Articles in this section:
Factsheet Categories:

ਅਨਿਯਮਤ (ਕੈਜ਼ੂਅਲ) ਕੰਮ ਅਤੇ ਯੂਨੀਅਨ ਮੈਂਬਰਸ਼ਿਪ  

ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਨੂੰ, ਸਾਰੇ ਕਰਮਚਾਰੀਆਂ ਦੇ ਬਰਾਬਰ ਯੂਨੀਅਨ ਵਿੱਚ ਸ਼ਾਮਲ ਹੋਣ ਅਤੇ ਇਸ ਦੁਆਰਾ ਪ੍ਰਤੀਨਿਧਤਾ ਕਰਵਾਉਣ ਦੇ ਅਧਿਕਾਰ ਹਨ। ਆਸਟ੍ਰੇਲੀਆ ਦੀਆਂ ਯੂਨੀਅਨਾਂ ਸਾਰੇ ਕਰਮਚਾਰੀਆਂ ਲਈ ਕੰਮ ਕਰਨ ਦੇ ਹਾਲਾਤਾਂ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਲਈ ਸੰਘਰਸ਼ ਕਰਦੀਆਂ ਹਨ।ਕਿਸੇ ਯੂਨੀਅਨ ਵਿੱਚ ਸ਼ਾਮਲ ਹੋਣਾ ਤੁਹਾਨੂੰ ਇਹ ਪ੍ਰਦਾਨ ਕਰ ਸਕਦਾ ਹੈ: 

  • ਪ੍ਰਤੀਨਿਧਤਾ ਅਤੇ ਸਹਾਇਤਾ 
  • ਬਿਹਤਰ ਤਨਖਾਹਾਂ ਅਤੇ ਕੰਮ ਦੇ ਹਾਲਾਤ 
  • ਸੁਰੱਖਿਅਤ ਅਤੇ ਸਮਾਵੇਸ਼ੀ ਕੰਮ 
  • ਸਿਖਲਾਈ ਅਤੇ ਆਪਸੀ ਮੇਲ-ਜੋਲ (ਨੈੱਟਵਰਕਿੰਗ) 

ਇਸ ਜ਼ਰੂਰੀ ਵਿਅਕਤੀਗਤ ਸਹਾਇਤਾ ਤੱਕ ਪਹੁੰਚ ਕਰਨ ਦੇ ਨਾਲ-ਨਾਲ, ਜਦੋਂ ਤੁਸੀਂ ਕਿਸੇ ਯੂਨੀਅਨ ਵਿੱਚ ਸ਼ਾਮਲ ਹੁੰਦੇ ਹੋ, ਤਾਂ ਤੁਸੀਂ ਸਾਰੇ ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਦੇ ਅਧਿਕਾਰਾਂ ਲਈ ਲੜਾਈ ਵਿੱਚ ਸ਼ਾਮਲ ਹੋ ਰਹੇ ਹੁੰਦੇ ਹੋ। 

ਆਸਟ੍ਰੇਲੀਆ ਦੇ ਕਾਰਜਬਲਾਂ ਨੂੰ ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਵਜੋਂ ਰੱਖੇ ਜਾਣ ਵਿੱਚ ਹੋਏ ਵਾਧੇ ਦੇ ਵਿਰੁੱਧ, ਆਸਟ੍ਰੇਲੀਆ ਦੀਆਂ ਯੂਨੀਅਨਾਂ ਨੇ ਲੰਬੇ ਸਮੇਂ ਤੋਂ ਮੁਹਿੰਮ ਚਲਾਈ ਹੋਈ ਹੈ। ਸਾਡੇ ਕੰਮ ਦੇ ਕਾਨੂੰਨਾਂ ਨੇ ਸਥਾਈ ਕੰਮ ਦੀ ਸੁਰੱਖਿਆ ਨੂੰ ਬਣਾਈ ਰੱਖਣਾ ਵਧੇਰੇ ਮੁਸ਼ਕਿਲ ਬਣਾ ਦਿੱਤਾ ਹੈ। ਨਤੀਜੇ ਵਜੋਂ ਬਿਨਾਂ ਨੌਕਰੀਆਂ ਵਾਲੇ ਲੱਖਾਂ ਕਰਮਚਾਰੀ ਹਨ, ਜਿੰਨ੍ਹਾਂ ਨੂੰ ਉਹ ਭਰਤੀ ਕਰ ਸਕਦੇ ਹਨ। 

ਅਸੁਰੱਖਿਅਤ ਅਤੇ ਅਨਿਯਮਤ (ਕੈਜ਼ੂਅਲ) ਕੰਮ ਦੇ ਵਾਧੇ ਨੂੰ ਰੋਕਣ ਲਈ, ਆਸਟ੍ਰੇਲੀਆ ਦੀਆਂ ਯੂਨੀਅਨਾਂ ਸਥਾਈ ਰੁਜ਼ਗਾਰ ਪ੍ਰਾਪਤ ਕਰਨ ਲਈ ਮੈਂਬਰਾਂ ਨਾਲ ਰਲ ਕੇ ਕੰਮ ਕਰਦੀਆਂ ਹਨ, ਅਤੇ ਨਾਲ ਹੀ ਕਾਨੂੰਨ ਵਿੱਚ ਮਜ਼ਬੂਤ ਸੁਰੱਖਿਆ ਲਈ ਮੁਹਿੰਮ ਵੀ ਚਲਾਉਂਦੀਆਂ ਹਨ। 

ਮਈ 2020 ਵਿੱਚ, ਯੂਨੀਅਨ ਦੇ ਅੰਦੋਲਨ ਨੇ ਅਨਿਯਮਤ (ਕੈਜ਼ੂਅਲ) ਕਰਮਚਾਰੀਆਂ ਦੇ ਅਧਿਕਾਰਾਂ ਲਈ ਇਕ ਵੱਡਾ ਫਾਇਦਾ ਹਾਸਲ ਕੀਤਾ, ਜਦੋਂ  ਫੈਡਰਲ ਅਦਾਲਤ ਨੇ ਫੈਸਲਾ ਸੁਣਾਇਆ ਕਿ ਨਿਯਮਿਤ, ਅਨੁਮਾਨਿਤ ਸ਼ਿਫਟਾਂ ਵਾਲੇ ਅਨਿਯਮਤ (ਕੈਜ਼ੂਅਲ) ਕਰਮਚਾਰੀ ਅਸਲ ਵਿੱਚ ਤਨਖਾਹ ਵਾਲੀ ਛੁੱਟੀ ਦੀ ਹੱਕਦਾਰੀ ਲਈ ਸਥਾਈ ਕਰਮਚਾਰੀ ਹਨ। ਇਹ ਇਕ ਮਹੱਤਵਪੂਰਣ ਜਿੱਤ ਸੀ, ਪਰ ਵਧੇਰੇ ਸੁਰੱਖਿਅਤ ਕੰਮ ਦੀ ਲੜਾਈ ਅਜੇ ਖਤਮ ਨਹੀਂ ਹੋਈ ਹੈ। 

ਅਸੁਰੱਖਿਅਤ ਕੰਮ ਦੇ ਵਿਰੁੱਧ ਮੁਹਿੰਮ ਦਾ ਸਮਰਥਨ ਕਰਨ ਲਈ ਅੱਜ ਹੀ ਆਪਣੀ ਯੂਨੀਅਨ ਵਿੱਚ ਸ਼ਾਮਲ ਹੋਵੋ। 

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy