Articles in this section:
Factsheet Categories:

ਅਨਿਯਮਤ (ਕੈਜ਼ੂਅਲ) ਕਰਮਚਾਰੀ ਹੱਕਦਾਰੀਆਂ  

ਅਨਿਯਮਤ (ਕੈਜ਼ੂਅਲ) ਕਰਮਚਾਰੀ, ਤਨਖਾਹ ਵਾਲੀ ਛੁੱਟੀ ਜਾਂ ਨੌਕਰੀ ਖਤਮ ਕਰਨ ਦੇ ਨੋਟਿਸ ਵਾਸਤੇ ਤਨਖਾਹ ਵਰਗੀਆਂ ਜ਼ਿਆਦਾਤਰ ਕਿਸਮਾਂ ਦੀਆਂ ਤਨਖਾਹਾਂ ਦੇ ਹੱਕਦਾਰ ਨਹੀਂ ਹਨ। ਪਰ, ਉਹ ਸੁਰੱਖਿਅਤ ਕੰਮ ਕਰਨ ਵਾਲੀ ਜਗ੍ਹਾ, ਭੇਦਭਾਵ ਤੋਂ ਆਜ਼ਾਦੀ ਅਤੇ ਬਿਨਾਂ ਤਨਖਾਹ ਵਾਲੀ ਮਾਪਿਆਂ ਦੀ ਛੁੱਟੀ ਦੇ ਹੱਕਦਾਰ ਹਨ। 

ਕੁਝ ਹਾਲਾਤਾਂ ਵਿੱਚ, ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਕੋਲ ਲੰਬੀ ਸੇਵਾ ਵਾਲੀ ਛੁੱਟੀ, ਅਣਉਚਿੱਤ ਬਰਖਾਸਤਗੀ ਤੋਂ ਸੁਰੱਖਿਆ ਅਤੇ ਸਥਾਈ ਕੰਮ ਵਿੱਚ ਤਬਦੀਲੀ ਲਈ ਬੇਨਤੀ ਕਰਨ ਦੇ ਅਧਿਕਾਰ ਵੀ ਹੁੰਦੇ ਹਨ। 

ਫੇਅਰ ਵਰਕ ਕਾਨੂੰਨ ਦੇ ਅਧੀਨ, ਅਨਿਯਮਤ (ਕੈਜ਼ੂਅਲ) ਕਰਮਚਾਰੀ ਇਹਨਾਂ ਦੇ ਹੱਕਦਾਰ ਹਨ: 

ਉਹਨਾਂ ਦੇ ਅਵਾਰਡ ਜਾਂ ਇਕਰਾਰਨਾਮੇ ਉੱਤੇ ਨਿਰਭਰ ਕਰਦੇ ਹੋਏ, ਕੁਝ ਅਨਿਯਮਤ (ਕੈਜ਼ੂਅਲ) ਕਰਮਚਾਰੀ ਇਹਨਾਂ ਦੇ ਵੀ ਹੱਕਦਾਰ ਹੋ ਸਕਦੇ ਹਨ: 

  • ਸਥਾਈ ਕਰਮਚਾਰੀਆਂ ਵਾਂਗ ਆਰਾਮ ਕਰਨ ਦੀਆਂ ਛੁੱਟੀਆਂ, ਜਿਸ ਵਿੱਚ ਹਰ ਪੰਜ ਘੰਟਿਆਂ ਦੇ ਕੰਮ ਲਈ ਘੱਟੋ ਘੱਟ 30 ਮਿੰਟ ਦਾ ਬਿਨਾਂ ਤਨਖਾਹ ਦੀ ਛੁੱਟੀ ਵੀ ਸ਼ਾਮਲ ਹੈ 
  • ਸ਼ਿਫਟਾਂ ਦੀ ਘੱਟੋ ਘੱਟ ਲੰਬਾਈ 

  

ਤਨਖਾਹ ਦੇ ਹੱਕ 

ਅਨਿਯਮਤ (ਕੈਜ਼ੂਅਲ) ਕਰਮਚਾਰੀ ਆਪਣੀ ਪ੍ਰਤੀ ਘੰਟਾ ਤਨਖਾਹ ਦੀ ਦਰ ਉੱਤੇ ਲੋਡਿੰਗ ਦੇ ਹੱਕਦਾਰ ਹਨ। ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਦੀ ਪ੍ਰਤੀ ਘੰਟੇ ਦੀ ਤਨਖਾਹ ਦਰ, ਸਥਾਈ ਕਾਮਿਆਂ ਨਾਲੋਂ ਵਧੇਰੇ ਹੋਣੀ ਚਾਹੀਦੀ ਹੈ, ਜੋ ਉਨ੍ਹਾਂ ਵਾਂਗ ਹੀ ਕੰਮ ਕਰਦੇ ਹਨ। ਇਹ ਲੋਡਿੰਗ ਤਨਖਾਹ ਵਾਲੀਆਂ ਛੁੱਟੀ ਦੀਆਂ ਵਿਵਸਥਾਵਾਂ ਦੀ ਘਾਟ ਨੂੰ ਪੂਰਾ ਕਰਨ ਲਈ ਮੁਆਵਜ਼ਾ ਹੈ, ਜਿਸ ਦੇ ਅਨਿਯਮਤ (ਕੈਜ਼ੂਅਲ) ਕਰਮਚਾਰੀ ਹੱਕਦਾਰ ਹਨ, ਅਤੇ ਨਾਲ ਹੀ ਉਹਨਾਂ ਨੂੰ ਰੁਜ਼ਗਾਰ ਦੀ ਅਸੁਰੱਖਿਆ ਵੀ ਹੈ। 

ਭੁਗਤਾਨ ਕੀਤੀ ਛੁੱਟੀ ਲੋਡਿੰਗ ਦੀ ਮਾਤਰਾ ਅਵਾਰਡ ਜਾਂ ਇਕਰਾਰਨਾਮੇ ਉੱਤੇ ਨਿਰਭਰ ਕਰਦੀ ਹੈ। ਰਾਸ਼ਟਰੀ ਘੱਟੋ-ਘੱਟ ਤਨਖਾਹ ਦੇ ਅਧੀਨ ਆਉਂਦੇ ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਨੂੰ ਘੱਟੋ ਘੱਟ 25% ਕੈਜ਼ੂਅਲ ਲੋਡਿੰਗ ਮਿਲਣੀ ਚਾਹੀਦੀ ਹੈ। 

ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਨੂੰ ਆਪਣੇ ਰੁਜ਼ਗਾਰਦਾਤਿਆਂ ਦੁਆਰਾ ਸੁਪਰਐਨੂਏਸ਼ਨ ਯੋਗਦਾਨ ਵੀ ਅਦਾ ਕਰਨੇ ਚਾਹੀਦੇ ਹਨ, ਜੇ ਉਹ $450 ਪ੍ਰਤੀ ਮਹੀਨਾ ਤੋਂ ਵੱਧ ਕਮਾਉਂਦੇ ਹਨ, ਅਤੇ 18 ਸਾਲ ਤੋਂ ਵੱਧ ਉਮਰ ਦੇ ਹਨ ਜਾਂ ਜੇ ਉਹ 18 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਪ੍ਰਤੀ ਹਫਤਾ 30 ਘੰਟਿਆਂ ਤੋਂ ਵੱਧ ਕੰਮ ਕਰਦੇ ਹਨ। 

ਇਹ ਪਤਾ ਕਰਨ ਲਈ ਆਪਣੇ ਅਵਾਰਡ ਜਾਂ ਇਕਰਾਰਨਾਮੇ ਦੀ ਜਾਂਚ ਕਰੋ ਕਿ ਤੁਹਾਨੂੰ ਕੀ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ, ਜਾਂ ਸਲਾਹ ਵਾਸਤੇ ਆਪਣੀ ਯੂਨੀਅਨ ਜਾਂ ਆਸਟ੍ਰੇਲੀਆ ਦੀਆਂ ਯੂਨੀਅਨਾਂ ਦੇ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ। 

 

ਛੁੱਟੀ ਦੀਆਂ ਹੱਕਦਾਰੀਆਂ

ਫੇਅਰ ਵਰਕ ਕਾਨੂੰਨ ਦੇ ਅਧੀਨ, ਅਨਿਯਮਤ (ਕੈਜ਼ੂਅਲ) ਕਰਮਚਾਰੀ ਇਸ ਦੇ ਹੱਕਦਾਰ ਹਨ: 

ਅਨਿਯਮਤ (ਕੈਜ਼ੂਅਲ) ਕਰਮਚਾਰੀ 12 ਮਹੀਨਿਆਂ ਦੀ ਬਿਨਾਂ ਤਨਖਾਹ ਵਾਲੀ ਮਾਪਿਆਂ ਦੀ ਛੁੱਟੀ ਲਈ ਬੇਨਤੀ ਕਰ ਸਕਦੇ ਹਨ, ਜੇ ਉਹ 12 ਮਹੀਨਿਆਂ ਜਾਂ ਇਸ ਤੋਂ ਵੱਧ ਸਮੇਂ ਤੋਂ ਇੱਕੋ ਨੌਕਰੀ ਵਿੱਚ ਬਕਾਇਦਾ ਸ਼ਿਫਟਾਂ ਵਿੱਚ ਕੰਮ ਕਰ ਰਹੇ ਹਨ, ਅਤੇ ਜੇ ਉਹਨਾਂ ਨੂੰ ਚੱਲ ਰਹੇ ਕੰਮ ਦੀ ਵਾਜਬ ਉਮੀਦ ਹੈ।  
 
ਅਨਿਯਮਤ (ਕੈਜ਼ੂਅਲ) ਕਰਮਚਾਰੀ ਲੰਬੀ ਸੇਵਾ ਲੰਬੀ ਸੇਵਾ ਵਾਲੀ ਛੁੱਟੀ ਤੱਕ ਵੀ ਪਹੁੰਚ ਕਰ ਸਕਦੇ ਹਨ। ਸੇਵਾ ਦੀ ਲੰਬਾਈ ਜਿਸ ਤੋਂ ਬਾਅਦ ਇਹ ਲਈ ਜਾ ਸਕਦੀ ਹੈ ਉਹ ਅਵਾਰਡ ਜਾਂ ਇਕਰਾਰਨਾਮੇ ਵਿੱਚ ਨਿਰਧਾਰਤ ਕੀਤੀ ਜਾਵੇਗੀ ਜਿਸ ਦੇ ਅਧੀਨ ਕੰਮ ਹੁੰਦਾ ਹੈ। ਤੁਸੀਂ ਕਿੰਨੀ ਲੰਬੀ ਸੇਵਾ ਵਾਲੀ ਛੁੱਟੀ ਲੈ ਸਕਦੇ ਹੋ ਉਹ ਵੀ ਅਵਾਰਡ ਜਾਂ ਇਕਰਾਰਨਾਮੇ ਵਿੱਚ ਲਿਖੀ ਹੋਵੇਗੀ। ਲੰਬੀ ਸੇਵਾ ਵਾਲੀ ਛੁੱਟੀ ਦੀਆਂ ਹੱਕਦਾਰੀਆਂ ਸਬੰਧਿਤ ਰਾਜ ਜਾਂ ਕੇਂਦਰੀ ਪ੍ਰਦੇਸ਼ ਦੇ ਕਾਨੂੰਨ ਉੱਤੇ ਵੀ ਨਿਰਭਰ ਕਰਨਗੀਆਂ। 

ਇਹ ਪਤਾ ਕਰਨ ਲਈ ਆਪਣੇ ਅਵਾਰਡ ਜਾਂ ਇਕਰਾਰਨਾਮੇ ਦੀ ਜਾਂਚ ਕਰੋ ਕਿ ਤੁਹਾਡੀਆਂ ਛੁੱਟੀ ਦੀਆਂ ਹੱਕਦਾਰੀਆਂ ਕੀ ਹਨ ਜਾਂ ਸਲਾਹ ਵਾਸਤੇ ਆਸਟ੍ਰੇਲੀਆ ਦੇ ਯੂਨੀਅਨ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ। 

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy