉਹ ਹਨ:

  • 21 ਸਾਲ ਤੱਕ ਦੀ ਉਮਰ ਦੇ ਨੌਜਵਾਨ ਕਰਮਚਾਰੀ
  • ਸਹਾਇਤਾ ਵਾਲੀ ਤਨਖਾਹ ਪ੍ਰਣਾਲੀ ਉੱਤੇ ਕੰਮ ਕਰਦੇ ਕਰਮਚਾਰੀ
  • ਸ਼ਾਗਿਰਦ (ਅਪਰੈਂਟਿਸਜ਼) ਅਤੇ ਸਿਖਿਆਰਥੀ

ਹੋਰ ਹਰ ਕਿਸੇ ਲਈ, ਰਾਸ਼ਟਰੀ ਘੱਟੋ ਘੱਟ ਤਨਖਾਹ ਸਭ ਤੋਂ ਘੱਟ ਤਨਖਾਹ ਹੈ ਜੋ ਤੁਹਾਨੂੰ ਅਦਾ ਕੀਤੀ ਜਾ ਸਕਦੀ ਹੈ। ਤੁਹਾਡੇ ਮਾਲਕ ਲਈ ਤੁਹਾਨੂੰ ਘੱਟ ਭੁਗਤਾਨ ਕਰਨਾ ਗੈਰ-ਕਾਨੂੰਨੀ ਹੈ।

ਫੇਅਰ ਵਰਕ ਕਮਿਸ਼ਨ ਹਰ ਸਾਲ ਘੱਟੋ ਘੱਟ ਤਨਖਾਹ ਦੀ ਸਮੀਖਿਆ ਕਰਦਾ ਹੈ ਅਤੇ ਬਦਲਾਅ ਕਰਦਾ ਹੈ। ਯੂਨੀਅਨ ਅੰਦੋਲਨ ਇਸ ਨੂੰ ਵਧਾਉਣ ਲਈ ਮੁਹਿੰਮ ਚਲਾਉਂਦਾ ਹੈ, ਜਦੋਂ ਕਿ ਵੱਡੇ ਕਾਰੋਬਾਰ ਆਮ ਤੌਰ ‘ਤੇ ਇਸ ਨੂੰ ਉਹੀ ਰੱਖਣ ਜਾਂ ਘਟਾਉਣ ਲਈ ਜ਼ੋਰ ਲਗਾਉਂਦੇ ਹਨ।

1 ਜੁਲਾਈ 2021 ਤੋਂ ਲੈਕੇ, ਰਾਸ਼ਟਰੀ ਘੱਟੋ ਘੱਟ ਤਨਖਾਹ $20.33 ਪ੍ਰਤੀ ਘੰਟਾ ਜਾਂ $772.60 ਪ੍ਰਤੀ ਹਫਤਾ ਹੈ।ਤੋਂ ਲੈਕੇ1 ਜੁਲਾਈ 2021 ਤੱਕ, ਰਾਸ਼ਟਰੀ ਘੱਟੋ ਘੱਟ ਤਨਖਾਹ $20.33 ਪ੍ਰਤੀ ਘੰਟਾ ਜਾਂ $772.60 ਪ੍ਰਤੀ ਹਫਤਾ ਹੈ।

ਰਾਸ਼ਟਰੀ ਘੱਟੋ ਘੱਟ ਤਨਖਾਹ ਦੇ ਅਧੀਨ ਆਉਂਦੇ ਕੈਜ਼ੂਅਲ ਕਰਮਚਾਰੀਆਂ ਨੂੰ 25% ਵਾਧੂ ਤਨਖਾਹ ਮਿਲਦੀ ਹੈ।

