ਲੰਮੀ ਸੇਵਾ ਵਾਲੀ ਛੁੱਟੀ
Thanks for entering your email, you can read your factsheet here.
Across all industries and workplaces, over two-million workers in unions across Australia continue to negotiate higher pay to ensure all members get a fair wage for a fair day’s work. Join your union today and make it happen.ਕਿਸੇ ਰੁਜ਼ਗਾਰਦਾਤੇ ਨਾਲ ਸੇਵਾ ਦੀ ਲੰਬੀ ਮਿਆਦ ਦੇ ਬਾਅਦ, ਕਰਮਚਾਰੀਆਂ ਨੂੰ ਲੰਬੀ ਸੇਵਾ ਵਾਲੀ ਛੁੱਟੀ ਦਾ ਹੱਕ ਹੁੰਦਾ ਹੈ। ਕੁਝ ਪ੍ਰਾਂਤਾਂ ਅਤੇ ਕੇਂਦਰੀ ਪ੍ਰਦੇਸ਼ਾਂ ਵਿੱਚ, ਹੋ ਸਕਦਾ ਹੈ ਕਿ ਤੁਹਾਨੂੰ ਲੰਬੀ ਸੇਵਾ ਵਾਲੀ ਛੁੱਟੀ ਦਾ ਵੀ ਹੱਕ ਹੋਵੇ ਭਾਂਵੇਂ ਕਿ ਤੁਸੀਂ ਆਪਣਾ ਰੁਜ਼ਗਾਰਦਾਤਾ ਬਦਲ ਵੀ ਲੈਂਦੇ ਹੋ, ਜਾਂ ਤੁਸੀਂ ਕੋਈ ਸਾਧਾਰਣ ਕਰਮਚਾਰੀ (ਕੈਜ਼ੂਅਲ) ਹੋ।
ਇਹ ਹੱਕਦਾਰੀ ਕੌਮੀ ਰੁਜ਼ਗਾਰ ਮਿਆਰਾਂ (NES) ਦਾ ਹਿੱਸਾ ਬਣਦੀ ਹੈ। ਆਸਟ੍ਰੇਲੀਆ ਵਿੱਚ ਅਜੇ ਤੱਕ ਲੰਬੀ ਸੇਵਾ ਦਾ ਕੋਈ ਇਕਸਾਰ ਮਿਆਰ ਨਹੀਂ ਹੈ। ਹਰੇਕ ਰਾਜ ਅਤੇ ਕੇਂਦਰੀ ਪ੍ਰਦੇਸ਼ ਦੇ ਹੇਠ ਲਿਖਿਆਂ ਵਾਸਤੇ ਵੱਖ-ਵੱਖ ਮਿਆਰ ਹੁੰਦੇ ਹਨ:
- ਲੰਬੀ ਸੇਵਾ ਵਾਲੀ ਛੁੱਟੀ ਪ੍ਰਾਪਤ ਕਰਨ ਲਈ ਤੁਹਾਨੂੰ ਕਿੰਨ੍ਹੇ ਕੁ ਸਮੇਂ ਤੱਕ ਕੰਮ ਕਰਨ ਦੀ ਲੋੜ ਹੈ
- ਲੰਬੀ ਸੇਵਾ ਵਾਲੀ ਛੁੱਟੀ ਵਿੱਚ ਤੁਹਾਨੂੰ ਕਿੰਨ੍ਹੀ ਕੁ ਛੁੱਟੀ ਮਿਲੇਗੀ
ਲੰਬੀ ਸੇਵਾ ਵਾਲੀ ਛੁੱਟੀ ਦੀਆਂ ਹੱਕਦਾਰੀਆਂ ਤੁਹਾਡੇ ਪ੍ਰਾਂਤ ਅਤੇ ਕੇਂਦਰੀ ਪ੍ਰਦੇਸ਼ ਵਿਚਲੇ ਕਾਨੂੰਨਾਂ, ਜਾਂ ਤੁਹਾਡੇ ਅਵਾਰਡ, ਉਦਯੋਗਿਕ ਇਕਰਾਰਨਾਮੇ ਜਾਂ ਹੋਰ ਪੰਜੀਕਿਰਤ ਇਕਰਾਰਨਾਮੇ ਉੱਤੇ ਨਿਰਭਰ ਕਰਨਗੀਆਂ। ਆਪਣੀਆਂ ਹੱਕਦਾਰੀਆਂ ਦੇ ਅਨੁਸਾਰ, ਤੁਸੀਂ ਹੇਠ ਲਿਖਿਆਂ ਦੇ ਯੋਗ ਹੋ ਸਕਦੇ ਹੋ:
- 7-15 ਸਾਲਾਂ ਦੀ ਲਗਾਤਾਰ ਸੇਵਾ ਦੀ ਮਿਆਦ ਦੇ ਬਾਅਦ ਲੰਬੀ ਸੇਵਾ ਵਾਲੀ ਛੁੱਟੀ ਤੱਕ ਪਹੁੰਚ ਕਰਨੀ
- ਆਪਣੇ ਸਾਧਾਰਣ ਤਨਖਾਹ ਵਾਲੀ ਦਰ ਦੇ ਅੱਧੇ ਪੱਧਰ ‘ਤੇ, ਲੰਬੀ ਸੇਵਾ ਵਾਲੀ ਦੁੱਗਣੀ ਛੁੱਟੀ ਦੀ ਮਿਆਦ ਲਈ ਬੇਨਤੀ ਕਰਨੀ
- ਆਪਣੀ ਲੰਬੀ ਸੇਵਾ ਵਾਲੀ ਛੁੱਟੀ ਦੇ ਕੁਝ ਹਿੱਸੇ ਤੱਕ ਇੱਕੋ ਸਮੇਂ ਪਹੁੰਚ ਕਰਨ ਦੀ ਬਜਾਏ ਵੱਖ-ਵੱਖ ਸਮਿਆਂ ‘ਤੇ ਪਹੁੰਚ ਕਰਨੀ
ਜ਼ਿਆਦਾਤਰ ਮਾਮਲਿਆਂ ਵਿੱਚ, ਕਰਮਚਾਰੀ ਅਤੇ ਰੁਜ਼ਗਾਰਦਾਤੇ ਨੂੰ ਲਾਜ਼ਮੀ ਤੌਰ ‘ਤੇ ਲਿਖਤੀ ਰੂਪ ਵਿੱਚ ਸਹਿਮਤ ਹੋਣਾ ਚਾਹੀਦਾ ਹੈ ਕਿ ਛੁੱਟੀ ਕਦੋਂ ਅਤੇ ਕਿੰਨ੍ਹੇ ਕੁ ਸਮੇਂ ਵਾਸਤੇ ਲਈ ਜਾਵੇਗੀ।
ਤੁਸੀਂ ਆਪਣੀਆਂ ਲੰਬੀ ਸੇਵਾ ਵਾਲੀ ਛੁੱਟੀ ਦੀਆਂ ਹੱਕਦਾਰੀਆਂ ਬਾਰੇ ਸਲਾਹ ਵਾਸਤੇ ਆਪਣੀ ਯੂਨੀਅਨ ਨਾਲ ਸੰਪਰਕ ਕਰ ਸਕਦੇ ਹੋ। ਜਾਂ ਆਪਣੀਆਂ ਹੱਕਦਾਰੀਆਂ ਦੀ ਜਾਂਚ ਕਰਨ ਲਈ, ਆਪਣੇ ਪ੍ਰਾਂਤ ਜਾਂ ਕੇਂਦਰੀ ਪ੍ਰਦੇਸ਼ ਵਿੱਚ ਲੰਬੀ ਸੇਵਾ ਵਾਲੀ ਛੁੱਟੀ ਵਾਲੇ ਅਦਾਰੇ ਨਾਲ ਸੰਪਰਕ ਕਰੋ:
- ACT - Access Canberra
- NSW - NSW Industrial Relations
- NT - NT Government
- QLD - Queensland Industrial Relations
- SA – SafeWork SA
- TAS - WorkSafe Tasmania
- VIC - Business Victoria
- WA - Department of Mines, Industry Regulation and Safety
ਆਧੁਨਿਕ ਤੋਂ ਪਹਿਲੇ (ਪ੍ਰੀ-ਮੌਡਰਨ) ਅਵਾਰਡ ਅਤੇ ਲੰਬੀ ਸੇਵਾ ਵਾਲੀ ਛੁੱਟੀ
ਆਧੁਨਿਕ ਤੋਂ ਪਹਿਲਾ ਅਵਾਰਡ ਕੋਈ ਵੀ ਉਹ ਰੁਜ਼ਗਾਰ ਅਵਾਰਡ ਹੁੰਦਾ ਹੈ, ਜੋ 1 ਜਨਵਰੀ 2010 ਤੋਂ ਪਹਿਲਾਂ ਮੌਜੂਦ ਸੀ। ਜੇ ਤੁਹਾਡਾ ਰੁਜ਼ਗਾਰ ਕਿਸੇ ਆਧੁਨਿਕ ਤੋਂ ਪਹਿਲੇ ਅਵਾਰਡ ਦੇ ਅਧੀਨ ਹੈ, ਤਾਂ ਪ੍ਰਾਂਤ ਅਤੇ ਕੇਂਦਰੀ ਪ੍ਰਦੇਸ਼ ਦੀਆਂ ਲੰਬੀ ਸੇਵਾ ਵਾਲੀਆਂ ਹੱਕਦਾਰੀਆਂ ਲਾਗੂ ਨਹੀਂ ਹੁੰਦੀਆਂ ਹਨ।
ਆਧੁਨਿਕ ਤੋਂ ਪਹਿਲੇ ਸੰਘੀ (ਫ਼ੈਡਰਲ) ਅਵਾਰਡਾਂ ਵਿੱਚ ਲੰਬੀ ਸੇਵਾ ਵਾਲੀ ਛੁੱਟੀ ਦੇ ਹੱਕ ਸ਼ਾਮਲ ਹੋਣਗੇ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਛੁੱਟੀ ਪ੍ਰਾਪਤ ਕਰਨ ਲਈ ਕਿਸੇ ਕਰਮਚਾਰੀ ਨੂੰ ਕਿੰਨੇ ਸਮੇਂ ਤੱਕ ਕੰਮ ਕਰਨ ਦੀ ਲੋੜ ਹੈ, ਅਤੇ ਉਹਨਾਂ ਨੂੰ ਕਿੰਨ੍ਹੀ ਕੁ ਰਕਮ ਮਿਲੇਗੀ।
ਆਧੁਨਿਕ ਤੋਂ ਪਹਿਲੇ ਅਵਾਰਡ ਦੇ ਅਧੀਨ ਆਪਣੀਆਂ ਲੰਬੀ ਸੇਵਾ ਵਾਲੀਆਂ ਛੁੱਟੀ ਦੀਆਂ ਹੱਕਦਾਰੀਆਂ ਨੂੰ ਲੱਭਣ ਲਈ, ਤੁਸੀਂ ਫੇਅਰ ਵਰਕ ਕਮਿਸ਼ਨ ਅਵਾਰਡ ਡੈਟਾਬੇਸ ਨੂੰ ਲੱਭ ਸਕਦੇ ਹੋ।
ਕੁਝ ਮਾਮਲਿਆਂ ਵਿੱਚ, ਆਧੁਨਿਕ ਤੋਂ ਪਹਿਲੇ ਵਾਲਾ ਅਵਾਰਡ ਲਾਗੂ ਨਹੀਂ ਹੋ ਸਕਦਾ ਹੈ, ਜੇਕਰ ਕੋਈ ਹੋਰ ਇਕਰਾਰਨਾਮਾ ਲਾਗੂ ਹੁੰਦਾ ਹੈ ਜਿਵੇਂ ਕਿ ਉਦਯੋਗਿਕ ਇਕਰਾਰਨਾਮਾ ਜਾਂ ਹੋਰ ਪੰਜੀਕਿਰਤ ਇਕਰਾਰਨਾਮਾ।
ਤੁਹਾਡੀ ਯੂਨੀਅਨ ਲੰਬੀ ਸੇਵਾ ਵਾਲੀਆਂ ਤੁਹਾਡੀਆਂ ਛੁੱਟੀ ਦੀਆਂ ਹੱਕਦਾਰੀਆਂ ਬਾਰੇ ਤੁਹਾਨੂੰ ਸਲਾਹ ਦੇ ਸਕਦੀ ਹੈ।
Enter your email to access our expert workplace information
Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.
Don’t worry: our factsheets will always remain free, thanks to the solidarity of the union movement.