Articles in this section:
Factsheet Categories:

ਸਲਾਨਾ ਛੁੱਟੀ 

ਸਾਲਾਨਾ ਛੁੱਟੀ, ਜਿਸ ਨੂੰ ਛੁੱਟੀਆਂ ਦੀ ਤਨਖਾਹ ਵਜੋਂ ਵੀ ਜਾਣਿਆ ਜਾਂਦਾ ਹੈ, ਤੁਹਾਨੂੰ ਉਸ ਸਮੇਂ ਤਨਖਾਹ ਲੈਣ ਦੇ ਯੋਗ ਬਣਾਉਂਦੀ ਹੈ ਜਦ ਤੁਸੀਂ ਕੰਮ ਤੋਂ ਛੁੱਟੀ ਲੈਂਦੇ ਹੋ। 1970 ਵਿੱਚ ਯੂਨੀਅਨ ਦੀ ਇਕ ਸਖਤ-ਸੰਘਰਸ਼ ਵਾਲੀ ਮੁਹਿੰਮ ਦੇ ਬਾਅਦ ਸਾਲਾਨਾ ਛੁੱਟੀ ਸਭ ਲਈ ਹੱਕ ਬਣ ਗਈ ਸੀ। 

ਪੂਰੇ ਸਮਾਂ ਕੰਮ ਕਰਨ ਵਾਲੇ, ਸਥਾਈ ਕਰਮਚਾਰੀਆਂ ਨੂੰ ਚਾਰ ਹਫਤਿਆਂ ਦੀ ਸਾਲਾਨਾ ਛੁੱਟੀ ਦਾ ਹੱਕ ਹੈ। ਜੇ ਤੁਸੀਂ ਥੋੜ੍ਹੇ-ਸਮੇਂ ਲਈ ਕੰਮ ਕਰਦੇ ਹੋ ਤਾਂ ਤੁਸੀਂ ਓਨੀ ਹੀ ਛੁੱਟੀ ਦੇ ਹੱਕਦਾਰ ਹੋ, ਜੋ ਇਸ ਅਨੁਪਾਤ ਵਿੱਚ ਹੈ ਕਿ ਤੁਸੀਂ ਹਰ ਹਫਤੇ ਕਿੰਨੇ ਘੰਟੇ ਕੰਮ ਕਰਦੇ ਹੋ। 

ਤੁਹਾਡੀ ਕੰਮ ਦੀ ਜਗ੍ਹਾ ਵਿੱਚ ਲਾਗੂ ਹੁੰਦੇ ਅਵਾਰਡ ਜਾਂ ਇਕਰਾਰਨਾਮੇ ਦੇ ਹਿਸਾਬ ਅਨੁਸਾਰ, ਹੋ ਸਕਦਾ ਹੈ ਤੁਸੀਂ ਚਾਰ ਹਫਤਿਆਂ ਤੋਂ ਵਧੇਰੇ ਛੁੱਟੀ ਵਾਸਤੇ ਵੀ ਹੱਕਦਾਰ ਹੋਵੋ। ਉਦਾਹਰਣ ਲਈ, ਪੂਰੇ-ਸਮਾਂ ਸ਼ਿਫਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਮ ਤੌਰ ‘ਤੇ ਘੱਟੋ ਘੱਟ ਪੰਜ ਹਫਤਿਆਂ ਦੀ ਸਾਲਾਨਾ ਛੁੱਟੀ ਦਾ ਹੱਕ ਹੁੰਦਾ ਹੈ।  

ਸਾਲਾਨਾ ਛੁੱਟੀ ਕਿਵੇਂ ਇਕੱਠੀ ਹੁੰਦੀ ਹੈ

ਜਿਸ ਦਿਨ ਤੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ, ਉਸ ਦਿਨ ਤੋਂ ਲੈ ਕੇ ਸਾਲਾਨਾ ਛੁੱਟੀ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦੀ ਹੈ, ਭਾਂਵੇਂ ਕਿ ਤੁਸੀਂ ਪਰਖ ਦੀ ਮਿਆਦ (ਪ੍ਰੋਬੇਸ਼ਨ) ਵਿੱਚ ਹੋਵੋ। ਇਹ ਉਸ ਸਮੇਂ ਵੀ ਇਕੱਠੀ ਹੁੰਦੀ ਰਹਿੰਦੀ ਹੈ ਜਦ ਤੁਸੀਂ: 

  • ਕਿਸੇ ਹੋਰ ਕਿਸਮ ਦੀ ਤਨਖਾਹ ਸਮੇਤ ਛੁੱਟੀ ਲੈਂਦੇ ਹੋ 
  • ਭਾਈਚਾਰਕ ਸੇਵਾ ਕਰ ਰਹੇ ਹੋ 
  • ਜਿਊਰੀ ਦੀ ਡਿਊਟੀ ਉੱਤੇ ਹੋ 

ਪਰ, ਸਾਲਾਨਾ ਛੁੱਟੀ ਉਸ ਸਮੇਂ ਜਮ੍ਹਾਂ ਨਹੀਂ ਹੁੰਦੀ ਜਦ ਤੁਸੀਂ: 

  1. ਸੰਘੀ ਸਰਕਾਰ ਦੀ ਤਨਖਾਹ ਸਮੇਤ ਮਾਪਿਆਂ ਦੀ ਛੁੱਟੀ ਸਕੀਮ ਉੱਤੇ ਹੋ 
  2. ਬਿਨਾਂ ਤਨਖਾਹ ਦੀ ਛੁੱਟੀ ‘ਤੇ ਹੋ – ਜਦ ਤੱਕ ਕਿ ਤੁਸੀਂ ਭਾਈਚਾਰਕ ਸੇਵਾ ਨਾ ਕਰ ਰਹੇ ਹੋਵੋ 

ਸਾਲ ਦੇ ਅੰਤ ‘ਤੇ, ਕੋਈ ਵੀ ਅਣਵਰਤੀ ਸਾਲਾਨਾ ਛੁੱਟੀ ਜੋ ਤੁਹਾਡੇ ਕੋਲ ਹੈ, ਉਹ ਅਗਲੇ ਸਾਲ ਵਿੱਚ ਚਲੇ ਜਾਂਦੀ ਹੈ। ਜੇ ਤੁਸੀਂ ਆਪਣੀ ਨੌਕਰੀ ਛੱਡ ਦਿੰਦੇ ਹੋ ਅਤੇ ਅਜੇ ਵੀ ਤੁਹਾਡੇ ਕੋਲ ਸਾਲਾਨਾ ਛੁੱਟੀ ਬਚੀ ਹੋਈ ਹੈ, ਤਾਂ ਤੁਸੀਂ ਇਸ ਲਈ ਪੈਸੇ ਲੈਣ ਦੇ ਹੱਕਦਾਰ ਹੋ।  

ਸਲਾਨਾ ਛੁੱਟੀ ਲੈਣੀ

ਤੁਹਾਨੂੰ ਓਨੀ ਹੀ ਸਾਲਾਨਾ ਛੁੱਟੀ ਲੈਣ ਦਾ ਹੱਕ ਹੈ, ਜਿੰਨੀ ਤੁਸੀਂ ਇਕੱਠੀ ਕੀਤੀ ਹੈ। ਕੋਈ ਵੀ ਘੱਟੋ ਘੱਟ ਗਿਣਤੀ ਨਹੀਂ ਹੈ ਅਤੇ ਤੁਸੀਂ ਇਸ ਨੂੰ ਜਿੰਨੀ ਜਲਦੀ ਚਾਹੋ ਲੈ ਸਕਦੇ ਹੋ, ਸਮੇਤ ਉਸ ਸਮੇਂ ਦੇ ਜਦੋਂ ਤੁਸੀਂ ਪਰਖ ਦੀ ਮਿਆਦ (ਪ੍ਰੋਬੇਸ਼ਨ) ਵਿੱਚ ਹੋਵੋ। 

ਤੁਸੀਂ ਇਹ ਚੁਣਨ ਲਈ ਵੀ ਸੁਤੰਤਰ ਹੋ ਕਿ ਤੁਸੀਂ ਆਪਣੀ ਸਾਲਾਨਾ ਛੁੱਟੀ ਕਿਵੇਂ ਲੈਂਦੇ ਹੋ। ਤੁਸੀਂ ਇਕ ਸਮੇਂ ‘ਤੇ ਇਕ ਦਿਨ ਲਈ ਆਪਣੀ ਛੁੱਟੀ ਲੈਣ ਦੀ ਚੋਣ ਕਰ ਸਕਦੇ ਹੋ ਜਾਂ ਲੰਬੀ ਛੁੱਟੀ ਲੈ ਸਕਦੇ ਹੋ। ਸਿਰਫ਼ ਇੱਕੋ ਇੱਕ ਸੀਮਾ, ਛੁੱਟੀਆਂ ਦੀ ਗਿਣਤੀ ਹੈ ਜੋ ਤੁਸੀਂ ਬਚਾ ਕੇ ਰੱਖੀਆਂ ਹਨ। 

ਜ਼ਿਆਦਾਤਰ ਰੁਜ਼ਗਾਰਦਾਤਿਆਂ ਦੀ ਇਹ ਮੰਗ ਹੁੰਦੀ ਹੈ ਕਿ ਤੁਸੀਂ ਸਾਲਾਨਾ ਛੁੱਟੀ ਲੈਣ ਤੋਂ ਪਹਿਲਾਂ ਉਹਨਾਂ ਨੂੰ ਬੇਨਤੀ ਸੌਂਪੋ। ਤੁਹਾਨੂੰ ਅਤੇ ਤੁਹਾਡੇ ਰੁਜ਼ਗਾਰਦਾਤੇ ਨੂੰ ਲਾਜ਼ਮੀ ਤੌਰ ‘ਤੇ ਉਸ ਮਿਆਦ ਬਾਰੇ ਸਹਿਮਤ ਹੋਣਾ ਚਾਹੀਦਾ ਹੈ ਜਿਸ ਵਾਸਤੇ ਤੁਸੀਂ ਆਪਣੀ ਸਾਲਾਨਾ ਛੁੱਟੀ ਵਾਸਤੇ ਲਵੋਗੇ। ਪਰ, ਤੁਹਾਡਾ ਰੁਜ਼ਗਾਰਦਾਤਾ ਕੇਵਲ ਤਾਂ ਹੀ ਤੁਹਾਡੀ ਬੇਨਤੀ ਨੂੰ ਮਨ੍ਹਾਂ ਕਰ ਸਕਦਾ ਹੈ, ਜੇਕਰ ਉਹ ਅਜਿਹਾ ਕਰਨ ਵਾਸਤੇ ਕਿਸੇ ਵਧੀਆ ਕਾਰਨ ਦਾ ਪ੍ਰਦਰਸ਼ਨ ਕਰ ਸਕਦੇ ਹਨ। 

ਕੁਝ ਅਵਾਰਡ ਅਤੇ ਉਦਯੋਗਿਕ ਇਕਰਾਰਨਾਮੇ ਤੁਹਾਨੂੰ ਸਾਲਾਨਾ ਛੁੱਟੀ ਲੈਣ ਲਈ ਵਾਧੂ ਵਿਕਲਪ ਪ੍ਰਦਾਨ ਕਰਦੇ ਹਨ, ਜਿਵੇਂ ਕਿ ਅਗਾਊਂ ਛੁੱਟੀ ਲੈਣਾ ਜਾਂ ਇਸ ਦੇ ਬਦਲੇ ਵਿੱਚ ਪੈਸੇ ਲੈਣਾ। 

ਜਦ ਤੁਸੀਂ ਸਾਲਾਨਾ ਛੁੱਟੀ ‘ਤੇ ਹੁੰਦੇ ਹੋ ਤਾਂ ਜਨਤਕ ਛੁੱਟੀਆਂ ਜਾਂ ਕੋਈ ਹੋਰ ਤੈਅ-ਸ਼ੁਦਾ ਦਿਨਾਂ ਦੀ ਛੁੱਟੀ ਨੂੰ ਤੁਹਾਡੀ ਛੁੱਟੀ ਦੇ ਹਿੱਸੇ ਵਜੋਂ ਨਹੀਂ ਗਿਣਿਆ ਜਾਂਦਾ। ਤੁਹਾਨੂੰ ਇਹ ਦਿਨ ਉਸੇ ਤਰ੍ਹਾਂ ਦੀ ਛੁੱਟੀ ਮਿਲਦੀ ਹੈ ਜਿਵੇਂ ਤੁਸੀਂ ਆਮ ਤੌਰ ‘ਤੇ ਲੈਂਦੇ ਹੋ। 

ਕੁਝ ਵਿਸ਼ੇਸ਼ ਹਾਲਾਤਾਂ ਵਿੱਚ, ਤੁਹਾਡਾ ਰੁਜ਼ਗਾਰਦਾਤਾ ਤੁਹਾਨੂੰ ਛੁੱਟੀ ਲੈਣ ਲਈ ਨਿਰਦੇਸ਼ ਦੇ ਸਕਦਾ ਹੈ, ਜਿਵੇਂ ਕਿ ਜੇ ਤੁਸੀਂ ਹੱਦੋਂ ਵੱਧ ਛੁੱਟੀ ਇਕੱਠੀ ਕਰ ਲਈ ਹੈ, ਜਾਂ ਜੇ ਤੁਹਾਡੀ ਕੰਮ ਦੀ ਜਗ੍ਹਾ ਨੂੰ ਬੰਦ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਪਰ, ਜ਼ਿਆਦਾਤਰ ਸਮਾਂ, ਇਹ ਤੁਹਾਡੀ ਚੋਣ ਹੁੰਦੀ ਹੈ ਕਿ ਤੁਸੀਂ ਆਪਣੀ ਛੁੱਟੀ ਕਦੋਂ ਲੈਂਦੇ ਹੋ। 

 

ਸਾਲਾਨਾ ਛੁੱਟੀ ‘ਤੇ ਹੋਣ ਦੌਰਾਨ ਤਨਖਾਹ

ਸਾਲਾਨਾ ਛੁੱਟੀ ‘ਤੇ ਹੋਣ ਦੌਰਾਨ ਤੁਹਾਨੂੰ ਲਾਜ਼ਮੀ ਤੌਰ ‘ਤੇ ਘੱਟੋ ਘੱਟ ਤੁਹਾਡੀ ਤਨਖਾਹ ਦੀ ਮੂਲ ਦਰ ਨਾਲ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ, ਸਿਵਾਏ ਵਾਧੂ ਭੁਗਤਾਨਾਂ ਦੇ ਜਿਵੇਂ ਕਿ ਭੱਤੇ, ਜੁਰਮਾਨੇ ਅਤੇ ਓਵਰਟਾਈਮ। ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਜੇ ਤੁਹਾਡੀ ਛੁੱਟੀ ਲਈ ਭੁਗਤਾਨ ਕੀਤਾ ਜਾ ਰਿਹਾ ਹੈ। 

ਬਹੁਤ ਸਾਰੇ ਅਵਾਰਡਾਂ ਅਤੇ ਉਦਯੋਗਿਕ ਇਕਰਾਰਨਾਮਿਆਂ ਤੋਂ ਇਹ ਲੋੜਿਆ ਜਾਂਦਾ ਹੈ ਕਿ ਤੁਹਾਡਾ ਰੁਜ਼ਗਾਰਦਾਤਾ ਤੁਹਾਨੂੰ ਛੁੱਟੀ ਦੀ ਲੋਡਿੰਗ ਦਾ ਭੁਗਤਾਨ ਕਰੇ, ਜੋ ਕਿ ਤੁਹਾਡੀ ਤਨਖਾਹ ਦੀ ਮੂਲ ਦਰ ਦੇ ਉਪਰੋਂ ਦੀ ਵਾਧੂ ਪ੍ਰਤੀਸ਼ਤ ਹੈ। ਇਹ ਆਮ ਤੌਰ ‘ਤੇ 17.5% ਜਾਂ ਤੁਹਾਡੀ ਹਫਤੇ ਦੇ ਅੰਤ ਵਾਲੀ ਤਨਖਾਹ ਦੀ ਦਰ ਹੁੰਦੀ ਹੈ – ਜੋ ਵੀ ਵਧੇਰੇ ਹੋਵੇ। 

ਕਾਨੂੰਨ ਦੁਆਰਾ ਤੁਹਾਡੇ ਰੁਜ਼ਗਾਰਦਾਤੇ ਤੋਂ ਇਹ ਲੋੜਿਆ ਜਾਂਦਾ ਹੈ ਕਿ ਉਹ ਤੁਹਾਡੀ ਤਨਖਾਹ ਵਾਲੀ ਪਰਚੀ ਉੱਤੇ ਛੁੱਟੀ ਦੀ ਲੋਡਿੰਗ ਦਾ ਵੇਰਵਾ ਪ੍ਰਦਾਨ ਕਰੇ, ਅਤੇ ਨਾਲ ਹੀ ਇਹ ਵੀ ਵਿਖਾਵੇ ਕਿ ਤੁਸੀਂ ਕਿੰਨ੍ਹੀ ਕੁ ਛੁੱਟੀ ਇਕੱਠੀ ਕੀਤੀ ਹੈ। 

Enter your email to access our expert workplace information

Almost two million union members have contributed to us providing this free workplace factsheet. Because you’ve read a few of our factsheets, we’re asking for your email address to keep reading. This is so we can keep you updated with the latest news and workplace advice.

Don’t worry: our factsheets will always remain free, thanks to the solidarity of the union movement.

View our Privacy Policy