ਅਵਾਰਡ ਅਤੇ ਇਕਰਾਰਨਾਮੇ ਦੀਆਂ ਤਨਖਾਹਾਂ

ਕੰਮ ਵਾਲੀਆਂ ਜ਼ਿਆਦਾਤਰ ਜਗ੍ਹਾਵਾਂ ਅਵਾਰਡ ਦੇ ਅਧੀਨ ਆਉਂਦੀਆਂ ਹਨ। ਅਵਾਰਡ, ਵਿਸ਼ੇਸ਼ ਉਦਯੋਗਾਂ ਲਈ ਘੱਟੋ ਘੱਟ ਤਨਖਾਹਾਂ ਨਿਰਧਾਰਤ ਕਰਦੇ ਹਨ, ਜੋ ਅਕਸਰ ਰਾਸ਼ਟਰੀ ਘੱਟੋ ਘੱਟ ਤਨਖਾਹ ਨਾਲੋਂ ਵੱਧ ਹੁੰਦੀਆਂ ਹਨ। 

ਕੁਝ ਕੰਮ ਵਾਲੀਆਂ ਜਗ੍ਹਾਵਾਂ ਉਦਯੋਗਿਕ ਸੌਦੇਬਾਜ਼ੀ ਸਮਝੌਤਿਆਂ ਦੇ ਅਧੀਨ ਵੀ ਹੁੰਦੀਆਂ ਹਨ। ਸਮਝੌਤੇ ਇਕ ਵਿਸ਼ੇਸ਼ ਕੰਮ ਵਾਲੀ ਜਗ੍ਹਾ ਜਾਂ ਉਦਯੋਗ ਲਈ ਤਨਖਾਹ ਦੀਆਂ ਦਰਾਂ ਨਿਰਧਾਰਤ ਕਰਦੇ ਹਨ। ਇਹ ਦਰਾਂ ਅਕਸਰ ਉਨ੍ਹਾਂ ਨਾਲੋਂ ਵੱਧ ਹੁੰਦੀਆਂ ਹਨ ਜੇ ਉਸ ਕੰਮ ਵਾਲੀ ਜਗ੍ਹਾ ਵਿੱਚ ਕੋਈ ਉਦਯੋਗਿਕ ਸੌਦੇਬਾਜ਼ੀ ਸਮਝੌਤਾ ਨਹੀਂ ਹੁੰਦਾ ਹੈ।

ਉਦਯੋਗਿਕ ਸੌਦੇਬਾਜ਼ੀ ਸਮਝੌਤਿਆਂ ਬਾਰੇ ਆਮ ਤੌਰ ‘ਤੇ ਯੂਨੀਅਨ ਵਾਲੇ ਕਰਮਚਾਰੀਆਂ ਦੁਆਰਾ ਗੱਲਬਾਤ ਕੀਤੀ ਜਾਂਦੀ ਹੈ। ਇਹ ਇਕ ਕਾਰਨ ਹੈ ਕਿ ਯੂਨੀਅਨ ਦੇ ਕਰਮਚਾਰੀਆਂ ਨੂੰ ਆਮ ਤੌਰ ‘ਤੇ ਗੈਰ-ਯੂਨੀਅਨ ਕਰਮਚਾਰੀਆਂ ਨਾਲੋਂ ਵਧੇਰੇ ਤਨਖਾਹ ਮਿਲਦੀ ਹੈ।

ਕੈਜ਼ੂਅਲ ਕਰਮਚਾਰੀ ਆਮ ਤੌਰ ‘ਤੇ ਛੁੱਟੀ ਅਤੇ ਹੋਰ ਹੱਕਦਾਰੀਆਂ ਨਾ ਮਿਲਣ ਦੀ ਪੂਰਤੀ ਕਰਨ ਲਈ ਅਵਾਰਡਾਂ ਅਤੇ ਸਮਝੌਤਿਆਂ ਦੇ ਅਧੀਨ ਤਨਖਾਹ ਦੀ ਲੋਡਿੰਗ, ਜਾਂ ਉੱਚੀ ਦਰ ਪ੍ਰਾਪਤ ਕਰਦੇ ਹਨ।

ਕਰਮਚਾਰੀਆਂ ਨੂੰ ਰੁਜ਼ਗਾਰ ਦੇ ਇਕਰਾਰਨਾਮੇ ਦੁਆਰਾ ਵੀ ਕਵਰ ਕੀਤਾ ਜਾ ਸਕਦਾ ਹੈ, ਜੋ ਦੁਬਾਰਾ ਤਨਖਾਹ ਦੀ ਉੱਚੀ ਦਰ ਪ੍ਰਦਾਨ ਕਰ ਸਕਦਾ ਹੈ।

ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਤੁਸੀਂ ਕਿਸੇ ਅਵਾਰਡ ਜਾਂ ਇਕਰਾਰਨਾਮੇ ਅਧੀਨ ਆਉਂਦੇ ਹੋ ਜਾਂ ਕਿਹੜਾ, ਤਾਂ ਆਪਣੀ ਯੂਨੀਅਨ ਨਾਲ ਸੰਪਰਕ ਕਰੋ

ਕਮਿਸ਼ਨ ਦੇ ਭੁਗਤਾਨ ਅਤੇ ਚੀਜ਼ਾਂ ਦੇ ਹਿਸਾਬ ਨਾਲ ਦਰਾਂ (ਪੀਸ ਰੇਟ)

ਕੁਝ ਨੌਕਰੀਆਂ ਇਸ ਅਨੁਸਾਰ ਭੁਗਤਾਨ ਕਰਦੀਆਂ ਹਨ ਕਿ ਤੁਸੀਂ ਕਿੰਨਾ ਕੰਮ ਕਰਦੇ ਹੋ, ਨਾ ਕਿ ਤੁਸੀਂ ਕਿੰਨੇ ਘੰਟੇ ਕੰਮ ਕਰਦੇ ਹੋ। ਅਕਸਰ ਇਹ ਨੌਕਰੀਆਂ ਅਜੇ ਵੀ ਕਿਸੇ ਅਵਾਰਡ ਜਾਂ ਸਮਝੌਤੇ ਦੇ ਅਧੀਨ ਆਉਂਦੀਆਂ ਹਨ, ਜਿਸ ਦਾ ਮਤਲਬ ਹੈ ਕਿ ਤੁਹਾਨੂੰ ਰਾਸ਼ਟਰੀ ਘੱਟੋ ਘੱਟ ਤਨਖਾਹ ਤੋਂ ਵੱਧ ਦਰ ਨਾਲ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ।

ਭਾਂਵੇਂ ਤੁਹਾਡੀ ਨੌਕਰੀ ਕਿਸੇ ਅਵਾਰਡ ਜਾਂ ਇਕਰਾਰਨਾਮੇ ਦੇ ਅਧੀਨ ਨਹੀਂ ਆਉਂਦੀ ਹੈ, ਤੁਹਾਡੇ ਰੁਜ਼ਗਾਰਦਾਤੇ ਵਾਸਤੇ ਤੁਹਾਨੂੰ ਰਾਸ਼ਟਰੀ ਘੱਟੋ ਘੱਟ ਤਨਖਾਹ ਨਾਲੋਂ ਘੱਟ ਭੁਗਤਾਨ ਕਰਨਾ ਉਚਿੱਤ ਨਹੀਂ ਹੈ। ਤੁਹਾਡੀ ਯੂਨੀਅਨ ਤੁਹਾਨੂੰ ਇਸ ਬਾਰੇ ਸਲਾਹ ਦੇ ਸਕਦੀ ਹੈ ਕਿ ਜੇ ਤੁਹਾਡਾ ਰੁਜ਼ਗਾਰਦਾਤਾ ਤੁਹਾਨੂੰ ਉਸ ਦਰ ਉੱਤੇ ਭੁਗਤਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਬਹੁਤ ਘੱਟ ਹੈ ਤਾਂ ਕੀ ਕਰਨਾ ਹੈ।

ਨੌਜਵਾਨ ਕਾਮੇ

ਵੱਖ-ਵੱਖ ਘੱਟੋ ਘੱਟ ਤਨਖਾਹਾਂ ਉਹਨਾਂ ਕਰਮਚਾਰੀਆਂ ਉੱਤੇ ਲਾਗੂ ਹੋ ਸਕਦੀਆਂ ਹਨ ਜੋ 21 ਸਾਲ ਤੋਂ ਘੱਟ ਉਮਰ ਦੇ ਹਨ।

ਨੌਜਵਾਨ ਕਰਮਚਾਰੀਆਂ ਲਈ ਘੱਟੋ ਘੱਟ ਤਨਖਾਹਾਂ ਦੀ ਗਣਨਾ ਰਾਸ਼ਟਰੀ ਘੱਟੋ ਘੱਟ ਤਨਖਾਹ ਦੇ ਪ੍ਰਤੀਸ਼ਤ ਵਜੋਂ ਕੀਤੀ ਜਾਂਦੀ ਹੈ। ਇਹ ਸੂਚੀ ਤੁਹਾਡੀ ਉਮਰ ਦੇ ਆਧਾਰ ‘ਤੇ, ਘੱਟੋ ਘੱਟ ਦਰ ਨੂੰ ਦਰਸਾਉਂਦੀ ਹੈ ਜੋ ਤੁਹਾਨੂੰ ਅਦਾ ਕੀਤੀ ਜਾ ਸਕਦੀ ਹੈ।

ਉਮਰਪ੍ਰਤੀਸ਼ਤਹਰ ਘੰਟੇ ਘੱਟੋ ਘੱਟ
16 ਤੋਂ ਘੱਟ36.8%$7.48
1647.3%$9.62
1757.8%$11.75
1868.3%$13.89
1982.5%$16.77
2097.7%$19.86

ਜੇ ਤੁਸੀਂ ਕੁਝ ਅਵਾਰਡਾਂ ਜਾਂ ਉਦਯੋਗਿਕ ਸੌਦੇਬਾਜ਼ੀ ਸਮਝੌਤਿਆਂ ਦੇ ਅਧੀਨ ਆਉਂਦੇ ਹੋ, ਤਾਂ ਨੌਜਵਾਨ ਕਰਮਚਾਰੀਆਂ ਨੂੰ ਅਦਾ ਕੀਤੀ ਜਾਂਦੀ ਪ੍ਰਤੀਸ਼ਤ ਵੱਖਰੀ ਹੋ ਸਕਦੀ ਹੈ ਅਤੇ ਤੁਸੀਂ ਨੌਜਵਾਨ ਕਾਮੇ ਦੀ ਘੱਟੋ ਘੱਟ ਤਨਖਾਹ ਦੀ ਬਜਾਏ ਪੂਰੀ ਬਾਲਗ ਵਾਲੀ ਘੱਟੋ ਘੱਟ ਤਨਖਾਹ ਦੇ ਹੱਕਦਾਰ ਹੋ ਸਕਦੇ ਹੋ।

ਸਹਾਇਤਾ ਪ੍ਰਾਪਤ ਤਨਖਾਹ ਪ੍ਰਣਾਲੀ

ਸਹਾਇਤਾ ਪ੍ਰਾਪਤ ਤਨਖਾਹ ਪ੍ਰਣਾਲੀ ਉਹਨਾਂ ਕਰਮਚਾਰੀਆਂ ਉੱਤੇ ਲਾਗੂ ਹੁੰਦੀ ਹੈ, ਜਿੰਨ੍ਹਾਂ ਨੂੰ ਅਪੰਗਤਾ ਹੈ ਜੋ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਨੂੰ ਘਟਾਉਂਦੀ ਹੈ।

ਜੇ ਤੁਸੀਂ ਸਹਾਇਤਾ ਪ੍ਰਾਪਤ ਤਨਖਾਹ ਪ੍ਰਣਾਲੀ ਉੱਤੇ ਹੋ, ਤਾਂ ਤੁਹਾਡੀ ਘੱਟੋ ਘੱਟ ਤਨਖਾਹ ਦੀ ਗਣਨਾ ਉਸ ਦੇ ਪ੍ਰਤੀਸ਼ਤ ਵਜੋਂ ਕੀਤੀ ਜਾਵੇਗੀ ਜੋ ਅਪੰਗਤਾ ਤੋਂ ਬਿਨਾਂ ਕੋਈ ਕਮਾਏਗਾ ਜੇ ਉਹ ਉਹੀ ਕੰਮ ਕਰ ਰਹੇ ਸਨ।

ਇਹ ਫੈਸਲਾ ਕਰਨਾ ਸਮਾਜਕ ਸੇਵਾਵਾਂ ਦੇ ਵਿਭਾਗ ਉੱਤੇ ਨਿਰਭਰ ਕਰਦਾ ਹੈ ਕਿ ਕੀ ਤੁਹਾਨੂੰ ਸਹਾਇਤਾ ਪ੍ਰਾਪਤ ਤਨਖਾਹ ਪ੍ਰਣਾਲੀ ਦਰ ਵਾਲਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ – ਤੁਹਾਡਾ ਮਾਲਕ ਇਹ ਫੈਸਲਾ ਨਹੀਂ ਕਰ ਸਕਦਾ। ਇਹ ਵੀ ਸਮਾਜਕ ਸੇਵਾਵਾਂ ਦੇ ਵਿਭਾਗ ਦੇ ਹੱਥ ਵਿੱਚ ਹੈ ਕਿ ਉਹ ਤੁਹਾਡੀ ਸਮਰੱਥਾ ਦਾ ਮੁਲਾਂਕਣ ਕਰੇ ਅਤੇ ਇਹ ਫੈਸਲਾ ਕਰੇ ਕਿ ਤੁਹਾਨੂੰ ਕਿਹੜੀ ਦਰ ਉੱਤੇ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। 

ਸ਼ਾਗਿਰਦੀ (ਅਪਰੈਂਟਸ਼ਿਪ) ਅਤੇ ਸਿੱਖਿਆਰਥੀ

ਵੱਖ-ਵੱਖ ਘੱਟੋ ਘੱਟ ਤਨਖਾਹਾਂ ਉਹਨਾਂ ਕਰਮਚਾਰੀਆਂ ਉੱਤੇ ਲਾਗੂ ਹੁੰਦੀਆਂ ਹਨ ਜੋ ਰਜਿਸਟਰਡ ਸਿਖਲਾਈ ਸਮਝੌਤੇ ਦੇ ਅਧੀਨ ਹੁੰਦੇ ਹਨ, ਜਿਵੇਂ ਕਿ ਸ਼ਾਗਿਰਦੀ ਜਾਂ ਸਿੱਖਿਆਰਥੀ।

ਇਹ ਘੱਟੋ ਘੱਟ ਤਨਖਾਹਾਂ ਇਸ ਗੱਲ ਉੱਤੇ ਨਿਰਭਰ ਕਰਦੀਆਂ ਹਨ ਕਿ ਤੁਸੀਂ ਕੀ ਕੰਮ ਕਰ ਰਹੇ ਹੋ ਅਤੇ ਤੁਸੀਂ ਕਿੰਨੀ ਉਮਰ ਦੇ ਹੋ। ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਕਿਸਮ ਦਾ ਕੰਮ ਕਰ ਰਹੇ ਹੋ, ਤੁਹਾਡੀ ਘੱਟੋ ਘੱਟ ਤਨਖਾਹ ਤੁਹਾਡੇ ਉੱਥੇ ਬਿਤਾਏ ਸਮੇਂ ਦੇ ਹਿਸਾਬ ਨਾਲ ਵੀ ਵੱਧ ਸਕਦੀ ਹੈ। ਇਹ ਇਸ ਲਈ ਵੀ ਵੱਧ ਸਕਦੀ ਹੈ ਕਿਉਂਕਿ ਤੁਸੀਂ ਆਪਣਾ ਕੰਮ ਕਰਨ ਵਿੱਚ ਬਿਹਤਰ ਹੁੰਦੇ ਜਾਂਦੇ ਹੋ।

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy