Articles in this section:
Factsheet Categories:

ਛੁੱਟੀ ਦੀਆਂ ਹੱਕਦਾਰੀਆਂ 

ਛੁੱਟੀ ਕੰਮ ਤੋਂ ਦੂਰ ਰਹਿਣ ਵਾਲਾ ਸਮਾਂ ਹੈ, ਜੋ ਕਈ ਕਾਰਨਾਂ ਕਰਕੇ ਲਈ ਜਾ ਸਕਦੀ ਹੈ, ਜਿਵੇਂ ਕਿ ਬਿਮਾਰ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਨਾ ਜਾਂ ਛੁੱਟੀਆਂ ਤੇ ਘੁੰਮਣ ਜਾਣਾ। ਛੁੱਟੀ ਦੀਆਂ ਘੱਟੋ ਘੱਟ ਹੱਕਦਾਰੀਆਂਰਾਸ਼ਟਰੀ ਰੁਜ਼ਗਾਰ ਮਿਆਰਾਂ ਵਿੱਚ ਸ਼ਾਮਲ ਹਨ। 

ਤੁਹਾਡੇ ਅਵਾਰਡ, ਉਦਯੋਗਿਕ ਇਕਰਾਰਨਾਮੇ, ਰਜਿਸਟਰਡ ਇਕਰਾਰਨਾਮੇ, ਜਾਂ ਨੌਕਰੀ ਦੇ ਇਕਰਾਰਨਾਮੇ ਵਿੱਚ ਛੁੱਟੀ ਦੀਆਂ ਵਾਧੂ ਹੱਕਦਾਰੀਆਂ ਸ਼ਾਮਲ ਹੋ ਸਕਦੀਆਂ ਹਨ। ਹਾਲਾਂਕਿ, ਕੋਵਿਡ-19 ਮਹਾਂਮਾਰੀ ਦੇ ਜਵਾਬ ਵਿੱਚ, ਛੁੱਟੀਆਂ ਦੀਆਂ ਹੱਕਦਾਰੀਆਂ ਵਿੱਚ ਕੁਝ ਤਬਦੀਲੀਆਂ ਆਈਆਂ ਹਨ। 

 

ਮਹਾਂਮਾਰੀ ਆਫਤ ਲਈ ਛੁੱਟੀਆਂ ਦਾ ਭੁਗਤਾਨ

ਜੇ ਤੁਹਾਨੂੰ ਕੋਵਿਡ-19 ਕਰਕੇ ਕਿਸੇ ਨੂੰ ਸਵੈ-ਇਕਾਂਤ ਵਿੱਚ ਰਹਿਣ, ਕੁਆਰੰਟੀਨ ਜਾਂ ਦੇਖਭਾਲ ਕਰਨ ਲਈ ਕੰਮ ਤੋਂ ਛੁੱਟੀ ਲੈਣ ਦੀ ਲੋੜ ਹੈ, ਤਾਂ ਤੁਸੀਂ ਮਹਾਂਮਾਰੀ ਛੁੱਟੀ ਦਾ ਆਫ਼ਤ ਭੁਗਤਾਨ ਲਈ ਯੋਗ ਹੋ ਸਕਦੇ ਹੋ। 

ਰਾਸ਼ਟਰਮੰਡਲ (ਕੌਮਨਵੈਲਥ) ਦੁਆਰਾ ਫੰਡ ਕੀਤਾ ਗਿਆ, ਮਹਾਂਮਾਰੀ ਛੁੱਟੀ ਦਾ ਆਫ਼ਤ ਭੁਗਤਾਨ, ਹਰੇਕ 7 ਦਿਨਾਂ ਦੀ ਮਿਆਦ ਵਾਸਤੇ, $ 750 ਦੀ ਇਕ ਵਾਰੀ ਦਿੱਤੇ ਜਾਣ ਵਾਲਾ ਭੁਗਤਾਨ ਹੈ। ਇਹ ਉਦੋਂ ਮਿਲਦਾ ਹੈ, ਜਦੋਂ ਕਿਸੇ ਕਰਮਚਾਰੀ ਨੂੰ ਸਵੈ-ਇਕਾਂਤ ਵਿੱਚ ਰਹਿਣ, ਕੁਆਰੰਟੀਨ ਕਰਨ ਜਾਂ ਕਿਸੇ ਦੀ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ। 

ਭੁਗਤਾਨ ਸਾਰੇ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਦੇ ਕਰਮਚਾਰੀਆਂ ਲਈ ਉਪਲਬਧ ਹੈ, ਜਿੰਨ੍ਹਾਂ ਨੂੰ ਕਿਸੇ ਸਿਹਤ ਅਧਿਕਾਰੀ ਨੇ 7 ਦਿਨਾਂ ਲਈ ਸਵੈ-ਇਕਾਂਤ ਵਿੱਚ ਰਹਿਣ, ਜਾਂ ਕੁਆਰੰਟੀਨ ਕਰਨ ਦਾ ਨਿਰਦੇਸ਼ ਦਿੱਤਾ ਹੈ, ਅਤੇ ਜੋ ਹੇਠ ਲਿਖੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ: 

  • ਤੁਹਾਨੂੰ ਕਰੋਨਾਵਾਇਰਸ ਹੈ (ਕੋਵਿਡ-19) 
  • ਤੁਸੀਂ ਉਸ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਹੋ ਜਿਸ ਨੂੰ ਕੋਵਿਡ-19 ਹੈ 
  • ਤੁਸੀਂ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਦੀ ਦੇਖਭਾਲ ਕਰਦੇ ਹੋ, ਜਿਸ ਨੂੰ ਕੋਵਿਡ-19 ਹੈ 
  • ਤੁਸੀਂ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਦੀ ਦੇਖਭਾਲ ਕਰਦੇ ਹੋ, ਜੋ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਰਿਹਾ ਹੈ ਜਿਸ ਨੂੰ ਕੋਵਿਡ-19 ਹੈ 
  • ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ, ਜਿਸ ਨੂੰ ਕੋਵਿਡ-19 ਹੈ, ਤਾਂ ਵੀ ਤੁਸੀਂ ਯੋਗ ਹੋ ਸਕਦੇ ਹੋ। 

ਭੁਗਤਾਨ ਪ੍ਰਾਪਤ ਕਰਨ ਲਈ, ਤੁਹਾਨੂੰ ਹੇਠ ਲਿਖੀਆਂ ਸਾਰੀਆਂ ਸ਼ਰਤਾਂ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ: 

  • ਤੁਸੀਂ ਘੱਟੋ ਘੱਟ 17 ਸਾਲ ਦੇ ਹੋ, ਅਤੇ ਕਿਸੇ ਰਾਜ ਜਾਂ ਕੇਂਦਰੀ ਪ੍ਰਦੇਸ਼ ਵਿੱਚ ਰਹਿੰਦੇ ਹੋ 
  • ਤੁਸੀਂ ਆਸਟ੍ਰੇਲੀਆਈ ਦੇ ਵਸਨੀਕ ਹੋ, ਜਾਂ ਤੁਹਾਡੇ ਕੋਲ ਵੀਜ਼ਾ ਹੈ, ਜੋ ਤੁਹਾਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ 
  • ਤੁਸੀਂ ਕੰਮ ਉੱਤੇ ਨਹੀਂ ਜਾ ਸਕਦੇ ਅਤੇ ਆਮਦਨ ਨਹੀਂ ਕਮਾ ਸਕਦੇ ਹੋ 
  • ਤੁਹਾਡੇ ਕੋਲ ਕੋਈ ਉਚਿਤ ਛੁੱਟੀ ਦੀਆਂ ਹੱਕਦਾਰੀਆਂ ਨਹੀਂ ਹਨ, ਜਿਸ ਵਿੱਚ ਮਹਾਂਮਾਰੀ ਦੀ ਬਿਮਾਰੀ ਵਾਲੀ ਛੁੱਟੀ, ਨਿੱਜੀ ਛੁੱਟੀ ਜਾਂ ਕਿਸੇ ਹੋਰ ਵਿਅਕਤੀ ਦੀ ਦੇਖਭਾਲ ਕਰਨ ਵਾਲੀ ਛੁੱਟੀ ਸ਼ਾਮਲ ਹੈ 
  • ਕੁਆਰੰਟੀਨ ਦੀ ਤੁਹਾਡੀ ਮਿਆਦ 5 ਜੁਲਾਈ 2020 (ਵਿਕਟੋਰੀਆ), 22 ਅਗਸਤ 2020 (ਤਸਮਾਨੀਆ), 11 ਸਤੰਬਰ 2020 (ਪੱਛਮੀ ਆਸਟ੍ਰੇਲੀਆ) ਜਾਂ 17 ਸਤੰਬਰ 2020 (ਨਿਊ ਸਾਊਥ ਵੇਲਜ਼) ਤੋਂ ਬਾਅਦ ਦੀ ਹੈ। 

ਮਹਾਂਮਾਰੀ ਛੁੱਟੀ ਦੇ ਆਫ਼ਤ ਭੁਗਤਾਨ ਦਾ ਦਾਅਵਾ ਕਰਨ ਲਈ ਸਰਵਿਸ ਆਸਟਰੇਲੀਆ ਨਾਲ ਸਿੱਧਾ ਸੰਪਰਕ ਕਰੋ। 

ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਮਹਾਂਮਾਰੀ ਦੌਰਾਨ ਤੁਹਾਨੂੰ ਕਿਹੜੀ ਸਹਾਇਤਾ ਉਪਲਬਧ ਹੈ, ਤਾਂ ਵਧੇਰੇ ਜਾਣਕਾਰੀ ਲਈ ਸਲਾਹ ਵਾਸਤੇ ਆਪਣੀ ਯੂਨੀਅਨ ਜਾਂ ਆਸਟ੍ਰੇਲੀਆ ਦੀਆਂ ਯੂਨੀਅਨਾਂ ਦੇ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ।   

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy