ਯੂਨੀਅਨਾਂ ਨੌਕਰੀਆਂ, ਕਰਮਚਾਰੀਆਂ ਦੀ ਆਮਦਨੀ ਅਤੇ ਸੁਰੱਖਿਆ ਦੀ ਰੱਖਿਆ ਕਰਨ ਲਈ ਲੜਦੀਆਂ ਹਨ। ਯੂਨੀਅਨਾਂ ਸਾਰੇ ਕਰਮਚਾਰੀਆਂ ਲਈ ਬਿਹਤਰ ਨਤੀਜੇ ਹਾਸਲ ਕਰਨ ਵਾਸਤੇ ਇਕੱਠੇ ਹੋਣ ਅਤੇ ਰਲ ਕੇ ਕੰਮ ਕਰਨ ਬਾਰੇ ਹਨ। ਆਸਟ੍ਰੇਲੀਆ ਦੇ ਪੂਰੇ ਇਤਿਹਾਸ ਦੌਰਾਨ, ਯੂਨੀਅਨ ਦੇ ਮੈਂਬਰਾਂ ਨੇ ਸਾਰੇ ਕਰਮਚਾਰੀਆਂ ਲਈ ਕੰਮ ਕਰਨ ਦੇ ਹਾਲਾਤਾਂ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਲਈ ਸਖਤ ਸੰਘਰਸ਼ ਕੀਤਾ ਹੈ। ਮੈਂਬਰਾਂ ਨੇ ਮਹੱਤਵਪੂਰਣ ਅਧਿਕਾਰ ਜਿੱਤੇ ਹਨ – ਜਿਵੇਂ ਕਿ ਤਨਖਾਹ ਨਾਲ ਬਿਮਾਰੀ ਦੀ ਛੁੱਟੀ, ਸਾਲਾਨਾ ਛੁੱਟੀ, ਜੁਰਮਾਨੇ ਦੀਆਂ ਦਰਾਂ (ਪੈਨਲਟੀ ਰੇਟਸ) ਅਤੇ ਵਾਜਬ ਕੰਮ ਦੇ ਘੰਟੇ। ਪਰ ਲੜਾਈ ਅਜੇ ਖਤਮ ਨਹੀਂ ਹੋਈ ਹੈ। ਜਦੋਂ ਤੱਕ ਕਰਮਚਾਰੀਆਂ ਦੇ ਅਧਿਕਾਰਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ, ਆਸਟ੍ਰੇਲੀਆ ਦੀਆਂ ਯੂਨੀਅਨਾਂ ਉਸ ਚੀਜ਼ ਲਈ ਖੜ੍ਹੀਆਂ ਹੋਣਗੀਆਂ, ਜੋ ਵਾਜਬ ਹੈ। ਯੂਨੀਅਨਾਂ ਮੈਂਬਰਾਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਦੇ ਹੋਏ ਸਾਰੇ ਕਰਮਚਾਰੀਆਂ ਦੇ ਅਧਿਕਾਰਾਂ ਲਈ ਲੜਦੀਆਂ ਰਹਿੰਦੀਆਂ ਹਨ। ਇਸ ਸੈਕਸ਼ਨ ਵਿੱਚ ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲੇਗੀ ਕਿ ਯੂਨੀਅਨ ਦਾ ਮੈਂਬਰ ਬਣਨ ਦਾ ਤੁਹਾਡੇ ਵਾਸਤੇ ਕੀ ਮਤਲਬ ਹੋਵੇਗਾ:
ਯੂਨੀਅਨਾਂ ਆਪਣੇ ਮੈਂਬਰਾਂ ਨੂੰ ਉਨ੍ਹਾਂ ਦੇ ਕੰਮਕਾਜੀ ਜੀਵਨ ਵਿੱਚ ਅੱਗੇ ਵਧਣ ਵਿੱਚ ਮਦਦ ਕਰਦੀਆਂ ਹਨ। ਹਰ ਸਾਲ, ਯੂਨੀਅਨਾਂ ਹਜ਼ਾਰਾਂ ਕਰਮਚਾਰੀਆਂ ਨੂੰ ਉਹ ਹੁਨਰ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ, ਜਿੰਨ੍ਹਾਂ ਦੀ ਉਹਨਾਂ ਨੂੰ ਆਪਣੇ ਕੈਰੀਅਰ ਵਿੱਚ ਹੋਰ ਅੱਗੇ ਵਧਣ ਲਈ ਲੋੜ ਹੁੰਦੀ ਹੈ। ਯੂਨੀਅਨਾਂ ਸਿਖਲਾਈ ਪ੍ਰਦਾਨ ਕਰਨ ਲਈ ਉਦਯੋਗ ਦੇ ਆਗੂਆਂ ਨਾਲ ਕੰਮ ਕਰਦੀਆਂ ਹਨ…
https://www.australianunions.org.au/factsheet/punjabi-sikhlaayi-ate-milna-galna/
ਯੂਨੀਅਨ ਵਾਲੀਆਂ ਜਗ੍ਹਾਵਾਂ ਸੁਰੱਖਿਅਤ ਕੰਮ ਵਾਲੀਆਂ ਜਗ੍ਹਾਵਾਂ ਹੁੰਦੀਆਂ ਹਨ। ਸਾਡੇ ਵੱਲੋਂ ਦਿਨ-ਬ-ਦਿਨ ਹੰਢਾਏ ਜਾ ਰਹੇ ਬਹੁਤ ਸਾਰੇ ਅਧਿਕਾਰ ਯੂਨੀਅਨ ਦੇ ਮੈਂਬਰਾਂ ਦੁਆਰਾ ਸੰਘਰਸ਼ ਕਰ ਕੇ ਜਿੱਤੇ ਗਏ ਹਨ, ਜਿਵੇਂ ਕਿ ਕਰਮਚਾਰੀਆਂ ਦਾ ਮੁਆਵਜ਼ਾ ਅਤੇ ਐਸਬੈਸਟਸ ਉੱਤੇ ਪਾਬੰਦੀਆਂ। ਬਦਕਿਸਮਤੀ ਨਾਲ, ਰੁਜ਼ਗਾਰਦਾਤਿਆਂ ਦੁਆਰਾ ਅਜੇ ਵੀ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਸਿਹਤ ਖਤਰਿਆਂ ਨੂੰ ਬਰਦਾਸ਼ਤ ਕੀਤਾ ਜਾ ਰਿਹਾ…
https://www.australianunions.org.au/factsheet/punjabi-surakhiyat-ate-samaaveshi-jagavaan/
ਯੂਨੀਅਨ ਦੇ ਮੈਂਬਰਾਂ ਨੂੰ ਬਿਹਤਰ ਤਨਖਾਹਾਂ, ਬਿਹਤਰ ਛੁੱਟੀ ਦੀਆਂ ਹੱਕਦਾਰੀਆਂ ਅਤੇ ਕੰਮ ਕਰਨ ਦੇ ਬਿਹਤਰ ਹਾਲਾਤ ਮਿਲਦੇ ਹਨ। ਇਹ ਇਸ ਲਈ ਹੈ, ਕਿਉਂਕਿ ਯੂਨੀਅਨ ਦੇ ਮੈਂਬਰ ਇਕੱਲੇ ਪ੍ਰਬੰਧਕਾਂ ਦਾ ਸਾਹਮਣਾ ਕਰਨ ਦੀ ਬਜਾਏ ਆਪਣੀ ਤਨਖਾਹ ਅਤੇ ਕੰਮ ਦੇ ਹਾਲਾਤਾਂ ਬਾਰੇ ਗੱਲਬਾਤ ਕਰਨ ਲਈ ਇਕੱਠੇ ਹੋਣ ਦੇ ਯੋਗ ਹੁੰਦੇ ਹਨ। ਯੂਨੀਅਨ ਵਿੱਚ ਜਿੰਨ੍ਹੇ ਵਧੇਰੇ ਕਰਮਚਾਰੀ ਹੋਣਗੇ,…
https://www.australianunions.org.au/factsheet/punjabi-behter-tankhahaan-ate-hum-karan-de-halaat/
ਯੂਨੀਅਨਾਂ, ਉਹਨਾਂ ਕਰਮਚਾਰੀਆਂ ਦੀਆਂ ਸੰਸਥਾਵਾਂ ਹਨ ਜੋ ਕੰਮ ਉੱਤੇ ਅਧਿਕਾਰਾਂ ਦੀ ਰੱਖਿਆ ਅਤੇ ਸੁਧਾਰ ਕਰਨ ਲਈ ਇਕੱਠੇ ਹੋ ਰਹੇ ਹਨ। ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ, ਮੈਂਬਰਾਂ ਨੂੰ ਯੂਨੀਅਨ ਦੀਆਂ ਮੁੱਖ ਭੂਮਿਕਾਵਾਂ ਦੁਆਰਾ ਸਮਰਥਨ ਦਿੱਤਾ ਜਾਂਦਾ ਹੈ; ਮੁੱਢਲੇ ਪੱਧਰ ਦੇ ਨੁਮਾਇੰਦਿਆਂ (ਡੈਲੀਗੇਟਾਂ) ਤੋਂ ਲੈ ਕੇ ਮਾਹਰ ਉਦਯੋਗਿਕ ਅਧਿਕਾਰੀਆਂ ਤੱਕ। ਤੁਹਾਡੇ ਅਧਿਕਾਰਾਂ ਦੀ…
https://www.australianunions.org.au/factsheet/punjabi-pratinidta-ate-sahaita/