Articles in this section:
Factsheet Categories:

ਬਿਹਤਰ ਤਨਖਾਹਾਂ ਅਤੇ ਕੰਮ ਦੇ ਹਾਲਾਤ

ਯੂਨੀਅਨ ਦੇ ਮੈਂਬਰਾਂ ਨੂੰ ਬਿਹਤਰ ਤਨਖਾਹਾਂ, ਬਿਹਤਰ ਛੁੱਟੀ ਦੀਆਂ ਹੱਕਦਾਰੀਆਂ ਅਤੇ ਕੰਮ ਕਰਨ ਦੇ ਬਿਹਤਰ ਹਾਲਾਤ ਮਿਲਦੇ ਹਨ। ਇਹ ਇਸ ਲਈ ਹੈ, ਕਿਉਂਕਿ ਯੂਨੀਅਨ ਦੇ ਮੈਂਬਰ ਇਕੱਲੇ ਪ੍ਰਬੰਧਕਾਂ ਦਾ ਸਾਹਮਣਾ ਕਰਨ ਦੀ ਬਜਾਏ ਆਪਣੀ ਤਨਖਾਹ ਅਤੇ ਕੰਮ ਦੇ ਹਾਲਾਤਾਂ ਬਾਰੇ ਗੱਲਬਾਤ ਕਰਨ ਲਈ ਇਕੱਠੇ ਹੋਣ ਦੇ ਯੋਗ ਹੁੰਦੇ ਹਨ। ਯੂਨੀਅਨ ਵਿੱਚ ਜਿੰਨ੍ਹੇ ਵਧੇਰੇ ਕਰਮਚਾਰੀ ਹੋਣਗੇ, ਉਹਨਾਂ ਕੋਲ ਬਿਹਤਰ ਸੌਦਾ ਕਰਨ ਦੀ ਉਨੀ ਹੀ ਜ਼ਿਆਦਾ ਤਾਕਤ ਹੋਵੇਗੀ।

ਬਿਹਤਰ ਤਨਖਾਹਾਂ ਅਤੇ ਕੰਮ ਦੇ ਹਾਲਾਤਾਂ ਵਾਸਤੇ ਜ਼ੋਰ ਪਾਉਣ ਲਈ, ਯੂਨੀਅਨ ਦੇ ਮੈਂਬਰਾਂ ਨੂੰ ਇਕੱਲੇ ਸੰਘਰਸ਼ ਕਰਨ ਦੀ ਲੋੜ ਨਹੀਂ ਹੈ। ਯੂਨੀਅਨ ਦੀ ਸਭ ਤੋਂ ਜ਼ਰੂਰੀ ਭੂਮਿਕਾਵਾਂ ਵਿੱਚੋਂ ਇੱਕ ਹੈ ‘ਉਦਯੋਗਿਕ ਸੌਦੇਬਾਜ਼ੀ’ ਦੇ ਆਲੇ-ਦੁਆਲੇ ਮੈਂਬਰਾਂ ਦੀ ਤਾਕਤ ਦਾ ਨਿਰਮਾਣ ਕਰਨਾ – ਰੁਜ਼ਗਾਰਦਾਤੇ ਨਾਲ ਤਨਖਾਹ ਅਤੇ ਕੰਮ ਦੇ ਹਾਲਾਤਾਂ ਬਾਰੇ ਸਮਝੌਤਾ ਕਰਨਾ।

ਉਦਯੋਗਿਕ ਸੌਦੇਬਾਜ਼ੀ, ਨਿਯਮਾਂ ਦੇ ਸਮੂਹ ਦੁਆਰਾ ਸੰਚਾਲਿਤ ਹੁੰਦੀ ਹੈ, ਜੋ ਕਿਸੇ ਸਮਝੌਤੇ ਵਾਸਤੇ ਕਰਮਚਾਰੀਆਂ ਨੂੰ ਵੋਟ ਪਾਉਣ ਦੀ ਆਗਿਆ ਦਿੰਦੇ ਹਨ, ਅਤੇ ਬਹੁਤ ਸੀਮਤ ਹਾਲਾਤਾਂ ਦੇ ਅਧੀਨ ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਉਹਨਾਂ ਨੂੰ “ਸੁਰੱਖਿਅਤ ਉਦਯੋਗਿਕ ਕਾਰਵਾਈ” ਕਰਨ ਦੀ ਆਗਿਆ ਦਿੰਦੇ ਹਨ।

ਯੂਨੀਅਨਾਂ ਉਦਯੋਗਿਕ ਸੌਦੇਬਾਜ਼ੀ ਦੇ ਨਿਯਮਾਂ ਨੂੰ ਠੀਕ ਕਰਨ ਲਈ ਮੁਹਿੰਮ ਚਲਾ ਰਹੀਆਂ ਹਨ: ਉਹ ਨਿਯਮ ਬਹੁਤ ਗੁੰਝਲਦਾਰ ਹਨ ਅਤੇ ਰੁਜ਼ਗਾਰਦਾਤਿਆਂ ਦੇ ਹੱਕ ਵਿੱਚ ਹਨ।

ਇਸ ਦੀ ਪਰਵਾਹ ਕੀਤੇ ਬਿਨਾਂ, ਕਰਮਚਾਰੀਆਂ ਲਈ ਸੌਦੇਬਾਜ਼ੀ ਦੇ ਸਭ ਤੋਂ ਵਧੀਆ ਨਤੀਜੇ ਉਦੋਂ ਪ੍ਰਾਪਤ ਹੁੰਦੇ ਹਨ ਜਦੋਂ ਉਹ ਇਕੱਠੇ ਹੁੰਦੇ ਹਨ, ਅਤੇ ਸਮੁੱਚੀ ਯੂਨੀਅਨ ਵਿੱਚ ਹਰ ਕਿਸੇ ਦੀ ਸਲਾਹ, ਸਰੋਤਾਂ ਅਤੇ ਮੁਹਿੰਮ ਦੀ ਸ਼ਕਤੀ ਨੂੰ ਨਾਲ ਲੈ ਕੇ ਚੱਲਦੇ ਹਨ।

ਫੈਸਲਾ ਲੈਣ ਦੇ ਹਰ ਪੱਧਰ ‘ਤੇ, ਯੂਨੀਅਨਾਂ ਆਪਣੇ ਮੈਂਬਰਾਂ ਲਈ ਸੰਘਰਸ਼ ਕਰਨ ਲਈ ਹਾਜ਼ਰ ਹਨ। ਸਮਝੌਤੇ ਦੀ ਗੱਲਬਾਤ ਵਿੱਚ ਕਰਮਚਾਰੀਆਂ ਦੀ ਪ੍ਰਤੀਨਿਧਤਾ ਕਰਨ ਦੇ ਨਾਲ-ਨਾਲ, ਯੂਨੀਅਨਾਂ ਇਹ ਸਭ ਕਰਕੇ ਤਨਖਾਹ ਅਤੇ ਕੰਮ ਦੇ ਹਾਲਾਤਾਂ ਵਿੱਚ ਸੁਧਾਰ ਕਰਨ ਲਈ ਕੰਮ ਕਰਦੀਆਂ ਹਨ:

  • ਉਦਯੋਗਿਕ ਵਿਵਾਦਾਂ ਨੂੰ ਹੱਲ ਕਰਨ ਲਈ ਮੈਂਬਰਾਂ ਦਾ ਸਮਰਥਨ ਕਰਨਾ
  • ਅਣਉਚਿੱਤ ਨੀਤੀਆਂ ਅਤੇ ਕਾਨੂੰਨਾਂ ਵਿੱਚ ਤਬਦੀਲੀਆਂ ਕਰਨ ਲਈ ਸਰਕਾਰੀ ਅਤੇ ਅਧਿਨਿਯਮਕ (ਰੈਗੂਲੇਟਰੀ) ਸੰਸਥਾਵਾਂ ਨਾਲ ਗੱਲਬਾਤ ਕਰਨਾ
  • ਖੋਜ ਕਰਨਾ ਅਤੇ ਪ੍ਰਮੁੱਖ ਉਦਯੋਗ ਸੰਸਥਾਵਾਂ ਨੂੰ ਸਲਾਹ ਪ੍ਰਦਾਨ ਕਰਨਾ
  • ਸਾਰੇ ਕਰਮਚਾਰੀਆਂ ਵਾਸਤੇ ਬਿਹਤਰ ਕੰਮ ਅਤੇ ਜੀਵਨ ਪੱਧਰ ਲਈ ਸੰਘਰਸ਼ ਕਰਨ ਲਈ ਹੋਰ ਯੂਨੀਅਨਾਂ ਅਤੇ ਭਾਈਚਾਰਕ ਸਮੂਹਾਂ ਨਾਲ ਰਲ ਕੇ ਕੰਮ ਕਰਨਾ
  • ਕਰਮਚਾਰੀਆਂ ਦੇ ਮੁੱਦਿਆਂ ਬਾਰੇ ਜਾਗਰੂਕਤਾ ਲਿਆਉਣ ਲਈ ਵਿਆਪਕ ਭਾਈਚਾਰੇ ਵਿੱਚ ਮੁਹਿੰਮ ਚਲਾਉਣਾ

ਕੀ ਤੁਹਾਨੂੰ ਕੰਮ ਉੱਤੇ ਵਾਜਬ ਸੌਦਾ ਮਿਲ ਰਿਹਾ ਹੈ? ਬਿਹਤਰ ਤਨਖਾਹਾਂ ਅਤੇ ਕੰਮ ਦੇ ਹਾਲਾਤਾਂ ਲਈ ਸੰਘਰਸ਼ ਵਿੱਚ ਸ਼ਾਮਲ ਹੋਵੋ। ਅੱਜ ਹੀ ਆਪਣੀ ਯੂਨੀਅਨ ਵਿੱਚ ਸ਼ਾਮਲ ਹੋਵੋ। 

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy