Articles in this section:
Factsheet Categories:

ਭਾਈਚਾਰਕ ਸੇਵਾ ਵਾਲੀ ਛੁੱਟੀ 

ਸਾਰੇ ਕਰਮਚਾਰੀਆਂ ਨੂੰ ਨਿਆਂ-ਮੰਡਲ (ਜਿਊਰੀ) ਦੀ ਡਿਊਟੀ ਵਿੱਚ ਹਾਜ਼ਰ ਹੋਣ ਲਈ ਜਾਂ ਸਵੈ-ਸੇਵਕ ਵਜੋਂ ਸੰਕਟਕਾਲੀਨ ਸੇਵਾਵਾਂ ਵਿੱਚ ਸਹਿਯੋਗ ਕਰਨ ਵਾਲੀਆਂ ਸਰਗਰਮੀਆਂ ਵਾਸਤੇ ਭਾਈਚਾਰਕ ਸੇਵਾ ਵਾਲੀ ਛੁੱਟੀ ਲੈਣ ਦਾ ਹੱਕ ਹੈ। 

ਸਿਵਾਏ ਨਿਆਂ-ਮੰਡਲ (ਜਿਊਰੀ) ਦੀ ਡਿਊਟੀ ਵਿੱਚ ਹਾਜ਼ਰ ਹੋਣ ਲਈ, ਭਾਈਚਾਰਕ ਸੇਵਾ ਵਾਲੀ ਛੁੱਟੀ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ। 

ਜਦ ਤੁਸੀਂ ਸਰਗਰਮੀ ਵਿੱਚ ਹਿੱਸਾ ਲੈ ਰਹੇ ਹੋਵੋ ਅਤੇ ਵਾਜਬ ਮਾਤਰਾ ਵਿੱਚ ਯਾਤਰਾ ਅਤੇ ਆਰਾਮ ਕਰਨ ਦੇ ਸਮੇਂ ਵਾਸਤੇ ਤੁਹਾਨੂੰ ਭਾਈਚਾਰਕ ਸੇਵਾ ਵਾਲੀ ਛੁੱਟੀ ਲੈਣ ਦਾ ਹੱਕ ਹੈ। ਤੁਹਾਡੇ ਵੱਲੋਂ ਲਈ ਜਾ ਸਕਦੀ ਭਾਈਚਾਰਕ ਸੇਵਾ ਵਾਲੀ ਛੁੱਟੀ ਦੀ ਮਾਤਰਾ ਦੀ ਕੋਈ ਸੀਮਾ ਨਹੀਂ ਹੈ। 

ਭਾਈਚਾਰਕ ਸੇਵਾ ਵਾਲੀ ਛੁੱਟੀ ਲੈਣ ਤੋਂ ਪਹਿਲਾਂ, ਤੁਹਾਨੂੰ ਲਾਜ਼ਮੀ ਤੌਰ ‘ਤੇ ਜਿੰਨੀ ਜਲਦੀ ਸੰਭਵ ਹੋਵੇ ਆਪਣੇ ਰੁਜ਼ਗਾਰਦਾਤੇ ਨੂੰ ਇਹ ਦੱਸਣਾ ਚਾਹੀਦਾ ਹੈ: 

  • ਤੁਸੀਂ ਭਾਈਚਾਰਕ ਛੁੱਟੀ ਕਦੋਂ ਲਓਗੇ 
  • ਤੁਸੀਂ ਕਿੰਨ੍ਹੇ ਕੁ ਸਮੇਂ ਤੱਕ ਭਾਈਚਾਰਕ ਛੁੱਟੀ ‘ਤੇ ਰਹਿਣ ਦੀ ਉਮੀਦ ਕਰਦੇ ਹੋ 

ਤੁਹਾਨੂੰ ਇਸ ਗੱਲ ਦੇ ਸਬੂਤ ਪ੍ਰਦਾਨ ਕਰਵਾਉਣ ਲਈ ਕਿਹਾ ਜਾ ਸਕਦਾ ਹੈ, ਕਿ ਤੁਹਾਨੂੰ ਭਾਈਚਾਰਕ ਸੇਵਾ ਵਾਲੀ ਛੁੱਟੀ ਲੈਣ ਦਾ ਹੱਕ ਹੈ। ਜੇ ਤੁਸੀਂ ਵਿਸ਼ਵਾਸ਼ ਕਰਦੇ ਹੋ ਕਿ ਤੁਹਾਨੂੰ ਗੈਰ-ਵਾਜਬ ਤਰੀਕੇ ਨਾਲ ਭਾਈਚਾਰਕ ਸੇਵਾ ਵਾਲੀ ਛੁੱਟੀ ਲੈਣ ਤੋਂ ਰੋਕਿਆ ਗਿਆ ਹੈ ਤਾਂ ਸਲਾਹ ਵਾਸਤੇ ਆਪਣੀ ਯੂਨੀਅਨ ਨਾਲ ਸੰਪਰਕ ਕਰੋ। 

  

ਸਵੈ-ਸੇਵਕ ਸੰਕਟਕਾਲੀਨ ਸੇਵਾਵਾਂ 

ਭਾਈਚਾਰਕ ਸੇਵਾ ਵਾਲੀ ਛੁੱਟੀ ਲੈਣ ਦਾ ਤੁਹਾਡਾ ਅਧਿਕਾਰ ਇਸ ਗੱਲ ‘ਤੇ ਨਿਰਭਰ ਕਰੇਗਾ, ਕਿ ਤੁਸੀਂ ਕਿਸ ਸੰਸਥਾ ਵਾਸਤੇ ਸਵੈ-ਸੇਵਕ ਬਣ ਰਹੇ ਹੋ ਅਤੇ ਤੁਸੀਂ ਕਿਸ ਕਿਸਮ ਦੀ ਸਰਗਰਮੀ ਕਰ ਰਹੇ ਹੋਵੋਗੇ। 

ਭਾਈਚਾਰਕ ਸੇਵਾ ਵਾਲੀ ਛੁੱਟੀ ਵਾਸਤੇ ਯੋਗ ਹੋਣ ਲਈ, ਤੁਹਾਨੂੰ ਲਾਜ਼ਮੀ ਤੌਰ ‘ਤੇ ਕਿਸੇ ਮਾਨਤਾ ਪ੍ਰਾਪਤ ਸੰਕਟਕਾਲੀਨ ਪ੍ਰਬੰਧਨ ਸੰਸਥਾ, ਜਿਵੇਂ ਕਿ ਕੰਟਰੀ ਫਾਇਰ ਅਥਾਰਟੀ (CFA) ਜਾਂ ਸਟੇਟ ਐਮਰਜੈਂਸੀ ਸੇਵਾ (SES) ਵਾਸਤੇ ਸਵੈ-ਸੇਵਕ ਬਣਨਾ ਚਾਹੀਦਾ ਹੈ। ਮਾਨਤਾ ਪ੍ਰਾਪਤ ਸੰਕਟਕਾਲੀਨ ਪ੍ਰਬੰਧ ਸੰਸਥਾ ਵਿੱਚ ਇਹ ਸ਼ਾਮਲ ਹਨ: 

  • ਕੋਈ ਅਜਿਹੀ ਸੰਸਥਾ ਜਿਸ ਦੀ ਸਰਕਾਰ ਵੱਲੋਂ ਤਿਆਰ ਕੀਤੀ ਸੰਕਟਕਾਲੀਨ/ਕੁਦਰਤੀ ਆਫਤ ਯੋਜਨਾ ਦੇ ਅਧੀਨ ਭੂਮਿਕਾ ਹੁੰਦੀ ਹੈ 
  • ਅੱਗ-ਬੁਝਾਊ, ਸਿਵਲ ਰੱਖਿਆ ਜਾਂ ਬਚਾਅ ਕੇ ਕੱਢਣ ਵਾਲੀ ਸੰਸਥਾ 
  • ਸੰਕਟਕਾਲਾਂ ਜਾਂ ਕੁਦਰਤੀ ਆਫਤਾਂ ਦਾ ਹੁੰਗਾਰਾ ਭਰਨ ਵਿੱਚ ਸ਼ਾਮਲ ਕੋਈ ਹੋਰ ਸੰਸਥਾ 

ਤੁਸੀਂ ਭਾਈਚਾਰਕ ਸੇਵਾ ਵਾਲੀ ਛੁੱਟੀ ਨੂੰ ਮਨਜ਼ੂਰਸ਼ੁਦਾ ਸਰਗਰਮੀਆਂ ਵਾਸਤੇ ਕੇਵਲ ਤਾਂ ਹੀ ਵਰਤ ਸਕਦੇ ਹੋ, ਜੇਕਰ ਹੇਠ ਲਿਖੀਆਂ ਸਾਰੀਆਂ ਸ਼ਰਤਾਂ ਦੀ ਪੂਰਤੀ ਕੀਤੀ ਜਾਂਦੀ ਹੈ: 

  • ਇਹ ਸਰਗਰਮੀ ਕਿਸੇ ਕੁਦਰਤੀ ਆਫਤ ਜਾਂ ਕਿਸੇ ਹੋਰ ਸੰਕਟਕਾਲ ਦੇ ਹੁੰਗਾਰੇ ਵਜੋਂ ਹੁੰਦੀ ਹੈ 
  • ਤੁਸੀਂ ਇਸ ਕਿਰਿਆ ਨੂੰ ਸਵੈ-ਸੇਵਕ ਵਜੋਂ ਕਰ ਰਹੇ ਹੋ 
  • ਤੁਹਾਨੂੰ ਸਰਗਰਮੀ ਕਰਨ ਦੀ ਬੇਨਤੀ ਕੀਤੀ ਗਈ ਸੀ 
  • ਤੁਸੀਂ ਕਿਸੇ ਮਾਨਤਾ ਪ੍ਰਾਪਤ ਸੰਕਟਕਾਲੀਨ ਪ੍ਰਬੰਧ ਕਰਨ ਵਾਲੀ ਸੰਸਥਾ ਦੇ ਮੈਂਬਰ ਹੋ, ਜਾਂ ਇਸ ਨਾਲ ਜੁੜੇ ਹੋਏ ਹੋ 

  

ਨਿਆਂ-ਮੰਡਲ (ਜਿਊਰੀ) ਦੀ ਡਿਊਟੀ 

ਤੁਹਾਨੂੰ ਉਸ ਸਮੇਂ ਵਾਸਤੇ ਛੁੱਟੀ ਲੈਣ ਦਾ ਹੱਕ ਹੈ ਜਦ ਤੁਸੀਂ ਨਿਆਂ-ਮੰਡਲ (ਜਿਊਰੀ) ਦੀ ਡਿਊਟੀ ‘ਤੇ ਹੁੰਦੇ ਹੋ। ਜਿਊਰੀ ਦੀ ਡਿਊਟੀ ਦੇ ਪਹਿਲੇ 10 ਦਿਨਾਂ ਵਾਸਤੇ, ਤੁਸੀਂ ‘ਬਣਦੀ ਤਨਖਾਹ’ (make-up pay) ਦੇ ਹੱਕਦਾਰ ਹੋ। ਇਸ ਦਾ ਮਤਲਬ ਇਹ ਹੈ ਕਿ ਜਿਊਰੀ ਦੀ ਡਿਊਟੀ ਵਾਸਤੇ ਤੁਹਾਨੂੰ ਸਰਕਾਰ ਵੱਲੋਂ ਜੋ ਭੁਗਤਾਨ ਕੀਤਾ ਜਾਂਦਾ ਹੈ ਅਤੇ ਜੇ ਤੁਸੀਂ ਕੰਮ ਕੀਤਾ ਹੁੰਦਾ ਤਾਂ ਤੁਹਾਡੀ ਤਨਖਾਹ ਦੀ ਮੂਲ ਦਰ ਕੀ ਹੁੰਦੀ, ਦੋਵਾਂ ਦੇ ਵਿਚਕਾਰ ਫਰਕ ਵਾਸਤੇ ਤੁਹਾਡੇ ਰੁਜ਼ਗਾਰਦਾਤੇ ਨੂੰ ਲਾਜ਼ਮੀ ਤੌਰ ‘ਤੇ ਤੁਹਾਨੂੰ ਭੁਗਤਾਨ ਕਰਨਾ ਚਾਹੀਦਾ ਹੈ। 10 ਦਿਨਾਂ ਤੋਂ ਵਧੇਰੇ ਸਮੇਂ ਦੌਰਾਨ ਜਿਊਰੀ ਦੀ ਡਿਊਟੀ ਵਾਸਤੇ ਕਿਸੇ ਵੀ ਛੁੱਟੀ ਦਾ ਭੁਗਤਾਨ ਨਹੀਂ ਕੀਤਾ ਜਾਂਦਾ। 

ਇਸ ਤੋਂ ਇਲਾਵਾ, ਕੁਝ ਪ੍ਰਾਂਤਾਂ ਅਤੇ ਕੇਂਦਰੀ ਪ੍ਰਦੇਸ਼ਾਂ ਦੇ ਜਿਊਰੀ ਦੀ ਡਿਊਟੀ ਵਾਸਤੇ ਆਪਣੇ ਖੁਦ ਦੇ ਕਾਨੂੰਨ ਹੁੰਦੇ ਹਨ ਜੋ ਵਧੇਰੇ ਲਾਭ ਪ੍ਰਦਾਨ ਕਰਵਾਉਂਦੇ ਹਨ। 

ਇਸ ਬਾਰੇ ਵਧੇਰੇ ਜਾਣਕਾਰੀ ਵਾਸਤੇ ਆਪਣੀ ਯੂਨੀਅਨ ਨਾਲ ਸੰਪਰਕ ਕਰੋ ਕਿ ਜਿਊਰੀ ਦੀ ਡਿਊਟੀ ਦੌਰਾਨ ਤੁਹਾਨੂੰ ਕਿਸ ਚੀਜ਼ ਦਾ ਹੱਕ ਹੈ। 

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy