Articles in this section:
Factsheet Categories:

ਬਿਨਾਂ ਤਨਖਾਹ ਦੇ ਕੰਮ

ਸਾਰੇ ਕਰਮਚਾਰੀ ਫੇਅਰ ਵਰਕ ਕਾਨੂੰਨ ਦੇ ਅਧੀਨ ਭੁਗਤਾਨ ਅਤੇ ਹਾਲਾਤਾਂ ਦੇ ਹੱਕਦਾਰ ਹਨ। ਜ਼ਿਆਦਾਤਰ ਮਾਮਲਿਆਂ ਵਿੱਚ, ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਕਹਿਣਾ ਗੈਰ-ਕਾਨੂੰਨੀ ਹੈ। ਪਰ ਕੁਝ ਹਾਲਾਤ ਅਜਿਹੇ ਹਨ ਜਿੱਥੇ ਕਾਨੂੰਨ ਦੇ ਅਧੀਨ ਬਿਨਾਂ ਤਨਖਾਹ ਦੇ ਕੰਮ ਦੀ ਆਗਿਆ ਹੈ। ਇਸ ਵਿੱਚ ਸ਼ਾਮਲ ਹਨ:

  • ਸਿੱਖਿਆ ਜਾਂ ਸਿਖਲਾਈ ਕੋਰਸ ਦੇ ਹਿੱਸੇ ਵਜੋਂ ਕਿੱਤਾਮੁਖੀ ਪਲੇਸਮੈਂਟ
  • ਰਾਸ਼ਟਰਮੰਡਲ ਰੁਜ਼ਗਾਰ ਪ੍ਰੋਗਰਾਮ ਦੇ ਅਧੀਨ ਕੰਮ ਦੀਆਂ ਪਲੇਸਮੈਂਟਾਂ
  • ਗੈਰ-ਲਾਭਕਾਰੀ ਸੰਸਥਾ ਵਾਸਤੇ ਸਵੈ-ਸੇਵਕ ਵਜੋਂ ਕੰਮ ਕਰਨਾ

ਬਿਨਾਂ ਅਦਾਇਗੀ ਵਾਲੀਆਂ ਅਜ਼ਮਾਇਸ਼ਾਂ

ਕਈ ਵਾਰ ਇਮਪਲੋਏਅਰ ਨੌਕਰੀ ਦੇ ਬਿਨੈਕਾਰਾਂ ਨੂੰ ਕੰਮ ਉੱਤੇ ਅਜਮਾਇਸ਼ ਕਰਨ ਲਈ ਕਹਿੰਦੇ ਹਨ। ਇਹ ਸਭ ਇਹ ਵੇਖਣ ਲਈ ਹੈ ਕਿ ਕੀ ਬਿਨੈਕਾਰ ਕੋਲ ਕੰਮ ਕਰਨ ਲਈ ਲੋੜੀਂਦੇ ਹੁਨਰ ਹਨ। ਅਕਸਰ ਇਹਨਾਂ ਅਜ਼ਮਾਇਸ਼ਾਂ ਲਈ ਅਦਾਇਗੀ ਨਹੀਂ ਕੀਤੀਆਂ ਜਾਂਦੀਆਂ – ਇਕ ਅਭਿਆਸ ਜੋ ਨਾ ਕਿ ਸਿਰਫ ਅਣਉਚਿੱਤ ਹੈ ਬਲਕਿ ਗੈਰ-ਕਾਨੂੰਨੀ ਵੀ ਹੋ ਸਕਦਾ ਹੈ।

ਬਿਨਾਂ ਤਨਖਾਹ ਦੇ ਕੰਮ ਦੀ ਅਜਮਾਇਸ਼ ਗੈਰ-ਕਾਨੂੰਨੀ ਹੈ ਜੇਕਰ:

  • ਨੌਕਰੀ ਲਈ ਹੁਨਰਾਂ ਦਾ ਪ੍ਰਦਰਸ਼ਨ ਕਰਨਾ ਜ਼ਰੂਰੀ ਨਹੀਂ ਹੈ
  • ਜੇ ਅਜਮਾਇਸ਼ ਦੀ ਮਿਆਦ ਵਾਜਬ ਤੌਰ ‘ਤੇ ਲੋੜ ਨਾਲੋਂ ਲੰਬੀ ਹੈ
  • ਤੁਹਾਨੂੰ ਸਬੰਧਿਤ ਹੁਨਰਾਂ ਨੂੰ ਪ੍ਰਦਰਸ਼ਿਤ ਕਰਨ ਨਾਲੋਂ ਵਧੇਰੇ ਕੰਮ ਕਰਨ ਦੀ ਲੋੜ ਹੈ
  • ਅਜਮਾਇਸ਼ ਦੀ ਕੋਈ ਸਿੱਧੀ ਨਿਗਰਾਨੀ ਨਹੀਂ ਹੋ ਰਹੀ ਹੈ

ਜੇ ਉਪਰੋਕਤ ਵਿੱਚੋਂ ਕੋਈ ਵੀ ਵਾਪਰਿਆ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ ‘ਤੇ ਤਨਖਾਹ ਦੀ ਉਚਿੱਤ ਘੱਟੋ ਘੱਟ ਦਰ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਹਾਨੂ ਕੰਮ ਦੀ ਅਜਮਾਇਸ਼ ਗੈਰ-ਕਾਨੂੰਨੀ ਤੌਰ ਤੇ ਕਰਨੀ ਪਈ ਸੀ  ਤਾਂ ਆਪਣੀ ਯੂਨੀਅਨ ਨਾਲ ਸੰਪਰਕ ਕਰੋ

ਕੰਮ ਦਾ ਤਜ਼ਰਬਾ ਅਤੇ ਇੰਟਰਨਸ਼ਿਪ

ਕੰਮ ਦੇ ਤਜ਼ਰਬੇ ਦੇ ਪ੍ਰਬੰਧਾਂ ਜਾਂ ਇੰਟਰਨਸ਼ਿਪਾਂ ਲਈ ਅਦਾਇਗੀ ਨਾ ਕਰਨਾ ਆਮ ਗੱਲ ਹੈ। ਪਰ, ਇਹ ਹੇਠ ਲਿਖੇ ਹਾਲਾਤਾਂ ਵਿੱਚ ਗੈਰ-ਕਾਨੂੰਨੀ ਹੋ ਸਕਦਾ ਹੈ:

  • ਤੁਸੀਂ ਕੇਵਲ ਸਾਰਥਕ ਸਿੱਖਣ ਦੇ ਤਜ਼ਰਬੇ, ਹੁਨਰ ਦੇ ਵਿਕਾਸ ਜਾਂ ਸਿਖਲਾਈ ਦੀ ਬਜਾਏ ‘ਉਤਪਾਦਕ’ ਕੰਮ ਕਰ ਰਹੇ ਹੋ
  • ਤੁਹਾਡਾ ਕੰਮ ਮੁੱਖ ਤੌਰ ‘ਤੇ ਕਾਰੋਬਾਰ ਜਾਂ ਸੰਗਠਨ ਨੂੰ ਲਾਭ ਪਹੁੰਚਾ ਰਿਹਾ ਹੈ ਨਾ ਕਿ ਤੁਹਾਨੂੰ
  • ਕੰਮ ਆਮ ਤੌਰ ‘ਤੇ ਕਿਸੇ ਤਨਖਾਹ ਵਾਲੇ ਕਰਮਚਾਰੀ ਦੁਆਰਾ ਕੀਤਾ ਜਾਵੇਗਾ
  • ਪ੍ਰਬੰਧ ਬਹੁਤ ਵਧੇ ਹੋਏ ਸਮੇਂ ਲਈ ਹੈ

ਜੇ ਇਹਨਾਂ ਵਿੱਚੋਂ ਕੋਈ ਵੀ ਹਾਲਾਤ ਲਾਗੂ ਹੁੰਦੇ ਹਨ, ਤਾਂ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਰੁਜ਼ਗਾਰ ਦਾ ਰਿਸ਼ਤਾ ਮੌਜੂਦ ਹੈ ਅਤੇ ਤੁਹਾਨੂੰ ਇਸ ਵਾਸਤੇ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਜੇ ਤੁਹਾਨੂੰ ਬਿਨਾਂ ਤਨਖਾਹ ਦੇ ਕੰਮ ਦੇ ਤਜ਼ਰਬੇ ਜਾਂ ਇੰਟਰਨਸ਼ਿਪਾਂ ਨਾਲ ਸਬੰਧਿਤ ਸਲਾਹ ਦੀ ਲੋੜ ਹੈ ਤਾਂ ਆਪਣੀ ਯੂਨੀਅਨ ਨਾਲ ਸੰਪਰਕ ਕਰੋ

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy