ਜੌਬਕੀਪਰ ਭੁਗਤਾਨ
Thanks for entering your email, you can read your factsheet here.
Across all industries and workplaces, over two-million workers in unions across Australia continue to negotiate higher pay to ensure all members get a fair wage for a fair day’s work. Join your union today and make it happen.ਜੌਬਕੀਪਰ ਭੁਗਤਾਨ ਇਕ ਤਨਖਾਹ ਵਾਲੀ ਸਬਸਿਡੀ ਸੀ, ਜੋ ਕੋਵਿਡ-19 ਸੰਕਟ ਦੌਰਾਨ ਕਰਮਚਾਰੀਆਂ ਅਤੇ ਕਾਰੋਬਾਰਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤੀ ਗਈ ਸੀ। ਜੌਬਕੀਪਰ ਸਕੀਮ ਦੇ ਅਧੀਨ, ਰਜਿਸਟਰਡ ਹੋਏ ਇਮਪਲੋਇਰ ਨੂੰ ਹਰੇਕ ਯੋਗ ਕਾਮੇ ਵਾਸਤੇ ਪੰਦਰਵਾੜੇ ਵਾਲੇ ਭੁਗਤਾਨ ਮਿਲੇ ਸਨ। ਇਹ ਭੁਗਤਾਨ, ਤਨਖਾਹਾਂ ਦੀ ਲਾਗਤ ਨੂੰ ਪੂਰਾ ਕਰਨ ਅਤੇ ਸੰਕਟ ਦੌਰਾਨ ਕਰਮਚਾਰੀਆਂ ਨੂੰ ਰੁਜ਼ਗਾਰ ਦੇਣ ਲਈ ਸੀ।
ਆਸਟ੍ਰੇਲੀਆ ਦੇ ਯੂਨੀਅਨ ਅੰਦੋਲਨ ਵੱਲੋਂ ਚਲਾਈ ਸਖਤ ਸੰਘਰਸ਼ ਵਾਲੀ ਮੁਹਿੰਮ ਤੋਂ ਬਾਅਦ, ਕੇਂਦਰੀ ਸਰਕਾਰ ਨੇ ਜੌਬਕੀਪਰ ਭੁਗਤਾਨ ਦੇਣਾ ਸ਼ੁਰੂ ਕੀਤਾ ਸੀ। ਮੁਹਿੰਮ ਦੇ ਇਸ ਯਤਨ ਦੀ ਬਦੌਲਤ, ਕੋਵਿਡ-19 ਸੰਕਟ ਦੇ ਆਰਥਿਕ ਪ੍ਰਭਾਵ ਦੇ ਬਾਵਜੂਦ ਲੱਖਾਂ ਕਰਮਚਾਰੀ ਨੌਕਰੀ ਉੱਤੇ ਲੱਗੇ ਰਹੇ।
ਬਹੁਤ ਸਾਰੇ ਕਾਰੋਬਾਰ ਮੁੜ-ਬਹਾਲੀ ਤੋਂ ਬਹੁਤ ਦੂਰ ਹਨ, ਅਤੇ ਖਜ਼ਾਨਾ ਵਿਭਾਗ ਨੇ ਨੌਕਰੀਆਂ ਘਟ ਹੋਣ ਕਰਕੇ ਨੁਕਸਾਨ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਇਸ ਦੇ ਬਾਵਜੂਦ, ਸਰਕਾਰ ਨੇ 28 ਮਾਰਚ, 2021 ਨੂੰ ਜੌਬਕੀਪਰ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ।
11 ਲੱਖ ਕਰਮਚਾਰੀਆਂ ਨੇ ਆਪਣਾ ਜੌਬਕੀਪਰ ਭੁਗਤਾਨ ਗੁਆ ਦਿੱਤਾ ਹੈ, ਅਤੇ ਖਜ਼ਾਨੇ ਦੇ ਮੁਖੀ ਨੇ ਅੰਦਾਜ਼ਾ ਲਗਾਇਆ ਹੈ ਕਿ ਪ੍ਰੋਗਰਾਮ ਦੇ ਖਤਮ ਹੋਣ ਦੇ ਨਤੀਜੇ ਵਜੋਂ 1,00,000 ਤੋਂ 1,50,000 ਕਰਮਚਾਰੀਆਂ ਦੀ ਨੌਕਰੀ ਚਲੀ ਜਾਵੇਗੀ।
ਬਾਕੀ ਦਸ ਲੱਖ ਕਰਮਚਾਰੀਆਂ ਵਿੱਚੋਂ, ਲੱਖਾਂ ਲੋਕਾਂ ਦੇ ਕੰਮ ਦੇ ਘੰਟਿਆਂ, ਸ਼ਿਫਟਾਂ ਅਤੇ ਤਨਖਾਹਾਂ ਗੁਆਉਣ ਦੀ ਸੰਭਾਵਨਾ ਹੈ।
ਹਾਲਾਂਕਿ ਅਰਥ ਵਿਵਸਥਾ ਦੇ ਕੁਝ ਹਿੱਸਿਆਂ ਨੇ ਮੁੜ ਬਹਾਲੀ ਕਰ ਲਈ ਹੈ, ਪਰ ਬਹੁਤ ਸਾਰੇ, ਜਿਵੇਂ ਕਿ ਐਵੀਏਸ਼ਨ ਖੇਤਰ, ਅਜੇ ਵੀ ਤਨਖਾਹ ਵਾਲੀਆਂ ਸਬਸਿਡੀਆਂ ਉੱਤੇ ਬਹੁਤ ਜ਼ਿਆਦਾ ਨਿਰਭਰ ਹਨ।
ਆਸਟਰੇਲੀਆ ਦਾ ਯੂਨੀਅਨ ਅੰਦੋਲਨ, ਲੋਕਾਂ ਨੂੰ ਕੰਮ ਉੱਤੇ ਰੱਖੀ ਰੱਖਣ ਅਤੇ ਕੰਮ ਕਰਨ ਵਾਲੇ ਲੋਕਾਂ ਦੇ ਹੱਥਾਂ ਵਿੱਚ ਪੈਸੇ ਰੱਖਣ ਲਈ ਲਗਾਤਾਰ ਲੜ ਰਿਹਾ ਹੈ।
ਜੌਬਕੀਪਰ ਸਕੀਮ ਦੇ ਬਾਰੇ ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਆਪਣੀ ਯੂਨੀਅਨ ਜਾਂ ਆਸਟ੍ਰੇਲੀਅਨ ਯੂਨੀਅਨਾਂ ਦੇ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ।
Enter your email to access our expert workplace information
Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.
Don’t worry: our factsheets will always remain free, thanks to the solidarity of the union movement.