Articles in this section:
Factsheet Categories:

ਪਰਿਵਾਰਕ ਅਤੇ ਘਰੇਲੂ ਹਿੰਸਾ ਛੁੱਟੀ 

ਪਰਿਵਾਰਕ ਅਤੇ ਘਰੇਲੂ ਹਿੰਸਾ ਬਹੁਤ ਸਾਰੇ ਲੋਕਾਂ ਵਾਸਤੇ ਇਕ ਵਹਿਸ਼ੀਆਨਾ ਹਕੀਕਤ ਹੈ। ਆਸਟ੍ਰੇਲੀਆ ਵਿੱਚ ਹਰ ਹਫ਼ਤੇ, ਘਰੇਲੂ ਹਿੰਸਾ ਦੇ ਨਤੀਜੇ ਵਜੋਂ ਇਕ ਔਰਤ ਦੀ ਮੌਤ ਹੋ ਜਾਵੇਗੀ। 

ਘਰੇਲੂ ਅਤੇ ਪਰਿਵਾਰਕ ਹਿੰਸਾ ਕਿਸੇ ਜੀਵਨ-ਸਾਥੀ ਦੁਆਰਾ, ਅਤੇ ਨਾਲ ਹੀ ਨਾਲ ਤੁਹਾਡੇ ਪਰਿਵਾਰ ਦੇ ਕਿਸੇ ਨਜ਼ਦੀਕੀ ਜੀਅ ਦੁਆਰਾ, ਜਾਂ ਤੁਹਾਡੇ ਨਾਲ ਰਹਿਣ ਵਾਲੇ ਕਿਸੇ ਹੋਰ ਵਿਅਕਤੀ ਦੁਆਰਾ ਕੀਤੀ ਜਾ ਸਕਦੀ ਹੈ। 

ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਇਹ ਮੁੱਦਾ ਕੇਵਲ ਸਰੀਰਕ ਹਿੰਸਾ ਤੱਕ ਹੀ ਸੀਮਤ ਨਹੀਂ ਹੈ। ਧਮਕੀਆਂ, ਹੇਰਾਫੇਰੀ ਅਤੇ ਮਨੋਵਿਗਿਆਨਕ ਅਤੇ ਭਾਵਨਾਤਮਕ ਤੌਰ ‘ਤੇ ਸ਼ੋਸ਼ਣਕਾਰੀ ਵਿਵਹਾਰ ਦੀਆਂ ਹੋਰ ਕਿਸਮਾਂ, ਸਾਰੀਆਂ ਹੀ ਘਰੇਲੂ ਦੁਰਵਿਵਹਾਰ ਦੀਆਂ ਕਿਸਮਾਂ ਹਨ। 

ਦੁਰਵਿਵਹਾਰ ਵਾਲੇ ਰਿਸ਼ਤੇ ਨੂੰ ਛੱਡਣਾ ਮੁਸ਼ਕਿਲ ਹੁੰਦਾ ਹੈ, ਅਤੇ ਆਮ ਤੌਰ ‘ਤੇ ਕੰਮ ਤੋਂ ਛੁੱਟੀ ਲੈਣ ਦੀ ਲੋੜ ਪੈਂਦੀ ਹੈ। ਸਹਾਇਤਾ ਸੇਵਾਵਾਂ ਤੱਕ ਪਹੁੰਚ ਕਰਨ ਅਤੇ ਹੋਰ ਜ਼ਰੂਰੀ ਇੰਤਜ਼ਾਮ ਕਰਨ ਨੂੰ ਸਮਾਂ ਲੱਗਦਾ ਹੈ, ਅਤੇ ਪੀੜਤਾਂ ਨੂੰ ਵਿੱਤੀ ਬੋਝ ਉਠਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਹੈ। 

2018 ਵਿੱਚ, ACTU ਫੇਅਰ ਵਰਕ ਕਮਿਸ਼ਨ ਕੋਲ ਇਕ ਕੇਸ ਲੈ ਕੇ ਗਈ ਸੀ, ਜਿਸ ਦਾ ਸਿੱਟਾ ਪੰਜ ਦਿਨਾਂ ਲਈ ਬਿਨਾਂ ਤਨਖਾਹ ਵਾਲੀ ਪਰਿਵਾਰਕ ਅਤੇ ਘਰੇਲੂ ਹਿੰਸਾ ਛੁੱਟੀ ਦੇ ਰੂਪ ਵਿੱਚ ਨਿਕਲਿਆ ਸੀ, ਜੋ ਕਿ ਸਾਰੇ ਕਰਮਚਾਰੀਆਂ ਵਾਸਤੇ ਹੱਕ ਬਣ ਗਈ। ਯੂਨੀਅਨ ਦੀ ਲਹਿਰ ਇਸ ਛੁੱਟੀ ਨੂੰ ਦਸ ਦਿਨਾਂ ਤੱਕ ਵਧਾਉਣ ਅਤੇ ਤਨਖਾਹ ਦਿੱਤੇ ਜਾਣ ਵਾਸਤੇ ਲਗਾਤਾਰ ਮੁਹਿੰਮ ਚਲਾ ਰਹੀ ਹੈ। 

  

ਤੁਹਾਡੇ ਅਧਿਕਾਰ 

ਸਾਰੇ ਕਰਮਚਾਰੀਆਂ ਨੂੰ, ਜਿਸ ਵਿੱਚ ਕਦੇ-ਕਦਾਈਂ ਕੰਮ ਕਰਨ ਵਾਲੇ (ਕੈਜ਼ੂਅਲ) ਵੀ ਸ਼ਾਮਲ ਹਨ, ਨੂੰ ਹਰ ਸਾਲ ਪੰਜ ਦਿਨਾਂ ਦੀ ਬਿਨਾਂ ਤਨਖਾਹ ਵਾਲੀ ਪਰਿਵਾਰਕ ਅਤੇ ਘਰੇਲੂ ਹਿੰਸਾ ਛੁੱਟੀ ਦਾ ਹੱਕ ਹੈ। ਬਹੁਤ ਸਾਰੇ ਅਵਾਰਡ ਅਤੇ ਉਦਯੋਗਿਕ ਇਕਰਾਰਨਾਮੇ ਤੁਹਾਨੂੰ ਦਸ ਦਿਨਾਂ ਦੀ ਤਨਖਾਹ ਸਮੇਤ ਛੁੱਟੀ ਤੱਕ ਪਹੁੰਚ ਕਰਨ ਦਾ ਅਧਿਕਾਰ ਦਿੰਦੇ ਹਨ। 

ਛੁੱਟੀਆਂ ਦੀਆਂ ਕੁਝ ਹੋਰ ਕਿਸਮਾਂ ਦੇ ਉਲਟ, ਪਰਿਵਾਰਕ ਅਤੇ ਘਰੇਲੂ ਹਿੰਸਾ ਛੁੱਟੀ ਸਮਾਂ ਪਾ ਕੇ ਇਕੱਠੀ ਨਹੀਂ ਹੁੰਦੀ ਹੈ। ਹਰ ਸਾਲ ਦੇ ਸ਼ੁਰੂ ਵਿੱਚ ਘੱਟੋ ਘੱਟ ਪੰਜ ਦਿਨਾਂ ਦੀ ਛੁੱਟੀ ਤੁਹਾਡੇ ਖਾਤੇ ਵਿੱਚ ਜੋੜੀ ਜਾਂਦੀ ਹੈ। 

ਜਦੋਂ ਤੁਸੀਂ ਆਪਣੀ ਨੌਕਰੀ ਛੱਡਦੇ ਹੋ ਤਾਂ ਤੁਹਾਨੂੰ ਅਣਵਰਤੇ ਦਿਨਾਂ ਵਾਸਤੇ ਤਨਖਾਹ ਵੀ ਨਹੀਂ ਮਿਲਦੀ, ਇਸ ਕਰਕੇ ਇਹ ਯਕੀਨੀ ਬਣਾਓ ਕਿ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਤੁਸੀਂ ਇਸ ਛੁੱਟੀ ਨੂੰ ਲੈ ਲਵੋ। 

ਜੇ ਤੁਹਾਨੂੰ ਪੰਜ ਤੋਂ ਵਧੇਰੇ ਦਿਨਾਂ ਦੀ ਛੁੱਟੀ ਦੀ ਲੋੜ ਹੈ, ਤਾਂ ਜ਼ਿਆਦਾਤਰ ਵਾਜਬ ਰੁਜ਼ਗਾਰਦਾਤਿਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਤੁਹਾਡੀ ਸਹਾਇਤਾ ਕਰਨੀ ਚਾਹੀਦੀ ਹੈ। ਜੇ ਤੁਹਾਡਾ ਰੁਜ਼ਗਾਰਦਾਤਾ ਤੁਹਾਨੂੰ ਤਨਖਾਹ ਸਮੇਤ ਵਧੇਰੇ ਦਿਨਾਂ ਦੀ ਛੁੱਟੀ ਦੀ ਪੇਸ਼ਕਸ਼ ਨਹੀਂ ਕਰ ਸਕਦਾ, ਤਾਂ ਤੁਹਾਡੇ ਕੋਲ ਬਿਨਾਂ ਤਨਖਾਹ ਵਾਲੀ ਘਰੇਲੂ ਅਤੇ ਪਰਿਵਾਰਕ ਹਿੰਸਾ ਛੁੱਟੀ ਲੈਣ ਦਾ ਵਿਕਲਪ ਵੀ ਹੁੰਦਾ ਹੈ।    

ਮਦਦ ਦੀ ਮੰਗ ਕਰਨਾ

ਜੇ ਤੁਸੀਂ ਘਰੇਲੂ ਸ਼ੋਸ਼ਣ ਮਹਿਸੂਸ ਕਰ ਰਹੇ ਹੋ ਅਤੇ ਤੁਹਾਨੂੰ ਆਪਣੇ ਰੁਜ਼ਗਾਰਦਾਤੇ ਨਾਲ ਗੱਲਬਾਤ ਕਰਨ ਵਿੱਚ ਮਦਦ ਦੀ ਲੋੜ ਹੈ, ਤਾਂ ਤੁਹਾਡੀ ਯੂਨੀਅਨ ਤੁਹਾਡੀ ਮਦਦ ਕਰਨ ਵਾਸਤੇ ਮੌਜੂਦ ਹੈ। ਮੁਫ਼ਤ, ਗੁਪਤ ਸਲਾਹ ਅਤੇ ਸਹਾਇਤਾ ਵਾਸਤੇ ਤੁਸੀਂ ਸਾਨੂੰ 1300 486 466 ਉੱਤੇ ਫ਼ੋਨ ਵੀ ਕਰ ਸਕਦੇ ਹੋ। 

ਜੇ ਤੁਹਾਨੂੰ ਅਜਿਹੀ ਸਹਾਇਤਾ ਦੀ ਲੋੜ ਹੈ, ਜੋ ਤੁਹਾਡੇ ਕੰਮ ਨਾਲ ਸਬੰਧਿਤ ਨਹੀਂ ਹੈ, ਤਾਂ 1800 Respect ਘਰੇਲੂ ਸ਼ੋਸ਼ਣ ਦੇ ਪੀੜਤਾਂ ਨੂੰ ਮੁਫ਼ਤ, ਗੁਪਤ ਸਹਾਇਤਾ ਪ੍ਰਦਾਨ ਕਰਦੀ ਹੈ। 

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy